ਪੜਚੋਲ ਕਰੋ

Ajay Jadeja: ਅਜੇ ਜਡੇਜਾ ਨੇ ਅਫਗਾਨਿਸਤਾਨ ਤੋਂ ਫੀਸ ਵਜੋਂ ਨਹੀਂ ਲਿਆ ਇੱਕ ਰੁਪਿਆ ਵੀ, 2023 ਵਨਡੇ ਵਿਸ਼ਵ ਕੱਪ 'ਚ ਸੀ ਮੈਂਟਰ

Ajay Jadeja: ਅਜੇ ਜਡੇਜਾ ਵੱਲੋਂ ਕੀਤੇ ਗਏ ਕੰਮ ਦਾ ਹੁਣ ਖੁਲਾਸਾ ਹੋਇਆ ਹੈ। ਜੀ ਹਾਂ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅਜੇ ਜਡੇਜਾ ਨੇ ਅਫਗਾਨਿਸਤਾਨ ਕ੍ਰਿਕਟ ਬੋਰਡ ਤੋਂ ਫੀਸ ਦੇ ਰੂਪ 'ਚ ਇਕ ਰੁਪਿਆ ਵੀ ਨਹੀਂ ਲਿਆ ਹੈ।

Ajay Jadeja refused to take any money from Afghanistan: ਸਾਬਕਾ ਅਨੁਭਵੀ ਖਿਡਾਰੀ ਅਜੇ ਜਡੇਜਾ ਭਾਰਤ ਵਿੱਚ ਖੇਡੇ ਗਏ 2023 ਵਨਡੇ ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਕ੍ਰਿਕਟ ਟੀਮ ਦੇ ਮੈਂਟਰ ਸਨ। ਅਫਗਾਨਿਸਤਾਨ ਨੇ ਇਸ ਵਿਸ਼ਵ ਕੱਪ 'ਚ ਇੰਗਲੈਂਡ ਅਤੇ ਪਾਕਿਸਤਾਨ ਵਰਗੀਆਂ ਵੱਡੀਆਂ ਟੀਮਾਂ ਨੂੰ ਹਰਾਇਆ ਸੀ। ਮੰਨਿਆ ਜਾ ਰਿਹਾ ਸੀ ਕਿ ਅਜੇ ਜਡੇਜਾ ਨੂੰ ਦਿੱਤੀ ਗਈ ਵੱਡੀ ਰਕਮ ਅਫਗਾਨਿਸਤਾਨ ਲਈ ਕਾਰਗਰ ਸਾਬਤ ਹੋਈ। ਹਾਲਾਂਕਿ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਅਜੇ ਜਡੇਜਾ ਨੇ ਅਫਗਾਨਿਸਤਾਨ ਕ੍ਰਿਕਟ ਬੋਰਡ ਤੋਂ ਫੀਸ ਦੇ ਰੂਪ 'ਚ ਇਕ ਰੁਪਿਆ ਵੀ ਨਹੀਂ ਲਿਆ ਹੈ।

ਅਫਗਾਨਿਸਤਾਨ ਕ੍ਰਿਕਟ ਬੋਰਡ ਤੋਂ ਕੋਈ ਪੈਸਾ ਨਹੀਂ ਲਿਆ ਸੀ

ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਸੀਈਓ ਨੇ ਏਰੀਨਾ ਨਿਊਜ਼ ਨਾਲ ਗੱਲ ਕਰਦੇ ਹੋਏ ਖੁਲਾਸਾ ਕੀਤਾ ਕਿ ਅਜੇ ਜਡੇਜਾ (Ajay Jadeja) ਨੇ ਵਨਡੇ ਵਿਸ਼ਵ ਕੱਪ 2023 ਦੌਰਾਨ ਆਪਣੀਆਂ ਸੇਵਾਵਾਂ ਲਈ ਅਫਗਾਨਿਸਤਾਨ ਕ੍ਰਿਕਟ ਬੋਰਡ ਤੋਂ ਕੋਈ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਸ ਨੇ ਕਿਹਾ ਸੀ, ਜੇਕਰ ਤੁਸੀਂ ਚੰਗਾ ਖੇਡਦੇ ਹੋ, ਤਾਂ ਮੇਰੇ ਲਈ ਉਹ ਹੀ ਪੈਸਾ ਅਤੇ ਇਨਾਮ ਹੈ। 

ਜ਼ਿਕਰਯੋਗ ਹੈ ਕਿ ਅਜੇ ਜਡੇਜਾ 2023 ਵਨਡੇ ਵਿਸ਼ਵ ਕੱਪ 'ਚ ਅਫਗਾਨਿਸਤਾਨ ਟੀਮ ਦੇ ਸਲਾਹਕਾਰ ਦੇ ਨਾਲ-ਨਾਲ ਸਹਾਇਕ ਕੋਚ ਵੀ ਸਨ। ਅਜੇ ਜਡੇਜਾ ਦੀ ਦੇਖ-ਰੇਖ 'ਚ ਅਫਗਾਨਿਸਤਾਨ ਦੀ ਟੀਮ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਪਾਕਿਸਤਾਨ ਨੂੰ ਹਰਾ ਕੇ ਕਾਫੀ ਨਾਂ ਕਮਾਇਆ ਸੀ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਵਿਸ਼ਵ ਕੱਪ 'ਚ ਅਫਗਾਨਿਸਤਾਨ ਦੇ ਪ੍ਰਦਰਸ਼ਨ ਦਾ ਸਿਹਰਾ ਅਜੇ ਜਡੇਜਾ ਨੂੰ ਦੇ ਰਹੇ ਸਨ।

ਅਜੇ ਜਡੇਜਾ ਦਾ ਅੰਤਰਰਾਸ਼ਟਰੀ ਕਰੀਅਰ 

ਤੁਹਾਨੂੰ ਦੱਸ ਦੇਈਏ ਕਿ ਅਜੇ ਜਡੇਜਾ ਨੇ 1992 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ। ਉਸਨੇ ਭਾਰਤ ਲਈ 15 ਟੈਸਟ ਅਤੇ 196 ਵਨਡੇ ਮੈਚ ਖੇਡੇ। ਉਸ ਨੇ ਟੈਸਟ 'ਚ 576 ਅਤੇ ਵਨਡੇ 'ਚ 5359 ਦੌੜਾਂ ਬਣਾਈਆਂ ਹਨ। ਉਸ ਸਮੇਂ ਜਡੇਜਾ ਨੂੰ ਵਨਡੇ ਕ੍ਰਿਕਟ 'ਚ ਮਾਹਿਰ ਬੱਲੇਬਾਜ਼ ਮੰਨਿਆ ਜਾਂਦਾ ਸੀ।

ਵਨਡੇ ਕ੍ਰਿਕਟ 'ਚ ਉਸ ਦੇ ਨਾਂ 6 ਸੈਂਕੜੇ ਅਤੇ 30 ਅਰਧ ਸੈਂਕੜੇ ਹਨ। 1996 ਵਨਡੇ ਵਿਸ਼ਵ ਕੱਪ ਦੇ ਭਾਰਤ-ਪਾਕਿਸਤਾਨ ਮੈਚ 'ਚ 6ਵੇਂ ਨੰਬਰ 'ਤੇ ਆਉਣ ਵਾਲੇ ਅਜੇ ਜਡੇਜਾ ਨੇ ਸਿਰਫ 25 ਗੇਂਦਾਂ 'ਤੇ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਪਾਰੀ ਕਾਰਨ ਪਾਕਿਸਤਾਨ ਉਹ ਮੈਚ ਹਾਰ ਗਿਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Onion Prices: ਪਿਆਜ਼ ਦੀਆਂ ਕੀਮਤਾਂ 'ਚ ਹੁਣ ਨਹੀਂ ਹੋਵੇਗਾ ਵਾਧਾ! ਸਰਕਾਰ ਨੇ ਖਰੀਦਿਆ ਹਜ਼ਾਰਾਂ ਟਨ ਸਟਾਕ
Onion Prices: ਪਿਆਜ਼ ਦੀਆਂ ਕੀਮਤਾਂ 'ਚ ਹੁਣ ਨਹੀਂ ਹੋਵੇਗਾ ਵਾਧਾ! ਸਰਕਾਰ ਨੇ ਖਰੀਦਿਆ ਹਜ਼ਾਰਾਂ ਟਨ ਸਟਾਕ
Jalandhar West Bypoll 2024: ਜਲੰਧਰ 'ਚ ਕਿਰਾਏ ਦੇ ਮਕਾਨ 'ਤੇ ਕਿਉਂ ਰਹਿਣਗੇ ਮੁੱਖ ਮੰਤਰੀ ਮਾਨ? ਸਾਹਮਣੇ ਆਈ ਆਹ ਵੱਡੀ ਵਜ੍ਹਾ
Jalandhar West Bypoll 2024: ਜਲੰਧਰ 'ਚ ਕਿਰਾਏ ਦੇ ਮਕਾਨ 'ਤੇ ਕਿਉਂ ਰਹਿਣਗੇ ਮੁੱਖ ਮੰਤਰੀ ਮਾਨ? ਸਾਹਮਣੇ ਆਈ ਆਹ ਵੱਡੀ ਵਜ੍ਹਾ
Barnala: ਅਕਾਲੀ ਆਗੂ ਨੇ ਮਾਂ-ਧੀ ਅਤੇ ਕੁੱਤੇ ਦੀ ਲਈ ਜਾਨ, ਫਿਰ ਖੁਦ ਨੂੰ ਵੀ ਲਾਇਆ ਫਾਹਾ, ਜਾਣੋ ਪੂਰਾ ਮਾਮਲਾ
Barnala: ਅਕਾਲੀ ਆਗੂ ਨੇ ਮਾਂ-ਧੀ ਅਤੇ ਕੁੱਤੇ ਦੀ ਲਈ ਜਾਨ, ਫਿਰ ਖੁਦ ਨੂੰ ਵੀ ਲਾਇਆ ਫਾਹਾ, ਜਾਣੋ ਪੂਰਾ ਮਾਮਲਾ
IND vs BAN: ਭਾਰਤ ਨੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਦਿੱਤੀ ਮਾਤ, ਸੈਮੀਫਾਈਨਲ ਦਾ ਟਿਕਟ ਲਗਭਗ ਪੱਕਾ
IND vs BAN: ਭਾਰਤ ਨੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਦਿੱਤੀ ਮਾਤ, ਸੈਮੀਫਾਈਨਲ ਦਾ ਟਿਕਟ ਲਗਭਗ ਪੱਕਾ
Advertisement
metaverse

ਵੀਡੀਓਜ਼

Ludhiana Police| ਲੁਧਿਆਣਾ ਮੁੱਠਭੇੜ - ਪੁਲਿਸ ਨੇ ਬਦਮਾਸ਼ਾਂ ਬਾਰੇ ਕੀਤੇ ਖ਼ੁਲਾਸੇ !Archana Makwana Death Threat | 'ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ'- ਅਰਚਨਾ ਮਕਵਾਨਾ ਨੇ Audio ਕੀਤੀ ਸ਼ੇਅਰAmritsar | 'ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ'- ਡਰੀ ਹੋਈ ਅਰਚਨਾ ਮਕਵਾਨਾ ਨੇ ਮੰਗੀ ਮਾਫ਼ੀ | Archana MakwanaAmarnath Yatra | ਅੱਜ ਹੋਈ ਬਾਬਾ ਬਰਫਾਨੀ ਦੀ ਪਹਿਲੀ ਪੂਜਾ -29 ਜੂਨ ਤੋਂ ਹੋਵੇਗੀ ਅਮਰਨਾਥ ਯਾਤਰਾ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Onion Prices: ਪਿਆਜ਼ ਦੀਆਂ ਕੀਮਤਾਂ 'ਚ ਹੁਣ ਨਹੀਂ ਹੋਵੇਗਾ ਵਾਧਾ! ਸਰਕਾਰ ਨੇ ਖਰੀਦਿਆ ਹਜ਼ਾਰਾਂ ਟਨ ਸਟਾਕ
Onion Prices: ਪਿਆਜ਼ ਦੀਆਂ ਕੀਮਤਾਂ 'ਚ ਹੁਣ ਨਹੀਂ ਹੋਵੇਗਾ ਵਾਧਾ! ਸਰਕਾਰ ਨੇ ਖਰੀਦਿਆ ਹਜ਼ਾਰਾਂ ਟਨ ਸਟਾਕ
Jalandhar West Bypoll 2024: ਜਲੰਧਰ 'ਚ ਕਿਰਾਏ ਦੇ ਮਕਾਨ 'ਤੇ ਕਿਉਂ ਰਹਿਣਗੇ ਮੁੱਖ ਮੰਤਰੀ ਮਾਨ? ਸਾਹਮਣੇ ਆਈ ਆਹ ਵੱਡੀ ਵਜ੍ਹਾ
Jalandhar West Bypoll 2024: ਜਲੰਧਰ 'ਚ ਕਿਰਾਏ ਦੇ ਮਕਾਨ 'ਤੇ ਕਿਉਂ ਰਹਿਣਗੇ ਮੁੱਖ ਮੰਤਰੀ ਮਾਨ? ਸਾਹਮਣੇ ਆਈ ਆਹ ਵੱਡੀ ਵਜ੍ਹਾ
Barnala: ਅਕਾਲੀ ਆਗੂ ਨੇ ਮਾਂ-ਧੀ ਅਤੇ ਕੁੱਤੇ ਦੀ ਲਈ ਜਾਨ, ਫਿਰ ਖੁਦ ਨੂੰ ਵੀ ਲਾਇਆ ਫਾਹਾ, ਜਾਣੋ ਪੂਰਾ ਮਾਮਲਾ
Barnala: ਅਕਾਲੀ ਆਗੂ ਨੇ ਮਾਂ-ਧੀ ਅਤੇ ਕੁੱਤੇ ਦੀ ਲਈ ਜਾਨ, ਫਿਰ ਖੁਦ ਨੂੰ ਵੀ ਲਾਇਆ ਫਾਹਾ, ਜਾਣੋ ਪੂਰਾ ਮਾਮਲਾ
IND vs BAN: ਭਾਰਤ ਨੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਦਿੱਤੀ ਮਾਤ, ਸੈਮੀਫਾਈਨਲ ਦਾ ਟਿਕਟ ਲਗਭਗ ਪੱਕਾ
IND vs BAN: ਭਾਰਤ ਨੇ ਬੰਗਲਾਦੇਸ਼ ਨੂੰ 50 ਦੌੜਾਂ ਨਾਲ ਦਿੱਤੀ ਮਾਤ, ਸੈਮੀਫਾਈਨਲ ਦਾ ਟਿਕਟ ਲਗਭਗ ਪੱਕਾ
Back Pain Exercise: ਘੰਟਿਆਂ ਬੈਠ ਕੇ ਕੰਮ ਕਰਨ ਨਾਲ ਪਿੱਠ 'ਚ ਰਹਿੰਦਾ ਦਰਦ, ਤਾਂ ਕਰ ਲਓ ਆਹ ਕਸਰਤ, ਤੁਰੰਤ ਮਿਲੇਗਾ ਆਰਾਮ
Back Pain Exercise: ਘੰਟਿਆਂ ਬੈਠ ਕੇ ਕੰਮ ਕਰਨ ਨਾਲ ਪਿੱਠ 'ਚ ਰਹਿੰਦਾ ਦਰਦ, ਤਾਂ ਕਰ ਲਓ ਆਹ ਕਸਰਤ, ਤੁਰੰਤ ਮਿਲੇਗਾ ਆਰਾਮ
Weather: ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 26 ਤਰੀਕ ਤੋਂ ਬਦਲੇਗਾ ਮੌਸਮ, ਪ੍ਰੀ ਮਾਨਸੂਨ ਆਉਣ ਨਾਲ ਪਵੇਗਾ ਮੀਂਹ
Weather: ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਮਿਲੇਗੀ ਰਾਹਤ, 26 ਤਰੀਕ ਤੋਂ ਬਦਲੇਗਾ ਮੌਸਮ, ਪ੍ਰੀ ਮਾਨਸੂਨ ਆਉਣ ਨਾਲ ਪਵੇਗਾ ਮੀਂਹ
Health News:ਇੰਝ ਹੁੰਦੇ ਤਿਆਰ ਕੈਮੀਕਲ ਵਾਲੇ ਅੰਬ, ਜਾਣੋ ਨਕਲੀ ਅੰਬ ਖਾਣ ਦੇ ਨੁਕਸਾਨ ਬਾਰੇ
Health News: ਇੰਝ ਹੁੰਦੇ ਤਿਆਰ ਕੈਮੀਕਲ ਵਾਲੇ ਅੰਬ, ਜਾਣੋ ਨਕਲੀ ਅੰਬ ਖਾਣ ਦੇ ਨੁਕਸਾਨ ਬਾਰੇ
Cold Coffee: ਤੁਸੀਂ ਵੀ ਪੀਂਦੇ ਹੋ ਲੋੜ ਤੋਂ ਵੱਧ ਕੋਲਡ ਕੌਫੀ ਤਾਂ ਜਾਣ ਲਓ ਇਸ ਦੇ ਨੁਕਸਾਨ, ਸਿਹਤ ਮਾਹਰ ਵੀ ਕਰਦੇ ਮਨ੍ਹਾ
Cold Coffee: ਤੁਸੀਂ ਵੀ ਪੀਂਦੇ ਹੋ ਲੋੜ ਤੋਂ ਵੱਧ ਕੋਲਡ ਕੌਫੀ ਤਾਂ ਜਾਣ ਲਓ ਇਸ ਦੇ ਨੁਕਸਾਨ, ਸਿਹਤ ਮਾਹਰ ਵੀ ਕਰਦੇ ਮਨ੍ਹਾ
Embed widget