(Source: ECI/ABP News/ABP Majha)
India-Pakistan Match: ਭਾਰਤ-ਪਾਕਿਸਤਾਨ ਮੈਚ 'ਤੇ ਟਵੀਟ ਕਰ ਕਸੂਤੇ ਫਸੇ ਸ਼ਾਹਬਾਜ਼ ਸ਼ਰੀਫ਼ ! ਹਰ ਪਾਸੇ ਹੋ ਰਹੀ ਫਜ਼ੀਹਤ, ਜਾਣੋ ਟਵੀਟ 'ਚ ਅਜਿਹਾ ਕੀ ਲਿਖਿਆ ?
ਟੀ-20 ਵਿਸ਼ਵ ਕੱਪ ਦੇ ਰੋਮਾਂਚਕ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ। ਇਸ ਸਮੇਂ ਕ੍ਰਿਕਟ ਦੇਖਣ ਵਾਲਿਆਂ ਦੀਆਂ ਨਜ਼ਰਾਂ ਹਰ ਗੇਂਦ 'ਤੇ ਟਿਕੀਆਂ ਹੋਈਆਂ ਸਨ ਕਿਉਂਕਿ ਇਹ ਮੈਚ ਕਾਫੀ ਮੁਕਾਬਲੇ ਵਾਲਾ ਸੀ।
T 20 India Pakistan Match: ਟੀ-20 ਵਿਸ਼ਵ ਕੱਪ ਦੇ ਰੋਮਾਂਚਕ ਮੈਚ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ। ਇਸ ਸਮੇਂ ਕ੍ਰਿਕਟ ਦੇਖਣ ਵਾਲਿਆਂ ਦੀਆਂ ਨਜ਼ਰਾਂ ਹਰ ਗੇਂਦ 'ਤੇ ਟਿਕੀਆਂ ਹੋਈਆਂ ਸਨ ਕਿਉਂਕਿ ਇਹ ਮੈਚ ਕਾਫੀ ਮੁਕਾਬਲੇ ਵਾਲਾ ਸੀ। ਇੱਕ ਪਲ ਲਈ ਅਜਿਹਾ ਲੱਗ ਰਿਹਾ ਸੀ ਕਿ ਭਾਰਤ ਇਹ ਮੈਚ ਹਾਰ ਜਾਵੇਗਾ, ਪਰ ਮੈਚ ਆਸਾਨੀ ਨਾਲ ਪਾਕਿਸਤਾਨ ਦੇ ਹੱਥੋਂ ਨਿਕਲ ਗਿਆ। ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਜਿੱਤ ਦਿਵਾਈ। ਹੁਣ ਇਸ ਮੈਚ ਤੋਂ ਬਾਅਦ ਪਾਕਿਸਤਾਨੀ ਟੀਮ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਵੀ ਨਮੋਸ਼ੀ ਝੱਲਣੀ ਪੈ ਰਹੀ ਹੈ। ਉਨ੍ਹਾਂ ਦੇ ਟਵੀਟ ਵਾਇਰਲ ਹੋ ਰਹੇ ਹਨ। ਲੋਕ ਇਸ 'ਤੇ ਕਾਫੀ ਟਿੱਪਣੀਆਂ ਕਰ ਰਹੇ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕੀ ਲਿਖਿਆ?
ਦਰਅਸਲ, ਪਾਕਿਸਤਾਨ ਦੇ ਪੀਐਮ ਸ਼ਾਹਬਾਜ਼ ਸ਼ਰੀਫ਼ ਨੇ ਮੈਚ ਦੌਰਾਨ ਐਕਸ 'ਤੇ ਇੱਕ ਪੋਸਟ ਪਾਈ ਸੀ, ਜੋ ਹੁਣ ਵਾਇਰਲ ਹੋ ਰਹੀ ਹੈ। ਸ਼ਾਹਬਾਜ਼ ਸ਼ਰੀਫ ਨੇ ਲਿਖਿਆ, ਅੱਜ ਨਿਊਯਾਰਕ 'ਚ ਭਾਰਤ ਖਿਲਾਫ ਟੀਮ ਪਾਕਿਸਤਾਨ ਦੀ ਸ਼ਾਨਦਾਰ ਗੇਂਦਬਾਜ਼ੀ ਦੇਖੀ। ਮੈਨੂੰ ਯਕੀਨ ਹੈ ਕਿ ਟੂਰਨਾਮੈਂਟ 'ਚ ਸ਼ਾਨਦਾਰ ਖੇਡ ਦੇਖਣ ਨੂੰ ਮਿਲੇਗੀ। ਸਾਡੇ ਦੇਸ਼ ਦੇ ਲੜਕੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲੈਣਗੇ।
Great bowling by 🇵🇰 #TeamPakistan against India in New York today. I am confident that the tournament will witness a great game of cricket! Wish the boys a good chase 🏏
— Shehbaz Sharif (@CMShehbaz) June 9, 2024
ਮੈਚ ਦੀ ਪਹਿਲੀ ਪਾਰੀ ਤੋਂ ਬਾਅਦ ਪਾਕਿਸਤਾਨ ਪੀਐਮ ਦੇ ਇਸ ਟਵੀਟ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਅਜਿਹਾ ਨਹੀਂ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਨੂੰ ਸ਼ਰਮਿੰਦਾ ਹੋਣਾ ਪੈ ਰਿਹਾ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਪਾਕਿਸਤਾਨ ਨੂੰ ਕਦੇ ਕਰਜ਼ੇ ਤੇ ਕਦੇ ਅੱਤਵਾਦ ਨੂੰ ਲੈ ਕੇ ਘੇਰਿਆ ਜਾਂਦਾ ਹੈ।
ਪਾਕਿਸਤਾਨ ਦੀ ਇਹ ਦੂਜੀ ਹਾਰ
ਇਸ ਮੈਚ ਨੂੰ ਜਿੱਤ ਕੇ ਭਾਰਤ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਆ ਗਿਆ ਹੈ। ਇਸ ਸੀਰੀਜ਼ 'ਚ ਪਾਕਿਸਤਾਨ ਦੀ ਇਹ ਦੂਜੀ ਹਾਰ ਹੈ। ਪਾਕਿਸਤਾਨੀ ਟੀਮ ਪਹਿਲਾਂ ਹੀ ਅਮਰੀਕਾ ਤੋਂ ਹਾਰ ਚੁੱਕੀ ਹੈ। ਦੋ ਹਾਰਾਂ ਤੋਂ ਬਾਅਦ ਉਸ ਲਈ ਸੁਪਰ-8 ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਹੈ। ਪਾਕਿਸਤਾਨ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਹੈ। ਅਮਰੀਕਾ 4 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ ਅਤੇ ਕੈਨੇਡਾ (2) ਤੀਜੇ ਸਥਾਨ 'ਤੇ ਹੈ। ਆਇਰਲੈਂਡ (0) ਦੀ ਟੀਮ ਪਾਕਿਸਤਾਨ ਵਾਂਗ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ ਅਤੇ ਅੰਕ ਸੂਚੀ ਵਿਚ ਆਖਰੀ ਸਥਾਨ 'ਤੇ ਹੈ।