IPL 2024: ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋਅਰਜ਼ ਵਾਲੀ ਟੀਮ ਬਣੀ CSK, MI ਨੂੰ ਇਸ ਕਾਰਨ ਹੋਇਆ ਭਾਰੀ ਨੁਕਸਾਨ
MI vs CSK: ਆਈਪੀਐਲ ਵਿੱਚ ਮੁੰਬਈ ਅਤੇ ਚੇਨਈ ਦੋਵੇਂ ਸਭ ਤੋਂ ਸਫਲ ਟੀਮਾਂ ਹਨ। ਇਨ੍ਹਾਂ ਦੋਵਾਂ ਟੀਮਾਂ 5-5 ਵਾਰ ਆਈਪੀਐਲ ਖਿਤਾਬ ਜਿੱਤੇ ਹਨ, ਅਤੇ ਕਈ ਵਾਰ ਪਲੇਆਫ ਲਈ ਕੁਆਲੀਫਾਈ ਕਰ ਚੁੱਕੀਆਂ ਹਨ।
MI vs CSK: ਆਈਪੀਐਲ ਵਿੱਚ ਮੁੰਬਈ ਅਤੇ ਚੇਨਈ ਦੋਵੇਂ ਸਭ ਤੋਂ ਸਫਲ ਟੀਮਾਂ ਹਨ। ਇਨ੍ਹਾਂ ਦੋਵਾਂ ਟੀਮਾਂ 5-5 ਵਾਰ ਆਈਪੀਐਲ ਖਿਤਾਬ ਜਿੱਤੇ ਹਨ, ਅਤੇ ਕਈ ਵਾਰ ਪਲੇਆਫ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਇਸ ਕਾਰਨ ਇਨ੍ਹਾਂ ਦੋ ਚੋਟੀ ਦੀਆਂ ਟੀਮਾਂ ਵਿਚਾਲੇ ਆਪਸੀ ਤਕਰਾਰ ਵੀ ਜ਼ਬਰਦਸਤ ਰਿਹਾ ਹੈ। ਮੁੰਬਈ ਅਤੇ ਚੇਨਈ ਦੀਆਂ ਟੀਮਾਂ ਵਿਚਾਲੇ ਮੈਦਾਨ ਦੇ ਨਾਲ-ਨਾਲ ਮੈਦਾਨ ਤੋਂ ਬਾਹਰ ਯਾਨੀ ਸੋਸ਼ਲ ਮੀਡੀਆ 'ਤੇ ਕਾਫੀ ਮੁਕਾਬਲਾ ਦੇਖਣ ਨੂੰ ਮਿਲਿਆ ਹੈ।
ਮੁੰਬਈ-ਚੇਨਈ ਵਿਚਾਲੇ ਤਕਰਾਰ
ਆਈਪੀਐਲ ਦੀਆਂ ਇਨ੍ਹਾਂ ਦੋ ਵੱਡੀਆਂ ਟੀਮਾਂ ਵਿਚਾਲੇ ਅਕਸਰ ਤਕਰਾਰ ਦੇਖਣ ਨੂੰ ਮਿਲਦੀ ਹੈ। ਜਿਸਦਾ ਅਸਰ ਇਨ੍ਹਾਂ ਦੋਵਾਂ ਟੀਮਾਂ ਦੇ ਸੋਸ਼ਲ ਮੀਡੀਆ ਹੈਂਡਲ ਉੱਪਰ ਘੱਟਦੇ ਅਤੇ ਵੱਧਦੇ ਫਾਲੋਅਰਜ਼ ਦੀ ਗਿਣਤੀ ਉੱਪਰ ਪੈਂਦਾ ਹੈ। 15 ਦਸੰਬਰ ਨੂੰ ਮੁੰਬਈ ਇੰਡੀਅਨਜ਼ ਦੀ ਟੀਮ ਨੇ ਅਜਿਹਾ ਐਲਾਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਅਨਫਾਲੋ ਕਰਨਾ ਸ਼ੁਰੂ ਕਰ ਦਿੱਤਾ। ਮੁੰਬਈ ਨੇ ਪਿਛਲੇ 10 ਸਾਲਾਂ ਤੋਂ ਕਪਤਾਨੀ ਕਰਨ ਵਾਲੇ ਅਤੇ 5 ਵਾਰ ਚੈਂਪੀਅਨ ਬਣਨ ਵਾਲੇ ਕਪਤਾਨ ਰੋਹਿਤ ਸ਼ਰਮਾ ਨੂੰ ਹਟਾ ਕੇ ਹਾਰਦਿਕ ਪਾਂਡਿਆ ਨੂੰ ਨਵਾਂ ਕਪਤਾਨ ਬਣਾਇਆ ਹੈ।
ਮੁੰਬਈ ਇੰਡੀਅਨਜ਼ ਦੀ ਇਸ ਹਰਕਤ ਦਾ ਅਸਰ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਿਆ ਅਤੇ ਕੁਝ ਹੀ ਘੰਟਿਆਂ 'ਚ ਉਨ੍ਹਾਂ ਦੇ ਲੱਖਾਂ ਫਾਲੋਅਰਸ ਗੁਆ ਲਏ। ਇਸ ਦਾ ਫਾਇਦਾ ਚੇਨਈ ਸੁਪਰ ਕਿੰਗਜ਼ ਨੂੰ ਮਿਲਿਆ। ਮਹਿੰਦਰ ਸਿੰਘ ਧੋਨੀ ਦੇ ਚੇਨਈ ਸੁਪਰ ਕਿੰਗਜ਼ ਦੇ ਫਾਲੋਅਰਜ਼ ਦੀ ਗਿਣਤੀ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਸੀ, ਪਰ ਮੁੰਬਈ ਦੇ ਇਸ ਵੱਡੇ ਕਦਮ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਟੀਮ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋਅਰਜ਼ ਵਾਲੀ IPL ਟੀਮ ਬਣ ਗਈ ਹੈ। ਇੰਸਟਾਗ੍ਰਾਮ 'ਤੇ ਚੇਨਈ ਸੁਪਰ ਕਿੰਗਜ਼ ਦੇ ਫਾਲੋਅਰਜ਼ ਦੀ ਗਿਣਤੀ ਹੁਣ ਸਭ ਤੋਂ ਵੱਧ 13 ਮਿਲੀਅਨ ਤੋਂ ਵੱਧ ਹੋ ਗਈ ਹੈ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਦੇ ਫਾਲੋਅਰਜ਼ ਦੀ ਗਿਣਤੀ ਘੱਟ ਕੇ 12.9 ਮਿਲੀਅਨ ਰਹਿ ਗਈ ਹੈ।
ਮੁੰਬਈ ਦੇ ਫਾਲੋਅਰਜ਼ ਰਾਤੋ-ਰਾਤ ਘਟ ਗਏ
ਦਰਅਸਲ, ਰੋਹਿਤ ਨੂੰ ਕਪਤਾਨੀ ਤੋਂ ਹਟਾਉਣ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਫਾਲੋਅਰਜ਼ ਦੀ ਗਿਣਤੀ ਰਾਤੋ-ਰਾਤ ਘਟ ਗਈ ਅਤੇ ਚੇਨਈ ਸੁਪਰ ਕਿੰਗਜ਼ ਦੇ ਫਾਲੋਅਰਜ਼ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਗਈ। ਇਸ ਕਾਰਨ ਚੇਨਈ ਦੀ ਟੀਮ ਹੁਣ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋਅਰਜ਼ ਵਾਲੀ IPL ਟੀਮ ਬਣ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਮੁੰਬਈ ਇੰਡੀਅਨਜ਼ ਦੇ ਨਵੇਂ ਕਪਤਾਨ ਨਾਲ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਣ ਵਾਲਾ ਮੈਚ ਕਿਸ ਤਰ੍ਹਾਂ ਦਾ ਹੁੰਦਾ ਹੈ ਅਤੇ ਇਸ 'ਚ ਕੌਣ ਜਿੱਤਦਾ ਹੈ।