Angelo Mathews: ਕੇਨ ਵਿਲੀਅਮਸਨ ਨੇ ਐਂਜੇਲੋ ਮੈਥਿਊਜ਼ ਨੂੰ ਹੈਲਮੇਟ ਦੀ ਪੱਟੀ ਬਾਰੇ ਪੁੱਛਿਆ, ਚਾਰੇ ਪਾਸੇ ਪੈ ਗਏ ਹਾਸੇ, ਜਾਣੋ ਕਿਉ ?
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਵੀਰਵਾਰ ਨੂੰ ਉਸ ਸਮੇਂ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਜਦੋਂ ਉਸ ਨੇ ਵਿਸ਼ਵ ਕੱਪ ਦੇ ਮੈਚ ਵਿੱਚ ਸਟ੍ਰਾਈਕ ਲੈਣ ਲਈ ਕ੍ਰੀਜ਼ 'ਤੇ ਪਹੁੰਚਣ ਦੇ ਸਮੇਂ ਸ਼੍ਰੀਲੰਕਾ ਦੇ ਐਂਜੇਲੋ ਮੈਥਿਊਜ਼ ਨੂੰ ਉਸ ਦੇ ਹੈਲਮੇਟ ਦੀ ਪੱਟੀ ਬਾਰੇ ਪੁੱਛਿਆ।
Angelo Mathews : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ, ਜੋ ਆਮ ਤੌਰ 'ਤੇ ਇੱਕ ਸੀਰੀਅਸ ਰੂਪ ਵਿੱਚ ਦਿਖਾਈ ਦਿੰਦੇ ਹਨ, ਨੇ ਵੀਰਵਾਰ ਨੂੰ ਉਸ ਸਮੇਂ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਜਦੋਂ ਉਸ ਨੇ ਵਿਸ਼ਵ ਕੱਪ ਦੇ ਮੈਚ ਵਿੱਚ ਸਟ੍ਰਾਈਕ ਲੈਣ ਲਈ ਕ੍ਰੀਜ਼ 'ਤੇ ਪਹੁੰਚਣ ਦੇ ਸਮੇਂ ਸ਼੍ਰੀਲੰਕਾ ਦੇ ਐਂਜੇਲੋ ਮੈਥਿਊਜ਼ ਨੂੰ ਉਸ ਦੇ ਹੈਲਮੇਟ ਦੀ ਪੱਟੀ ਬਾਰੇ ਪੁੱਛਿਆ। ਇਸ ਦੀ ਵੀਡੀਓ ਵੀ ਜਮ ਕੇ ਵਾਇਰਲ ਹੋ ਰਹੀ ਹੈ।
Kane Williamson asking Angelo Mathews if he had checked his Helmet strap when he came to bat. 😂😂😂#NZvsSL #WorldCup2023india #ICCWorldCup #AngeloMatthews pic.twitter.com/cHbdneWEZ8
— Saber (@SabirCafe) November 9, 2023
ਜ਼ਿਕਰ ਕਰ ਦਈਏ ਕਿ ਸ੍ਰੀਲੰਕਾ ਦਾ ਐਂਜੇਲੋ ਮੈਥਿਊਜ਼ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਟਾਈਮ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਵਿਸ਼ਵ ਕੱਪ 2023 ਦਾ 38ਵਾਂ ਮੈਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਗਿਆ ਸੀ, ਜਿਸ 'ਚ ਐਂਜੇਲੋ ਮੈਥਿਊਜ਼ ਨੂੰ ਸਮੇਂ 'ਤੇ ਅਗਲੀ ਗੇਂਦ ਦਾ ਸਾਹਮਣਾ ਨਾ ਕਰਨ 'ਤੇ ਟਾਈਮ ਆਊਟ ਐਲਾਨ ਕਰ ਦਿੱਤਾ ਗਿਆ। ਬੰਗਲਾਦੇਸ਼ ਦੀ ਤਰਫੋਂ ਕਪਤਾਨ ਸ਼ਾਕਿਬ ਨੇ ਟਾਇਮ ਆਊਟ ਦੀ ਅਪੀਲ ਕੀਤੀ ਸੀ।
ਐਂਜੇਲੋ ਮੈਥਿਊਜ਼ ਦੀ ਗੱਲ ਕਰੀਏ ਤਾਂ ਉਹ ਸਦਾਰਾ ਸਮਰਾਵਿਕਰਮਾ ਦਾ ਵਿਕਟ ਡਿੱਗਣ ਤੋਂ ਬਾਅਦ ਕ੍ਰੀਜ਼ 'ਤੇ ਆਇਆ ਸੀ ਪਰ ਹੈਲਮੇਟ 'ਚ ਖਰਾਬੀ ਕਾਰਨ ਉਸ ਨੇ ਦੂਜਾ ਹੈਲਮੇਟ ਆਰਡਰ ਕਰ ਦਿੱਤਾ। ਹਾਲਾਂਕਿ ਮੈਥਿਊਜ਼ ਆਪਣੀ ਪਹਿਲੀ ਗੇਂਦ ਦਾ ਸਾਹਮਣਾ ਨਹੀਂ ਕਰ ਸਕੇ। ਸਮਰਾਵਿਕਰਮਾ ਦਾ ਵਿਕਟ ਡਿੱਗਣ ਤੋਂ ਬਾਅਦ ਮੈਥਿਊਜ਼ ਨੂੰ ਤਿੰਨ ਮਿੰਟ ਹੋ ਗਏ ਸਨ ਅਤੇ ਉਸ ਨੇ ਕੋਈ ਗੇਂਦ ਨਹੀਂ ਖੇਡੀ ਸੀ।
ਇਸ ਕਾਰਨ ਵਿਰੋਧੀ ਕਪਤਾਨ ਸ਼ਾਕਿਬ ਅਲ ਹਸਨ ਨੇ ਅੰਪਾਇਰ ਨੂੰ ਮੈਥਿਊਜ਼ ਨੂੰ ਟਾਇਮ ਆਊਟ ਦੀ ਅਪੀਲ ਕੀਤੀ। ਹਾਲਾਂਕਿ ਸ਼ਾਕਿਬ ਦੀ ਅਪੀਲ ਤੋਂ ਬਾਅਦ ਮੈਥਿਊਜ਼ ਨੇ ਅੰਪਾਇਰ ਅਤੇ ਸ਼ਾਕਿਬ ਨੂੰ ਟੁੱਟਿਆ ਹੋਇਆ ਹੈਲਮੇਟ ਦਿਖਾਇਆ, ਜਿਸ ਕਾਰਨ ਉਨ੍ਹਾਂ ਨੂੰ ਪਹਿਲੀ ਗੇਂਦ ਖੇਡਣ 'ਚ ਸਮਾਂ ਲੱਗਾ ਪਰ ਸ਼ਾਕਿਬ ਨੇ ਆਪਣਾ ਫੈਸਲਾ ਨਹੀਂ ਬਦਲਿਆ। ਇਸ ਤਰ੍ਹਾਂ ਮੈਥਿਊਜ਼ ਟਾਈਮ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ।
ਇਹ ਵੀ ਪੜ੍ਹੋ: SL vs BAN: ਟਾਈਮ ਆਊਟ ਦਾ ਕੀ ਹੈ ਨਿਯਮ ਜਿਸ ਕਰਕੇ ਬਿਨਾਂ ਗੇਂਦ ਖੇਡੇ ਹੀ ਆਊਟ ਹੋ ਗਏ ਮੈਥਿਊਜ਼ ?