ODI World Cup 2023: ਵਿਸ਼ਵ ਚੈਂਪੀਅਨ ਬਣਨ ਲਈ ਪੰਜ ਯੋਧਿਆਂ ਨੂੰ ਵਿਖਾਉਣਾ ਪਵੇਗਾ ਦਮ, 19 ਨਵੰਬਰ ਨੂੰ ਸਿਰਜੇਗਾ ਇਤਿਹਾਸ?
IND vs AUS World Cup 2023: ਭਾਰਤ ਨੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ ਸੈਮੀਫਾਈਨਲ 'ਚ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਵਾਰ ਖਿਤਾਬ ਜਿੱਤਣ ਲਈ ਪੰਜ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਕਾਫੀ ਅਹਿਮ ਹੋਵੇਗਾ।
IND vs AUS World Cup 2023 Ahmedabad: ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੈਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ। ਭਾਰਤ ਨੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ ਸੈਮੀਫਾਈਨਲ 'ਚ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਵਾਰ ਖਿਤਾਬ ਜਿੱਤਣ ਲਈ ਪੰਜ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਕਾਫੀ ਅਹਿਮ ਹੋਵੇਗਾ। ਇਸ ਲਈ ਸਾਰਿਆਂ ਦੀਆਂ ਨਜ਼ਰਾਂ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ 'ਤੇ ਹੋਣਗੀਆਂ।
ਰੋਹਿਤ 'ਤੇ ਹੋਵੇਗੀ ਚੰਗੀ ਸ਼ੁਰੂਆਤ ਦੀ ਜ਼ਿੰਮੇਵਾਰੀ
ਰੋਹਿਤ 'ਤੇ ਭਾਰਤ ਨੂੰ ਚੰਗੀ ਸ਼ੁਰੂਆਤ ਦੇਣ ਦੀ ਜ਼ਿੰਮੇਵਾਰੀ ਹੋਵੇਗੀ। ਉਸ ਲਈ ਸ਼ੁਭਮਨ ਗਿੱਲ ਨਾਲ ਮਜ਼ਬੂਤ ਸਾਂਝੇਦਾਰੀ ਬਣਾਉਣਾ ਮਹੱਤਵਪੂਰਨ ਹੋਵੇਗਾ। ਰੋਹਿਤ ਨੇ ਇਸ ਵਿਸ਼ਵ ਕੱਪ ਵਿੱਚ ਭਾਰਤ ਨੂੰ ਕਈ ਮੈਚਾਂ ਵਿੱਚ ਚੰਗੀ ਸ਼ੁਰੂਆਤ ਦਿੱਤੀ ਹੈ। ਉਸ ਨੇ ਅਫਗਾਨਿਸਤਾਨ, ਨਿਊਜ਼ੀਲੈਂਡ, ਇੰਗਲੈਂਡ ਤੇ ਪਾਕਿਸਤਾਨ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਹੈ। ਰੋਹਿਤ ਨੇ ਅਫਗਾਨਿਸਤਾਨ ਖਿਲਾਫ 131 ਦੌੜਾਂ, ਪਾਕਿਸਤਾਨ ਖਿਲਾਫ 86 ਦੌੜਾਂ, ਬੰਗਲਾਦੇਸ਼ ਖਿਲਾਫ 48 ਦੌੜਾਂ ਤੇ ਇੰਗਲੈਂਡ ਖਿਲਾਫ 87 ਦੌੜਾਂ ਬਣਾਈਆਂ ਹਨ।
Old Currency of India: ਜਦੋਂ ਪੈਸਾ ਨਹੀਂ ਸੀ ਤਾਂ ਕਿਵੇਂ ਚੱਲਦਾ ਸੀ ਕੰਮ? ਜਾਣੋ ਕੌਡੀ ਤੇ ਆਨੇ ਦੀ ਕਿੰਨੀ ਸੀ ਕੀਮਤ?
ਜੇ ਵਿਰਾਟ ਸੈਂਕੜਾ ਲਾਉਂਦੇ ਤਾਂ ਜਿੱਤ ਹੋਵੇਗੀ ਆਸਾਨ
ਕੋਹਲੀ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਤਿੰਨ ਸੈਂਕੜੇ ਵੀ ਲਗਾਏ ਹਨ। ਜੇਕਰ ਵਿਰਾਟ ਦਾ ਬੱਲਾ ਕੰਮ ਕਰਦਾ ਹੈ ਤਾਂ ਭਾਰਤ ਲਈ ਜਿੱਤ ਆਸਾਨ ਹੋ ਜਾਵੇਗੀ। ਉਸ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾਫ ਸੈਂਕੜਾ ਵੀ ਲਗਾਇਆ ਸੀ। ਇਸ ਤੋਂ ਪਹਿਲਾਂ ਉਸ ਨੇ ਦੱਖਣੀ ਅਫਰੀਕਾ ਖਿਲਾਫ 101 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।
Punjab Assembly: ਸਾਢੇ 8 ਮਹੀਨਿਆਂ ਮਗਰੋਂ ਹੋਵੇਗਾ ਵਿਧਾਨ ਸਭਾ ਦਾ ਸੈਸ਼ਨ, ਰਾਜਪਾਲ ਨੇ ਮਨੀ ਬਿੱਲ ਨੂੰ ਦਿੱਤੀ ਮਨਜ਼ੂਰੀ