Rohit Sharma: ਰੋਹਿਤ ਸ਼ਰਮਾ ਰਚਣਗੇ ਇਤਿਹਾਸ, ਧੋਨੀ ਤੋਂ ਬਾਅਦ IPL 'ਚ ਇਹ ਅੰਕੜੇ ਨੂੰ ਛੂਹਣ ਵਾਲੇ ਬਣਨਗੇ ਦੂਜੇ ਖਿਡਾਰੀ
Rohit Sharma IPL Record: ਰੋਹਿਤ ਸ਼ਰਮਾ ਪਹਿਲੇ ਸੀਜ਼ਨ ਯਾਨੀ 2008 ਤੋਂ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਹਿੱਸਾ ਰਹੇ ਹਨ। ਰੋਹਿਤ ਆਈਪੀਐਲ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਕਪਤਾਨੀ
Rohit Sharma IPL Record: ਰੋਹਿਤ ਸ਼ਰਮਾ ਪਹਿਲੇ ਸੀਜ਼ਨ ਯਾਨੀ 2008 ਤੋਂ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਹਿੱਸਾ ਰਹੇ ਹਨ। ਰੋਹਿਤ ਆਈਪੀਐਲ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀ ਕਪਤਾਨੀ 'ਚ ਮੁੰਬਈ ਇੰਡੀਅਨਜ਼ ਨੇ ਪੰਜ ਖਿਤਾਬ ਆਪਣੇ ਨਾਂਅ ਕੀਤੇ। ਹੁਣ ਹਿਟਮੈਨ ਆਈਪੀਐਲ ਵਿੱਚ ਉਹ ਇਤਿਹਾਸਕ ਅੰਕੜੇ ਨੂੰ ਛੂਹਣ ਜਾ ਰਿਹਾ ਹੈ, ਜਿੱਥੇ ਹੁਣ ਤੱਕ ਸਿਰਫ਼ ਐਮਐਸ ਧੋਨੀ ਹੀ ਪਹੁੰਚ ਸਕੇ ਹਨ। ਵਿਰਾਟ ਕੋਹਲੀ ਵੀ ਇਸ ਖਾਸ ਸ਼ਖਸੀਅਤ ਤੋਂ ਕਾਫੀ ਦੂਰ ਹਨ।
IPL 2024 ਦਾ 33ਵਾਂ ਮੁਕਾਬਲਾ ਅੱਜ ਯਾਨੀ (18 ਅਪ੍ਰੈਲ, ਵੀਰਵਾਰ) ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਮੈਚ ਦੇ ਜ਼ਰੀਏ ਮੁੰਬਈ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਆਪਣੇ IPL ਕਰੀਅਰ ਦਾ 250ਵਾਂ ਮੈਚ ਖੇਡਣ ਲਈ ਮੈਦਾਨ 'ਚ ਉਤਰਨਗੇ। ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਸਿਰਫ਼ ਐਮਐਸ ਧੋਨੀ ਨੇ 250 ਮੈਚ ਖੇਡਣ ਦਾ ਅੰਕੜਾ ਪਾਰ ਕੀਤਾ ਹੈ। ਧੋਨੀ ਨੇ ਟੂਰਨਾਮੈਂਟ 'ਚ 256 ਮੈਚ ਖੇਡੇ ਹਨ।
ਰੋਹਿਤ ਸ਼ਰਮਾ ਨੇ ਹੁਣ ਤੱਕ 249 ਮੈਚ ਖੇਡੇ ਹਨ। ਅਜਿਹੇ 'ਚ ਅੱਜ ਪੰਜਾਬ ਖਿਲਾਫ ਉਹ 250ਵੇਂ IPL ਮੈਚ ਲਈ ਮੈਦਾਨ 'ਚ ਉਤਰਨਗੇੈ। ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਹ ਟੂਰਨਾਮੈਂਟ 'ਚ ਹੁਣ ਤੱਕ 244 ਮੈਚ ਖੇਡ ਚੁੱਕੇ ਹਨ। ਕੋਹਲੀ ਅਜੇ ਵੀ 250 ਮੈਚਾਂ ਦੇ ਅੰਕੜੇ ਤੋਂ ਦੂਰ ਹਨ। ਅਜਿਹੇ 'ਚ ਧੋਨੀ ਤੋਂ ਬਾਅਦ ਰੋਹਿਤ ਸ਼ਰਮਾ ਇਸ ਖਾਸ ਅੰਕੜੇ ਨੂੰ ਛੂਹਣ ਵਾਲੇ ਦੂਜੇ ਖਿਡਾਰੀ ਬਣ ਜਾਣਗੇ।
ਹੁਣ ਤੱਕ ਅਜਿਹਾ ਰਿਹਾ ਰੋਹਿਤ ਸ਼ਰਮਾ ਦਾ ਆਈਪੀਐਲ ਕਰੀਅਰ
ਦੱਸ ਦੇਈਏ ਕਿ 2008 ਯਾਨੀ ਪਹਿਲੇ ਸੀਜ਼ਨ ਵਿੱਚ ਆਈਪੀਐਲ ਵਿੱਚ ਡੈਬਿਊ ਕਰਨ ਵਾਲੇ ਰੋਹਿਤ ਸ਼ਰਮਾ ਨੇ ਹੁਣ ਤੱਕ 249 ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 244 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ 30.1 ਦੀ ਔਸਤ ਅਤੇ 131.22 ਦੇ ਸਟ੍ਰਾਈਕ ਰੇਟ ਨਾਲ 4932 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਸੈਂਕੜੇ ਅਤੇ 2 ਅਰਧ ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਗੇਂਦਬਾਜ਼ੀ 'ਚ ਉਸ ਨੇ 15 ਵਿਕਟਾਂ ਲਈਆਂ ਹਨ।
ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਆਈ.ਪੀ.ਐੱਲ 'ਚ ਖੇਡਣ ਵਾਲੇ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਗੇਂਦਬਾਜ਼ੀ 'ਚ ਵਿਕਟਾਂ ਦੀ ਹੈਟ੍ਰਿਕ ਲਈ ਹੈ ਅਤੇ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਗਾਇਆ ਹੈ। ਰੋਹਿਤ ਸ਼ਰਮਾ ਹੁਣ ਤੱਕ ਆਈਪੀਐਲ ਵਿੱਚ ਡੇਕਨ ਚਾਰਜਰਜ਼ ਅਤੇ ਮੁੰਬਈ ਇੰਡੀਅਨਜ਼ ਲਈ ਖੇਡ ਚੁੱਕੇ ਹਨ। ਫਿਲਹਾਲ ਉਹ ਮੁੰਬਈ ਇੰਡੀਅਨਜ਼ ਦਾ ਹਿੱਸਾ ਹੈ।