(Source: ECI/ABP News/ABP Majha)
IND vs WI: ਅੱਜ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਚੌਥਾ ਟੀ-20 ਮੁਕਾਬਲਾ, ਮੈਚ ਤੋਂ ਪਹਿਲਾਂ ਜਾਣੋ ਕਿਸ ਦੇ ਨਾਂ ਹੋਵੇਗੀ ਸੀਰੀਜ਼
IND vs WI 4th T20: ਅੱਜ ਫਲੋਰੀਡਾ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਚੌਥਾ ਟੀ-20 ਮੈਚ ਖੇਡਿਆ ਜਾਵੇਗਾ। ਟੀਮ ਇੰਡੀਆ ਦੇ ਲਈ ਇਹ ਮੈਚ 'ਕਰੋ ਜਾਂ ਮਰੋ' ਤੋਂ ਘੱਟ ਨਹੀਂ ਹੈ।
India vs West Indies 4th T20 Match Prediction: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਫਲੋਰੀਡਾ ਦੇ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਟੀਮ ਇੰਡੀਆ ਲਈ ਕਰੋ ਜਾਂ ਮਰੋ ਤੋਂ ਘੱਟ ਨਹੀਂ ਹੈ, ਕਿਉਂਕਿ ਜੇਕਰ ਭਾਰਤੀ ਟੀਮ ਅੱਜ ਹਾਰਦੀ ਹੈ ਤਾਂ ਉਹ ਪੰਜ ਮੈਚਾਂ ਦੀ ਸੀਰੀਜ਼ ਹਾਰ ਜਾਵੇਗੀ। ਅਜਿਹੇ 'ਚ ਹਾਰਦਿਕ ਪੰਡਯਾ ਦੀ ਟੀਮ ਇਹ ਮੈਚ ਜਿੱਤ ਕੇ ਸੀਰੀਜ਼ ਨੂੰ 2-2 ਨਾਲ ਬਰਾਬਰੀ 'ਤੇ ਲਿਆਉਣਾ ਚਾਹੇਗੀ।
ਦੂਜੇ ਪਾਸੇ ਵੈਸਟਇੰਡੀਜ਼ ਦੀਆਂ ਨਜ਼ਰਾਂ ਅੱਜ ਹੀ ਸੀਰੀਜ਼ 'ਤੇ ਹੋਣਗੀਆਂ। ਵੈਸਟਇੰਡੀਜ਼ ਦੀ ਟੀਮ ਪਿਛਲੇ ਸੱਤ ਸਾਲਾਂ ਤੋਂ ਭਾਰਤ ਖਿਲਾਫ ਟੀ-20 ਸੀਰੀਜ਼ ਨਹੀਂ ਜਿੱਤ ਸਕੀ ਹੈ। ਕੈਰੇਬੀਅਨ ਟੀਮ ਨੇ ਆਖਰੀ ਵਾਰ 2016 'ਚ ਟੀਮ ਇੰਡੀਆ ਖਿਲਾਫ ਟੀ-20 ਸੀਰੀਜ਼ ਜਿੱਤੀ ਸੀ।
ਹੈਡ ਟੂ ਹੈਡ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੁਣ ਤੱਕ ਕੁੱਲ 28 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ ਟੀਮ ਇੰਡੀਆ ਨੇ 18 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਵੈਸਟਇੰਡੀਜ਼ ਨੇ ਸਿਰਫ 9 ਮੈਚ ਜਿੱਤੇ ਹਨ। ਹਾਲਾਂਕਿ ਇਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਇਹ ਵੀ ਪੜ੍ਹੋ: KL Rahul: ਟੀਮ ਇੰਡੀਆ 'ਚ ਸ਼ਾਮਲ ਹੋਣ ਲਈ KL ਰਾਹੁਲ ਨੂੰ ਪਾਸ ਕਰਨਾ ਪਵੇਗਾ ਇਹ ਟੈਸਟ, ਪੜ੍ਹੋ ਕਦੋਂ ਲਿਆ ਜਾਵੇਗਾ ਫੈਸਲਾ
ਮੈਚ ਵਿੱਚ ਕਿਸ ਦਾ ਪਲੜਾ ਭਾਰੀ?
ਪੇਪਰ ‘ਤੇ ਭਾਰਤ ਦੀ ਨੌਜਵਾਨ ਟੀਮ ਦੇ ਸਾਹਮਣੇ ਵੈਸਟਇੰਡੀਜ਼ ਦੀ ਟੀਮ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਹੁਣ ਤੱਕ ਮੈਚ ਵੈਸਟਇੰਡੀਜ਼ ਦੀ ਸਲੋ ਪਿਚ ‘ਤੇ ਖੇਡੇ ਜਾ ਰਹੇ ਸਨ, ਪਰ ਹੁਣ ਮੁਕਾਬਲਾ ਅਮਰੀਕਾ ਦੇ ਫਲੋਰੀਡਾ ਵਿੱਚ ਹੈ। ਇੱਥੇ ਦੀ ਪਿੱਚ ਦੌੜਾਂ ਬਣਾਉਣ ਲਈ ਜਾਣੀ ਜਾਂਦੀ ਹੈ। ਅਜਿਹੇ ਵਿੱਚ ਅੱਜ ਸਾਨੂੰ ਹਾਈ ਸਕੋਰਿੰਗ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇਸ ਕਰਕੇ ਅੱਜ ਦੇ ਮੈਚ ਵਿੱਚ ਵੈਸਟਇੰਡੀਜ਼ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ।
ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ - ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ ਅਤੇ ਉਮਰਾਨ ਮਲਿਕ।
ਵੈਸਟਇੰਡੀਜ਼ ਦੀ ਸੰਭਾਵਿਤ ਪਲੇਇੰਗ ਇਲੈਵਨ - ਬ੍ਰੇਂਡਨ ਕਿੰਗ, ਕਾਇਲ ਮੇਅਰਸ, ਜੌਨਸਨ ਚਾਰਲਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪੋਵੇਲ (ਕਪਤਾਨ), ਸ਼ਿਮਰੋਨ ਹੇਟਮਾਇਰ, ਰੋਮਾਰੀਓ ਸ਼ੈਫਰਡ, ਜੇਸਨ ਹੋਲਡਰ, ਅਕੀਲ ਹੋਸੇਨ, ਅਲਜ਼ਾਰੀ ਜੋਸੇਫ ਅਤੇ ਓਬੇਡ ਮੈਕਕੋਏ।