Ludhiana News: ਆਈਪੀਐਲ ਲਈ ਚੁਣਿਆ ਲੁਧਿਆਣਾ ਦਾ ਖਿਡਾਰੀ ਨਿਹਾਲ ਸਾਬਕਾ ਖਿਡਾਰੀ ਯੁਵਰਾਜ ਸਿੰਘ ਦਾ ਪ੍ਰਸ਼ੰਸਕ, ਉਸ ਵਾਂਗ ਤੇਜ਼ ਖੇਡਣ ਦਾ ਇੱਛੁਕ
ਆਈਪੀਐਲ ਦੇ ਆਉਣ ਵਾਲੇ ਸੀਜ਼ਨ ਲਈ ਮੁੰਬਈ ਇੰਡੀਅਨ ਟੀਮ ’ਚ ਚੁਣੇ ਗਏ ਲੁਧਿਆਣਾ ਦੇ ਖਿਡਾਰੀ ਨਿਹਾਲ ਵਡੇਰਾ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਨਿਹਾਲ ਨੂੰ ਵੱਡੀ ਗਿਣਤੀ ’ਚ ਕ੍ਰਿਕਟ ਪ੍ਰੇਮੀ ਵੀ ਵਧਾਈਆਂ ਦੇਣ ਪਹੁੰਚ ਰਹੇ ਹਨ।
Ludhiana News: ਆਈਪੀਐਲ ਦੇ ਆਉਣ ਵਾਲੇ ਸੀਜ਼ਨ ਲਈ ਮੁੰਬਈ ਇੰਡੀਅਨ ਟੀਮ ’ਚ ਚੁਣੇ ਗਏ ਲੁਧਿਆਣਾ ਦੇ ਖਿਡਾਰੀ ਨਿਹਾਲ ਵਡੇਰਾ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਨਿਹਾਲ ਨੂੰ ਵੱਡੀ ਗਿਣਤੀ ’ਚ ਕ੍ਰਿਕਟ ਪ੍ਰੇਮੀ ਵੀ ਵਧਾਈਆਂ ਦੇਣ ਪਹੁੰਚ ਰਹੇ ਹਨ।
ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਰਹਿਣ ਵਾਲੇ ਨਿਹਾਲ ਵਡੇਰਾ ਦੀ ਜਦੋਂ ਆਈਪੀਐਲ ਲਈ ਮੁੰਬਈ ਇੰਡੀਅਨ ਵਿੱਚ ਚੁਣੇ ਜਾਣ ਦੀ ਖਬਰ ਆਈ ਤਾਂ ਸ਼ਹਿਰ ਦੇ ਕ੍ਰਿਕਟ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਨਿਹਾਲ ਦੇ ਪਿਤਾ ਕਮਲ ਵਡੇਰਾ ਨੇ ਦੱਸਿਆ ਕਿ ਉਹ ਆਪਣੀ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦੇ।
ਉਨ੍ਹਾਂ ਦੱਸਿਆ ਕਿ ਨਿਹਾਲ ਅੰਡਰ-25 ਮੁਕਾਬਲੇ ਲਈ ਮੁਹਾਲੀ ਵਿੱਚ ਪ੍ਰੈਕਟਿਸ ਕਰ ਰਿਹਾ ਹੈ। ਉਸ ਨੇ 10 ਸਾਲ ਤੋਂ ਵੀ ਘੱਟ ਉਮਰ ਵਿੱਚ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਅੰਡਰ-19 ਵਿੱਚ ਉਹ ਭਾਰਤੀ ਟੀਮ ਵੱਲੋਂ ਕਪਤਾਨੀ ਵੀ ਕਰ ਚੁੱਕਾ ਹੈ। ਇਸੇ ਤਰ੍ਹਾਂ ਉਸ ਨੇ ਅੰਡਰ-23 ਟੂਰਨਾਮੈਂਟ ’ਚ ਬਠਿੰਡਾ ਵਿਰੁੱਧ 578 ਦੌੜਾਂ ਬਣਾ ਕਿ ਰਿਕਾਰਡ ਤੋੜੇ ਸਨ।
ਉਨ੍ਹਾਂ ਦੱਸਿਆ ਕਿ ਨਿਹਾਲ ਨੂੰ ਦਸ ਕੁ ਦਿਨ ਪਹਿਲਾਂ ਮੁੰਬਈ ਬੁਲਾਇਆ ਗਿਆ ਸੀ ਜਿੱਥੇ ਉਸ ਨੇ ਜ਼ਹੀਰ ਖਾਨ, ਪਾਰਥਿਵ ਪਟੇਲ ਤੇ ਰੋਹਿਤ ਸ਼ਰਮਾ ਦੇ ਸਾਹਮਣੇ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੇ ਜੌਹਰ ਦਿਖਾਏ। ਬੀਤੇ ਦਿਨ ਆਈ ਚੋਣ ਦੀ ਖਬਰ ਨਿਹਾਲ ਦੀ ਸਖਤ ਮਿਹਨਤ ਦਾ ਹੀ ਫਲ ਹੈ। ਉਹ ਭਾਰਤ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਦਾ ਪ੍ਰਸ਼ੰਸਕ ਹੈ ਤੇ ਉਸ ਦੀ ਤਰ੍ਹਾਂ ਤੇਜ਼ ਖੇਡਣ ਦਾ ਇੱਛੁਕ ਹੈ। ਰਨ ਮਸ਼ੀਨ ਵਜੋਂ ਜਾਣੇ ਜਾਂਦੇ ਨਿਹਾਲ ਵਡੇਰਾ ਦੀ ਬੋਲੀ 20 ਲੱਖ ਰੁਪਏ ਵਿੱਚ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ