Commonwealth Games 2022: ਪੁਰਸ਼ ਹਾਕੀ ਵਿੱਚ ਭਾਰਤ ਨੇ ਕੈਨੇਡਾ ਨੂੰ ਬੁਰੀ ਤਰ੍ਹਾਂ ਹਰਾਇਆ, 8-0 ਮੈਚ ਜਿੱਤ ਕੇ ਸੈਮੀਫਾਈਨਲ 'ਚ ਥਾਂ ਕੀਤੀ ਪੱਕੀ
Commonwealth Games 2022 India: ਰਾਸ਼ਟਰਮੰਡਲ ਖੇਡਾਂ 2022 ਦੇ ਛੇਵੇਂ ਦਿਨ, ਭਾਰਤ ਪੁਰਸ਼ਾਂ ਹਾਕੀ ਟੀਮ ਨੇ ਕੈਨੇਡਾ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ।
Commonwealth Games 2022 India: ਰਾਸ਼ਟਰਮੰਡਲ ਖੇਡਾਂ 2022 ਦੇ ਛੇਵੇਂ ਦਿਨ, ਭਾਰਤ ਪੁਰਸ਼ਾਂ ਹਾਕੀ ਟੀਮ ਨੇ ਕੈਨੇਡਾ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ। ਟੀਮ ਇੰਡੀਆ ਨੇ ਇਹ ਮੈਚ 8-0 ਨਾਲ ਜਿੱਤ ਲਿਆ। ਭਾਰਤ ਲਈ ਹਰਮਨਪ੍ਰੀਤ ਨੇ ਦੋ ਗੋਲ ਕੀਤੇ। ਜਦਕਿ ਅਮਿਤ, ਲਲਿਤ ਉਪਾਧਿਆਏ, ਗੁਰਜੰਟ ਅਤੇ ਮਨਦੀਪ ਨੇ ਇਕ-ਇਕ ਗੋਲ ਕੀਤਾ। ਜਦਕਿ ਆਕਾਸ਼ਦੀਪ ਨੇ ਦੋ ਗੋਲ ਕੀਤੇ।
ਮਨਪ੍ਰੀਤ ਸਿੰਘ ਦੀ ਕਪਤਾਨੀ 'ਚ ਭਾਰਤੀ ਟੀਮ ਪਹਿਲੇ ਕੁਆਰਟਰ ਤੋਂ ਹੀ ਦਬਾਅ ਨੂੰ ਬਰਕਰਾਰ ਰੱਖਦੇ ਹੋਏ ਕੈਨੇਡਾ ਖਿਲਾਫ ਮੈਚ ਖੇਡਣ ਉਤਰੀ। ਭਾਰਤ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ। ਟੀਮ ਲਈ ਉਪ ਕਪਤਾਨ ਹਰਮਨਪ੍ਰੀਤ ਨੇ ਦੋ ਗੋਲ ਕੀਤੇ। ਜਦਕਿ ਅਕਾਸ਼ਦੀਪ ਸਿੰਘ ਨੇ ਵੀ ਦੋ ਗੋਲ ਕੀਤੇ। ਇਨ੍ਹਾਂ ਤੋਂ ਇਲਾਵਾ ਲਲਿਤ ਉਪਾਧਿਆਏ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲ ਕੀਤਾ। ਜਦਕਿ ਅਮਿਤ ਰੋਹੀਦਾਸ ਨੇ ਇੱਕ ਗੋਲ ਕੀਤਾ।
Men's Hockey: India thrash Canada 8-0 in their 3rd Group match to move on the top of Group table.
— India_AllSports (@India_AllSports) August 3, 2022
👉 Next India will take on Wales tomorrow in their final group match. #CWG2022 #CWG2022India pic.twitter.com/KUFwjYfujw
ਗੌਰਤਲਬ ਹੈ ਕਿ ਭਾਰਤ ਤਮਗਾ ਸੂਚੀ ਵਿੱਚ ਛੇਵੇਂ ਸਥਾਨ 'ਤੇ ਹੈ। ਖ਼ਬਰ ਲਿਖੇ ਜਾਣ ਤੱਕ ਟੀਮ ਇੰਡੀਆ 5 ਗੋਲਡ ਮੈਡਲ ਜਿੱਤ ਚੁੱਕੀ ਹੈ। ਉਸ ਨੇ 5 ਚਾਂਦੀ ਅਤੇ 4 ਕਾਂਸੀ ਦੇ ਤਗਮੇ ਵੀ ਜਿੱਤੇ ਹਨ। ਰਾਸ਼ਟਰਮੰਡਲ ਖੇਡਾਂ 2022 ਵਿੱਚ ਹੁਣ ਤੱਕ ਆਸਟਰੇਲੀਆ ਨੇ ਸਭ ਤੋਂ ਵੱਧ ਤਗਮੇ ਜਿੱਤੇ ਹਨ। ਉਸ ਨੇ ਕੁੱਲ 106 ਤਗਮੇ ਜਿੱਤੇ ਹਨ। ਇਸ ਵਿੱਚ 42 ਸੋਨ ਤਗਮੇ ਅਤੇ 32-32 ਚਾਂਦੀ ਅਤੇ ਕਾਂਸੀ ਦੇ ਤਗਮੇ ਸ਼ਾਮਲ ਹਨ। ਜਦਕਿ ਇੰਗਲੈਂਡ 86 ਤਗਮਿਆਂ ਨਾਲ ਦੂਜੇ ਸਥਾਨ 'ਤੇ ਹੈ। ਨਿਊਜ਼ੀਲੈਂਡ ਤੀਜੇ ਸਥਾਨ 'ਤੇ ਹੈ। ਉਸ ਨੇ 26 ਤਗਮੇ ਜਿੱਤੇ ਹਨ।
ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਰੋ ਜਾਂ ਮਰੋ ਦਾ ਮੈਚ, ਸੈਮੀਫਾਈਨਲ 'ਚ ਬਣਾਈ ਥਾਂ, ਕੈਨੇਡਾ ਨੂੰ ਦਿੱਤੀ ਮਾਤ
CWG 2022: ਵੇਟਲਿਫਟਿੰਗ 'ਚ ਅੰਮ੍ਰਿਤਸਰ ਦੇ ਲਵਪ੍ਰੀਤ ਨੇ ਕੀਤਾ ਕਮਾਲ , ਭਾਰਤ ਦੇ ਹਿੱਸੇ ਆਇਆ ਕਾਂਸੀ ਦਾ ਤਗਮਾ