IND vs BAN: ਵਿਰਾਟ ਕੋਹਲੀ ਨੂੰ ਭਾਰਤ ਦੀ ਗਰਮੀ ਨਹੀਂ ਹੋਈ ਬਰਦਾਸ਼ਤ, ਮੈਦਾਨ 'ਚ ਬੁਰੀ ਤਰ੍ਹਾਂ ਹੋਏ ਬੇਹਾਲ
IND vs BAN Kanpur Test: ਭਾਰਤੀ ਕ੍ਰਿਕਟ ਟੀਮ ਦੇ ਸ਼ਕਤੀਸ਼ਾਲੀ ਖਿਡਾਰੀ ਵਿਰਾਟ ਕੋਹਲੀ ਨੂੰ ਦੁਨੀਆ ਦੇ ਸਭ ਤੋਂ ਫਿੱਟ ਕ੍ਰਿਕਟਰਾਂ 'ਚ ਗਿਣਿਆ ਜਾਂਦਾ ਹੈ। ਫੀਲਡਿੰਗ ਹੋਵੇ ਜਾਂ ਵਿਕਟਾਂ ਦੇ ਵਿਚਕਾਰ ਦੌੜ, ਹਰ ਕੋਈ ਵਿਰਾਟ ਕੋਹਲੀ ਦਾ ਮੁਕਾਬਲਾ
IND vs BAN Kanpur Test: ਭਾਰਤੀ ਕ੍ਰਿਕਟ ਟੀਮ ਦੇ ਸ਼ਕਤੀਸ਼ਾਲੀ ਖਿਡਾਰੀ ਵਿਰਾਟ ਕੋਹਲੀ ਨੂੰ ਦੁਨੀਆ ਦੇ ਸਭ ਤੋਂ ਫਿੱਟ ਕ੍ਰਿਕਟਰਾਂ 'ਚ ਗਿਣਿਆ ਜਾਂਦਾ ਹੈ। ਫੀਲਡਿੰਗ ਹੋਵੇ ਜਾਂ ਵਿਕਟਾਂ ਦੇ ਵਿਚਕਾਰ ਦੌੜ, ਹਰ ਕੋਈ ਵਿਰਾਟ ਕੋਹਲੀ ਦਾ ਮੁਕਾਬਲਾ ਨਹੀਂ ਕਰ ਸਕਦਾ। ਉਨ੍ਹਾਂ ਦੇ ਚੌਹਣ ਵਾਲੇ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਲੋਕ ਵੀ ਹਨ। ਇਸ ਵਿਚਾਲੇ ਕ੍ਰਿਕਟਰ ਨੂੰ ਲੈ ਚਿੰਤਾ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਕਾਨਪੁਰ 'ਚ ਬੰਗਲਾਦੇਸ਼ ਦੇ ਖਿਲਾਫ ਦੂਜੇ ਟੈਸਟ ਦੇ ਚੌਥੇ ਦਿਨ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਦੇ ਸਟਾਰ ਦੀ ਹਾਲਤ ਵਿਗੜ ਗਈ, ਇਸ ਦੌਰਾਨ ਪ੍ਰਸ਼ੰਸਕ ਵੀ ਇਸ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆਏ।
ਅਸਲ ਵਿੱਚ ਵਿਰਾਟ ਕੋਹਲੀ ਪਿਛਲੇ ਕੁਝ ਸਮੇਂ ਤੋਂ ਲੰਡਨ 'ਚ ਸਮਾਂ ਬਤੀਤ ਕਰ ਰਹੇ ਹਨ। ਵਿਰਾਟ ਕੋਹਲੀ ਨੂੰ ਅਕਸਰ ਕ੍ਰਿਕਟ ਤੋਂ ਬ੍ਰੇਕ ਲੈ ਕੇ ਲੰਡਨ ਜਾਂਦੇ ਦੇਖਿਆ ਜਾਂਦਾ ਹੈ। ਜੇਕਰ ਲੰਡਨ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਥੋਂ ਦਾ ਮੌਸਮ ਭਾਰਤ ਨਾਲੋਂ ਕਿਤੇ ਜ਼ਿਆਦਾ ਠੰਡਾ ਹੈ। ਭਾਰਤ ਵਿੱਚ ਇਸ ਸਮੇਂ ਮਾਨਸੂਨ ਦਾ ਮੌਸਮ ਚੱਲ ਰਿਹਾ ਹੈ। ਇਸ ਕਾਰਨ ਇੱਥੇ ਗਰਮੀ ਦੇ ਨਾਲ-ਨਾਲ ਨਮੀ ਵੀ ਜ਼ਿਆਦਾ ਹੈ, ਜਿਸ ਕਾਰਨ ਵਿਰਾਟ ਕੋਹਲੀ ਨੂੰ ਬੱਲੇਬਾਜ਼ੀ ਕਰਦੇ ਸਮੇਂ ਡੀਹਾਈਡ੍ਰੇਸ਼ਨ ਦਾ ਸਾਹਮਣਾ ਕਰਨਾ ਪਿਆ।
Read More: MS Dhoni ਨਾਲ ਆਪਣੇ ਰਿਸ਼ਤੇ ਨੂੰ ਮਸ਼ਹੂਰ ਅਦਾਕਾਰਾ ਨੇ ਦੱਸਿਆ ਦਾਗ, ਬੋਲੀ- 'ਇਹ ਲੰਬੇ ਸਮੇਂ ਤੱਕ ਨਹੀਂ ਮਿਟੇਗਾ'
ਵਿਰਾਟ ਦੇ ਮੱਥੇ 'ਤੇ ਪੱਟੀ ਬੰਨ੍ਹੀ ਹੋਈ ਸੀ
ਬੰਗਲਾਦੇਸ਼ ਖਿਲਾਫ ਦੂਜੇ ਟੈਸਟ ਮੈਚ 'ਚ ਵਿਰਾਟ ਕੋਹਲੀ ਨੇ 35 ਗੇਂਦਾਂ 'ਚ 47 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਕੋਹਲੀ ਨੇ ਇਸ ਪਾਰੀ 'ਚ 4 ਚੌਕੇ ਅਤੇ 1 ਛੱਕਾ ਵੀ ਲਗਾਇਆ। ਇਸ ਦੌਰਾਨ, ਵਿਰਾਟ ਕੋਹਲੀ ਗਰਮੀ ਤੋਂ ਇੰਨੇ ਨਿਰਾਸ਼ ਹੋ ਗਏ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਹਾਈਡ੍ਰੇਟ ਕਰਨ ਲਈ ਪੱਟੀ ਦੀ ਵਰਤੋਂ ਕਰਨੀ ਪਈ। ਇਸ ਪਾਰੀ ਨਾਲ ਵਿਰਾਟ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ 27 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ। ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 27 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ।
ਦੱਸ ਦੇਈਏ ਕਿ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ 'ਚ ਹੁਣ ਤੱਕ ਵਿਰਾਟ ਕੋਹਲੀ ਦਾ ਬੱਲਾ ਸ਼ਾਂਤ ਹੈ। ਵਿਰਾਟ ਕੋਹਲੀ ਚੇਨਈ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਇੱਕ ਵੀ ਦੌੜ ਨਹੀਂ ਬਣਾ ਸਕੇ। ਹਾਲਾਂਕਿ ਵਿਰਾਟ ਕੋਹਲੀ ਕਾਨਪੁਰ 'ਚ ਆਪਣੀ ਬਿਹਤਰੀਨ ਫਾਰਮ 'ਚ ਨਜ਼ਰ ਆਏ।
ਟੈਸਟ ਮੈਚ ਰੋਮਾਂਚਕ ਸੀ
ਕਾਨਪੁਰ ਟੈਸਟ ਦੇ ਪਹਿਲੇ ਤਿੰਨ ਦਿਨ ਮੀਂਹ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਚੌਥੇ ਦਿਨ ਰੋਮਾਂਚਕ ਖੇਡ ਦੇਖਣ ਨੂੰ ਮਿਲਿਆ। ਬੰਗਲਾਦੇਸ਼ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 233 ਦੌੜਾਂ ਬਣਾਈਆਂ ਸਨ। ਜਵਾਬ 'ਚ ਟੀਮ ਇੰਡੀਆ ਨੇ 9 ਵਿਕਟਾਂ 'ਤੇ 285 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਇਸ ਤੋਂ ਬਾਅਦ ਟੀਮ ਇੰਡੀਆ ਨੇ ਬੰਗਲਾਦੇਸ਼ ਦੀ ਦੂਜੀ ਪਾਰੀ 'ਚ 26 ਦੌੜਾਂ ਦੇ ਸਕੋਰ 'ਤੇ 2 ਵਿਕਟਾਂ ਝਟਕਾਈਆਂ। ਅਜਿਹੇ 'ਚ ਪੰਜਵੇਂ ਦਿਨ ਦਾ ਖੇਡ ਰੋਮਾਂਚਕ ਹੋ ਗਿਆ ਹੈ।
Read MOre: Shilpa Shinde Wedding: 'ਭਾਬੀ ਜੀ' ਨਾਲ ਵਿਆਹ ਕਰੇਗਾ ਇਹ ਸਟਾਰ ਅਦਾਕਾਰ ? ਗੱਲਾਂ-ਗੱਲਾਂ 'ਚ ਖੋਲ੍ਹਿਆ ਰਾਜ਼