IND vs SA: ਸੁਰੱਖਿਆ ਘੇਰਾ ਤੋੜ ਕੇ ਮੈਦਾਨ 'ਚ ਪਹੁੰਚ ਗਿਆ ਫੈਨ, VIDEO 'ਚ ਦੇਖੋ ਰੋਹਿਤ ਦੇ ਪੈਰਾਂ 'ਤੇ ਡਿੱਗ ਕੇ ਕਿਵੇਂ ਜ਼ਾਹਿਰ ਕੀਤੇ ਜਜ਼ਬਾਤ
Rohit Sharma Team India : ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ ਦੌਰਾਨ ਰੋਹਿਤ ਸ਼ਰਮਾ ਦਾ ਇਕ ਫੈਨ ਸੁਰੱਖਿਆ ਘੇਰਾ ਤੋੜ ਕੇ ਮੈਦਾਨ 'ਤੇ ਪਹੁੰਚ ਗਿਆ।
Rohit Sharma India vs South Africa 1st T20: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਮੈਚ ਦੌਰਾਨ ਇਕ ਦਿਲਚਸਪ ਘਟਨਾ ਵਾਪਰੀ। ਰੋਹਿਤ ਸ਼ਰਮਾ ਦਾ ਇੱਕ ਪ੍ਰਸ਼ੰਸਕ ਸੁਰੱਖਿਆ ਘੇਰਾ ਤੋੜ ਕੇ ਮੈਦਾਨ ਵਿੱਚ ਪਹੁੰਚ ਗਿਆ। ਰੋਹਿਤ ਨੂੰ ਦੇਖ ਕੇ ਉਹ ਭਾਵੁਕ ਹੋ ਗਿਆ ਤੇ ਉਹਨਾਂ ਦੇ ਪੈਰੀਂ ਪੈ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਟਵਿਟਰ ਯੂਜ਼ਰਸ ਰੋਹਿਤ ਦੇ ਵੀਡੀਓ ਦੇ ਨਾਲ-ਨਾਲ ਫੋਟੋਆਂ ਵੀ ਸ਼ੇਅਰ ਕਰ ਰਹੇ ਹਨ। ਇਸ ਮੈਚ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ ਸੀ।
ਟੀਮ ਇੰਡੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਤਿਰੂਵਨੰਤਪੁਰਮ 'ਚ ਖੇਡਿਆ ਗਿਆ। ਇਸ ਮੈਚ ਦੌਰਾਨ ਰੋਹਿਤ ਦਾ ਇੱਕ ਪ੍ਰਸ਼ੰਸਕ ਮੈਦਾਨ ਵਿੱਚ ਪਹੁੰਚ ਗਿਆ। ਰੋਹਿਤ ਨੂੰ ਦੇਖ ਕੇ ਉਹ ਇੰਨਾ ਭਾਵੁਕ ਹੋ ਗਿਆ ਕਿ ਉਸ ਦੇ ਪੈਰੀਂ ਪੈ ਗਿਆ। ਇਸ ਤੋਂ ਬਾਅਦ ਉਸ ਨੇ ਰੋਹਿਤ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਵੀ ਕੀਤੀ। ਇਹ ਦੇਖ ਕੇ ਉਥੇ ਮੌਜੂਦ ਸੁਰੱਖਿਆ ਕਰਮਚਾਰੀ ਤੁਰੰਤ ਹਰਕਤ 'ਚ ਆ ਗਏ ਅਤੇ ਉਹਨਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਰੋਹਿਤ ਦੇ ਇਸ ਫੈਨ ਦਾ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 106 ਦੌੜਾਂ ਬਣਾਈਆਂ ਸਨ। ਜਵਾਬ 'ਚ ਭਾਰਤ ਨੇ 16.4 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਟੀਮ ਇੰਡੀਆ ਲਈ ਕੇਐਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਨੇ ਅਜੇਤੂ ਅਰਧ ਸੈਂਕੜੇ ਲਾਏ। ਸੂਰਿਆਕੁਮਾਰ ਨੇ 33 ਗੇਂਦਾਂ 'ਤੇ ਅਜੇਤੂ 55 ਦੌੜਾਂ ਬਣਾਈਆਂ। ਜਦਕਿ ਰਾਹੁਲ ਨੇ ਅਜੇਤੂ 51 ਦੌੜਾਂ ਬਣਾਈਆਂ। ਜਦਕਿ ਕਪਤਾਨ ਰੋਹਿਤ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਉਹ ਸਿਰਫ਼ 2 ਗੇਂਦਾਂ ਦਾ ਸਾਹਮਣਾ ਕਰ ਕੇ ਪੈਵੇਲੀਅਨ ਪਰਤ ਗਿਆ।
Fan Break the Ground Security to touch Rohit Sharma Feet 🥺❤️@ImRo45 | #RohitSharma | #INDvsSA pic.twitter.com/0du7sRvBjT
— ROHIT TV™ (@rohittv_45) September 29, 2022
Oh!! Captain My Captain!!
— 𝒮𝓊𝒷𝒽𝒶𝓈𝒽𝓇𝑒𝑒🕊 (@subhu__RO45) September 29, 2022
Proud of you Ro ❤👑#RohitSharma | #TeamIndia | @BCCI pic.twitter.com/cQ7wDDgDqK
Million dollar Dream Rohit Sharma Fans ❤️🥺#RohitSharma #Hitman @mipaltan pic.twitter.com/IR4AJwJJjo
— ROHIT Trends TN⁴⁵ (@Ro_TNpage45) September 29, 2022