(Source: ECI/ABP News)
IND VS BAN: ਕੁੜੀਆਂ ਨੂੰ ਭੇਜਦਾ ਸੀ ਗੰਦੀਆਂ ਫੋਟੋਆਂ, ਹੁਣ ਬਣਾਇਆ ਟੀਮ ਦਾ ਮੁੱਖ ਕੋਚ, ਕ੍ਰਿਕਟ ਪ੍ਰੇਮੀਆਂ 'ਚ ਰੋਸ
Bangladesh: ਟੀਮ ਇੰਡੀਆ ਅਤੇ ਬੰਗਲਾਦੇਸ਼ (IND VS BAN) ਵਿਚਾਲੇ 19 ਸਤੰਬਰ ਤੋਂ ਟੈਸਟ ਸੀਰੀਜ਼ ਖੇਡੀ ਜਾਵੇਗੀ। ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਬੋਰਡ ਨੇ ਬਹੁਤ ਹੀ ਅਜੀਬ ਫੈਸਲਾ ਲਿਆ ਹੈ। ਬੋਰਡ ਨੇ ਅਜਿਹੇ ਵਿਅਕਤੀ ਨੂੰ ਟੀਮ

Bangladesh: ਟੀਮ ਇੰਡੀਆ ਅਤੇ ਬੰਗਲਾਦੇਸ਼ (IND VS BAN) ਵਿਚਾਲੇ 19 ਸਤੰਬਰ ਤੋਂ ਟੈਸਟ ਸੀਰੀਜ਼ ਖੇਡੀ ਜਾਵੇਗੀ। ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਬੋਰਡ ਨੇ ਬਹੁਤ ਹੀ ਅਜੀਬ ਫੈਸਲਾ ਲਿਆ ਹੈ। ਬੋਰਡ ਨੇ ਅਜਿਹੇ ਵਿਅਕਤੀ ਨੂੰ ਟੀਮ ਦੇ ਮੁੱਖ ਕੋਚ ਵਜੋਂ ਜ਼ਿੰਮੇਵਾਰੀ ਦਿੱਤੀ ਹੈ। ਜਿਸ 'ਤੇ ਕੁਝ ਸਮਾਂ ਪਹਿਲਾਂ ਲੜਕੀਆਂ ਨੂੰ ਗੰਦੀਆਂ ਫੋਟੋਆਂ ਭੇਜਣ ਦਾ ਦੋਸ਼ ਸੀ। ਜਿਸ ਕਾਰਨ ਉਸ ਨੂੰ ਟੀਮ ਤੋਂ ਬਾਹਰ ਵੀ ਕਰ ਦਿੱਤਾ ਗਿਆ ਸੀ ਪਰ ਹੁਣ ਬੋਰਡ ਨੇ ਉਸ ਨੂੰ ਮੁੱਖ ਕੋਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇਸ ਕਾਰਨ ਬੋਰਡ ਵੱਲੋਂ ਲਏ ਗਏ ਇਸ ਫੈਸਲੇ ਦੀ ਜਨਤਕ ਤੌਰ ’ਤੇ ਨਿੰਦਾ ਹੋ ਰਹੀ ਹੈ।
ਟਿਮ ਪੇਨ ਬੰਗਲਾਦੇਸ਼ ਸੀਰੀਜ਼ ਤੋਂ ਪਹਿਲਾਂ ਬਣੇ ਟੀਮ ਦੇ ਮੁੱਖ ਕੋਚ
ਬਿਗ ਬੈਸ਼ ਦੇ 14ਵੇਂ ਐਡੀਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਬਿਗ ਬੈਸ਼ ਟੀਮ ਐਡੀਲੇਡ ਸਟ੍ਰਾਈਕਰਜ਼ ਨੇ ਟੀਮ ਦੇ ਨਵੇਂ ਮੁੱਖ ਕੋਚ ਵਜੋਂ ਟਿਮ ਪੇਨ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇਸ ਤੋਂ ਪਹਿਲਾਂ ਐਡੀਲੇਡ ਸਟ੍ਰਾਈਕਰਜ਼ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਪਾਕਿਸਤਾਨੀ ਟੀਮ ਦੇ ਮੌਜੂਦਾ ਟੈਸਟ ਫਾਰਮੈਟ ਦੇ ਕਪਤਾਨ ਜੇਸਨ ਗਿਲੇਸਪੀ ਕੋਲ ਸੀ ਪਰ ਹੁਣ ਜਦੋਂ ਪਾਕਿਸਤਾਨ ਕ੍ਰਿਕਟ ਨਾਲ ਉਨ੍ਹਾਂ ਦਾ ਕਾਰਜਕਾਲ ਸ਼ੁਰੂ ਹੋ ਗਿਆ ਹੈ ਤਾਂ ਫਰੈਂਚਾਇਜ਼ੀ ਨੇ ਉਨ੍ਹਾਂ ਨੂੰ ਟੀਮ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਆਸਟ੍ਰੇਲੀਆ ਲਈ ਅਗਲਾ ਸੀਜ਼ਨ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੂੰ ਦਿੱਤਾ ਗਿਆ।
ਟਿਮ ਪੇਨ 'ਤੇ ਮਹਿਲਾ ਨੇ ਲਗਾਏ ਅਜਿਹੇ ਦੋਸ਼
ਟਿਮ ਪੇਨ 'ਤੇ ਇੱਕ ਮਹਿਲਾ ਕ੍ਰਿਕਟਰ ਨੇ ਸਾਲ 2017 'ਚ ਉਨ੍ਹਾਂ ਨਾਲ ਸੈਕਸਟਿੰਗ ਕਰਦੇ ਸਮੇਂ ਕਥਿਤ ਤੌਰ 'ਤੇ ਗੰਦੀਆਂ ਫੋਟੋਆਂ ਭੇਜਣ ਦੇ ਦੋਸ਼ ਲਗਾਏ ਸੀ। ਜਿਸ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਨੇ ਮਾਮਲੇ ਦੀ ਜਾਂਚ ਕਰਕੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਪਰ ਉਸ ਤੋਂ ਬਾਅਦ ਸਾਲ 2021 'ਚ ਇਹ ਮਾਮਲਾ ਇੱਕ ਵਾਰ ਫਿਰ ਮੀਡੀਆ 'ਚ ਆਇਆ ਅਤੇ ਇਸ ਵਾਰ ਟਿਮ ਪੇਨ ਨੂੰ ਆਸਟ੍ਰੇਲੀਆਈ ਟੀਮ 'ਚ ਜਗ੍ਹਾ ਦੇ ਨਾਲ-ਨਾਲ ਕਪਤਾਨੀ ਤੋਂ ਵੀ ਹੱਥ ਧੋਣੇ ਪਏ।
ਮੁੱਖ ਕੋਚ ਵਜੋਂ ਟਿਮ ਪੇਨ ਦਾ ਹੋਵੇਗਾ ਪਹਿਲਾ ਕਾਰਜਕਾਲ
ਆਸਟ੍ਰੇਲੀਆ ਦੇ ਸਾਬਕਾ ਕਪਤਾਨ ਟਿਮ ਪੇਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਪਹਿਲੀ ਵਾਰ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਕਰਨਗੇ। ਟਿਮ ਪੇਨ ਦਾ ਕੋਚ ਵਜੋਂ ਇਹ ਪਹਿਲਾ ਕਾਰਜਕਾਲ ਹੋਵੇਗਾ। ਜਿਸ ਕਾਰਨ ਟਿਮ ਪੇਨ ਇਸ ਕਾਰਜਕਾਲ ਦੌਰਾਨ ਆਪਣੀ ਟੀਮ ਐਡੀਲੇਡ ਸਟ੍ਰਾਈਕਰਸ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰਨਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
