ਟੀ-20 ਵਰਲਡ ਕੱਪ ਤੋਂ ਪਹਿਲਾਂ ਮੈਚ ਫਿਕਸਿੰਗ ਦਾ ਮਾਮਲਾ ਆਇਆ ਸਾਹਮਣੇ, ਖਿਡਾਰੀ ਨੂੰ ਮਿਲਿਆ ਲੱਖਾਂ ਦਾ ਆਫਰ
ਮਹਿਲਾ ਟੀ-20 ਵਿਸ਼ਵ ਕੱਪ 2023 ਦੇ ਮੈਚ ਤੋਂ ਪਹਿਲਾਂ ਮੈਚ ਫਿਕਸਿੰਗ ਦਾ ਮਾਮਲਾ ਸਾਹਮਣੇ ਆਇਆ ਹੈ।
Women T20 WC 2023: ਮਹਿਲਾ ਟੀ-20 ਵਿਸ਼ਵ ਕੱਪ 2023 ਦਾ ਅਹਿਮ ਮੈਚ ਬੁੱਧਵਾਰ ਨੂੰ ਕੇਪਟਾਊਨ ਦੇ ਨਿਊਲੈਂਡਸ ਸਟੇਡੀਅਮ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਣਾ ਹੈ। ਪਰ ਇਸ ਮੈਚ ਤੋਂ ਪਹਿਲਾਂ ਮਹਿਲਾ ਵਿਸ਼ਵ ਕੱਪ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਮਹਿਲਾ ਵਿਸ਼ਵ ਕੱਪ 'ਚ ਫਿਕਸਿੰਗ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਚਾਰੇ ਪਾਸੇ ਚਰਚਾ ਦਾ ਮਾਹੌਲ ਗਰਮ ਹੈ। ਬੰਗਲਾਦੇਸ਼ ਦੀ ਮਹਿਲਾ ਖਿਡਾਰੀਆਂ ਨੇ ਫਿਕਸਿੰਗ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।
ਸਪੋਟ ਫਿਕਸਿੰਗ ਦਾ ਮਾਮਲਾ ਆਇਆ ਸਾਹਮਣੇ
ਭਾਰਤ ਦੇ ਮੈਚ ਤੋਂ ਪਹਿਲਾਂ ਸਪਾਟ ਫਿਕਸਿੰਗ ਦਾ ਮਾਮਲਾ ਸਾਹਮਣੇ ਆਉਣ ਕਰਕੇ ਹਰ ਕੋਈ ਹੈਰਾਨ ਹੋ ਗਿਆ ਹੈ। ਜੈਂਟਲਮੈਨਜ਼ ਗੇਮ ਕਹੀ ਜਾਣ ਵਾਲੀ ਕ੍ਰਿਕਟ ਦਾ ਅਕਸ ਇੱਕ ਵਾਰ ਫਿਰ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗ ਗਿਆ ਹੈ। ਸਪਾਟ ਫਿਕਸਿੰਗ ਦੌਰਾਨ, ਕੋਈ ਵੀ ਟੀਮ ਜਾਂ ਖਿਡਾਰੀ ਜਾਣਬੁੱਝ ਕੇ ਮੈਚ ਦੇ ਕਿਸੇ ਵੀ ਹਿੱਸੇ ਵਿੱਚ ਗਲਤੀ ਕਰਦਾ ਹੈ, ਜਿਸ ਨਾਲ ਖੇਡ ਦਾ ਨਤੀਜਾ ਬਦਲ ਜਾਂਦਾ ਹੈ। ਉੱਥੇ ਹੀ ਬੰਗਲਾਦੇਸ਼ੀ ਖਿਡਾਰੀ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਸਪਾਟ ਫਿਕਸਿੰਗ ਲਈ ਸੰਪਰਕ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ICC Ranking : ਭਾਰਤੀ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਟੈਸਟ ਫਾਰਮੈਟ 'ਚ ਵੀ ਨੰਬਰ-1 ਬਣੀ ਟੀਮ
ਭਾਰਤੀ ਟੀਮ ਦੇ ਖਿਡਾਰੀ ‘ਤੇ ਲੱਗੇ ਫਿਕਸਿੰਗ ਦੇ ਦੋਸ਼
ਮਹਿਲਾ ਟੀ-20 ਵਰਲਡ ਕੱਪ ਵਿੱਚ ਬੰਗਲਾਦੇਸ਼ ਦੀ ਟੀਮ ਵੀ ਸ਼ਾਮਲ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਟੀਮ ਦੀ ਬੱਲੇਬਾਜ਼ ਲਤਾ ਮੰਡਲ ਨੂੰ ਸਪਾਟ ਫਿਕਸਿੰਗ ਲਈ ਲੱਖਾਂ ਰੁਪਏ ਦੇ ਆਫਰ ਮਿਲਿਆ ਸੀ। ਦਰਅਸਲ ਆਸਟ੍ਰੇਲੀਆ ਅਤੇ ਬੰਗਲਾਦੇਸ਼ ਵਿਚਾਲੇ ਮੈਚ ਤੋਂ ਪਹਿਲਾਂ ਬੰਗਲਾਦੇਸ਼ੀ ਕ੍ਰਿਕਟਰ ਲਤਾ ਮੰਡਲ ਨੂੰ ਆਪਣੀ ਹੀ ਟੀਮ ਦੀ ਸੀਨੀਅਰ ਖਿਡਾਰਨ ਸ਼ੋਹੇਲੀ ਅਖਤਰ ਨੇ ਸਪਾਟ ਫਿਕਸਿੰਗ ਦਾ ਆਫਰ ਦਿੱਤਾ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਬੰਗਲਾਦੇਸ਼ੀ ਮੀਡੀਆ ਰੇਵਸਪੋਰਟਜ਼ ਦੇ ਮੁਤਾਬਕ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਹੋਈ ਗੱਲਬਾਤ ਦਾ ਆਡੀਓ ਸਾਹਮਣੇ ਆਇਆ ਹੈ। ਸ਼ੋਹੇਲੀ ਅਖਤਰ 'ਤੇ ਸਪਾਟ ਫਿਕਸਿੰਗ ਲਈ ਸਾਥੀ ਆਲਰਾਊਂਡਰ ਲਤਾ ਮੰਡਲ ਨੂੰ ਲੱਖਾਂ ਰੁਪਏ ਦੀ ਪੇਸ਼ਕਸ਼ ਕਰਨ ਦਾ ਦੋਸ਼ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਇਸ ਮਾਮਲੇ ਦੀ ਸਖ਼ਤੀ ਨਾਲ ਜਾਂਚ ਕਰ ਰਿਹਾ ਹੈ।