Babar Azam Captain: ਬਾਬਰ ਆਜ਼ਮ ਫਿਰ ਬਣੇ ਪਾਕਿਸਤਾਨ ਦੇ ਕਪਤਾਨ, ਪੀਸੀਬੀ ਨੇ ਸ਼ਾਹੀਨ ਅਫਰੀਦੀ ਨੂੰ ਦਿੱਤਾ ਵੱਡਾ ਝਟਕਾ
Babar Azam Reappointed Captain Pakistan: ਪਾਕਿਸਤਾਨ ਕ੍ਰਿਕਟ ਟੀਮ 'ਚ ਇੱਕ ਵੱਡਾ ਬਦਲਾਅ ਹੋਇਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਵਾਰ ਫਿਰ ਬਾਬਰ ਆਜ਼ਮ ਨੂੰ ਕਪਤਾਨੀ ਸੌਂਪ ਦਿੱਤੀ ਹੈ।
Babar Azam Reappointed Captain Pakistan: ਪਾਕਿਸਤਾਨ ਕ੍ਰਿਕਟ ਟੀਮ 'ਚ ਇੱਕ ਵੱਡਾ ਬਦਲਾਅ ਹੋਇਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇੱਕ ਵਾਰ ਫਿਰ ਬਾਬਰ ਆਜ਼ਮ ਨੂੰ ਕਪਤਾਨੀ ਸੌਂਪ ਦਿੱਤੀ ਹੈ। ਬਾਬਰ ਟੀ-20 ਅਤੇ ਵਨਡੇ ਫਾਰਮੈਟਾਂ 'ਚ ਟੀਮ ਦੀ ਅਗਵਾਈ ਕਰੇਗਾ। ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਚੋਣ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਇਹ ਫੈਸਲਾ ਲਿਆ। ਸ਼ਾਨ ਮਸੂਦ ਪਾਕਿਸਤਾਨ ਦੀ ਟੈਸਟ ਟੀਮ ਦੀ ਕਪਤਾਨੀ ਸੰਭਾਲਣਗੇ। ਹਾਲ ਹੀ 'ਚ ਟੀਮ ਦੀ ਕਪਤਾਨੀ ਨੂੰ ਲੈ ਕੇ 'ਚ ਕਾਫੀ ਹੰਗਾਮਾ ਹੋਇਆ ਸੀ।
ਪਾਕਿਸਤਾਨ ਦਾ ਵਿਸ਼ਵ ਕੱਪ 2023 ਵਿੱਚ ਪ੍ਰਦਰਸ਼ਨ ਖ਼ਰਾਬ ਰਿਹਾ ਸੀ। ਇਸ ਟੂਰਨਾਮੈਂਟ ਤੋਂ ਬਾਅਦ ਬਾਬਰ ਨੇ ਤਿੰਨੋਂ ਫਾਰਮੈਟਾਂ ਦੀ ਕਪਤਾਨੀ ਛੱਡ ਦਿੱਤੀ। ਪੀਸੀਬੀ ਨੇ ਬਾਬਰ ਤੋਂ ਬਾਅਦ ਸ਼ਾਹੀਨ ਅਫਰੀਦੀ ਨੂੰ ਟੀ-20 ਟੀਮ ਦਾ ਕਪਤਾਨ ਬਣਾਇਆ ਹੈ। ਸ਼ਾਨ ਮਸੂਦ ਨੂੰ ਟੈਸਟ ਦੀ ਕਮਾਨ ਸੌਂਪੀ ਗਈ ਸੀ। ਪਰ ਕਪਤਾਨੀ ਬਦਲਣ ਤੋਂ ਬਾਅਦ ਵੀ ਟੀਮ ਦੇ ਪ੍ਰਦਰਸ਼ਨ 'ਚ ਕੋਈ ਫਰਕ ਨਹੀਂ ਪਿਆ। ਇਸ ਲਈ, ਟੀ-20 ਵਿਸ਼ਵ ਕੱਪ 2024 ਤੋਂ ਠੀਕ ਪਹਿਲਾਂ, ਪੀਸੀਬੀ ਨੇ ਕਪਤਾਨੀ ਵਿੱਚ ਫਿਰ ਬਦਲਾਅ ਕੀਤਾ ਅਤੇ ਬਾਬਰ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਐਕਸ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਬੋਰਡ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ''ਬਾਬਰ ਆਜ਼ਮ ਨੂੰ ਸਫੇਦ ਗੇਂਦ ਦੇ ਫਾਰਮੈਟ (ਓਡੀਆਈ ਅਤੇ ਟੀ-20) ਦਾ ਕਪਤਾਨ ਨਿਯੁਕਤ ਕੀਤਾ ਗਿਆ। ਚੋਣ ਕਮੇਟੀ ਦੀ ਸਿਫਾਰਿਸ਼ ਤੋਂ ਬਾਅਦ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਬਾਬਰ ਆਜ਼ਮ ਨੂੰ ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ।
Babar Azam appointed as white-ball captain
— Pakistan Cricket (@TheRealPCB) March 31, 2024
Following unanimous recommendation from the PCB’s selection committee, Chairman PCB Mohsin Naqvi has appointed Babar Azam as white-ball (ODI and T20I) captain of the Pakistan men's cricket team. pic.twitter.com/ad4KLJYRMK
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।