Bishan Singh Bedi Passes Away: ਨਹੀਂ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ, 77 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦਿਹਾਂਤ ਹੋ ਗਿਆ ਹੈ। ਬਿਸ਼ਨ ਸਿੰਘ ਬੇਦੀ 77 ਸਾਲ ਦੇ ਸਨ।
Bishan Singh Bedi Passes Away: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਹੋ ਗਿਆ ਹੈ। ਬਿਸ਼ਨ ਸਿੰਘ ਬੇਦੀ 77 ਸਾਲ ਦੇ ਸਨ ਅਤੇ ਉਹ ਪਿਛਲੀ ਸਦੀ ਵਿੱਚ ਟੀਮ ਇੰਡੀਆ ਦੇ ਮਹਾਨ ਸਪਿਨਰ ਸਨ। ਬਿਸ਼ਨ ਸਿੰਘ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ। ਬਿਸ਼ਨ ਸਿੰਘ ਬੇਦੀ ਨੇ 1966 ਵਿੱਚ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ ਅਤੇ ਅਗਲੇ 13 ਸਾਲਾਂ ਵਿੱਚ ਟੀਮ ਇੰਡੀਆ ਲਈ ਸਭ ਤੋਂ ਵੱਡੇ ਮੈਚ ਜੇਤੂ ਸਾਬਤ ਹੋਏ। 1979 ਵਿੱਚ ਸੰਨਿਆਸ ਲੈਣ ਤੋਂ ਪਹਿਲਾਂ, ਬਿਸ਼ਨ ਸਿੰਘ ਬੇਦੀ ਨੇ 67 ਟੈਸਟ ਮੈਚ ਖੇਡੇ ਅਤੇ 28.71 ਦੀ ਸ਼ਾਨਦਾਰ ਔਸਤ ਨਾਲ 266 ਵਿਕਟਾਂ ਲਈਆਂ। ਇਸ ਦੌਰਾਨ ਉਹ ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ।
ਗੇਂਦਬਾਜ਼ੀ ਤੋਂ ਇਲਾਵਾ ਬਿਸ਼ਨ ਸਿੰਘ ਬੇਦੀ ਕੋਲ ਲੀਡਰਸ਼ਿਪ ਦੀ ਕਾਬਲੀਅਤ ਵੀ ਸੀ। ਬਿਸ਼ਨ ਸਿੰਘ ਬੇਦੀ ਨੂੰ 1976 ਵਿੱਚ ਟੀਮ ਇੰਡੀਆ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ 1978 ਤੱਕ ਟੀਮ ਇੰਡੀਆ ਦੀ ਕਮਾਨ ਸੰਭਾਲੀ ਸੀ। ਬਿਸ਼ਨ ਸਿੰਘ ਬੇਦੀ ਨੂੰ ਇੱਕ ਅਜਿਹੇ ਕਪਤਾਨ ਵਜੋਂ ਜਾਣਿਆ ਜਾਂਦਾ ਹੈ ਜਿਸ ਨੇ ਟੀਮ ਵਿੱਚ ਲੜਨ ਦੀ ਯੋਗਤਾ ਪੈਦਾ ਕੀਤੀ ਅਤੇ ਅਨੁਸ਼ਾਸਨ ਦੇ ਸਬੰਧ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ। ਬਤੌਰ ਕਪਤਾਨ ਬੇਦੀ ਨੇ ਇੱਕ ਨਵੀਂ ਕਹਾਣੀ ਵੀ ਲਿਖੀ। ਕਪਤਾਨ ਦੇ ਤੌਰ 'ਤੇ ਬਿਸ਼ਨ ਸਿੰਘ ਬੇਦੀ ਨੇ 1976 'ਚ ਉਸ ਸਮੇਂ ਦੀ ਸਭ ਤੋਂ ਮਜ਼ਬੂਤ ਟੀਮ ਵੈਸਟਇੰਡੀਜ਼ ਨੂੰ ਆਪਣੀ ਹੀ ਧਰਤੀ 'ਤੇ ਟੈਸਟ ਸੀਰੀਜ਼ 'ਚ ਹਰਾਇਆ ਸੀ।
ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਵੀ ਬਿਸ਼ਨ ਸਿੰਘ ਬੇਦੀ ਦੀ ਖੇਡ ਨਾਲ ਸਾਂਝ ਖਤਮ ਨਹੀਂ ਹੋਈ। ਬਿਸ਼ਨ ਸਿੰਘ ਬੇਦੀ ਨੇ ਆਪਣੇ ਆਪ ਨੂੰ ਲੰਮਾ ਸਮਾਂ ਇਸ ਖੇਡ ਨਾਲ ਜੋੜੀ ਰੱਖਿਆ। ਬੇਦੀ ਨੇ ਕੁਮੈਂਟੇਟਰ ਵਜੋਂ ਵੀ ਕ੍ਰਿਕਟ ਜਗਤ ਵਿੱਚ ਆਪਣੀ ਪਛਾਣ ਬਣਾਈ। ਕੋਚ ਵਜੋਂ ਵੀ ਬਿਸ਼ਨ ਸਿੰਘ ਬੇਦੀ ਲੰਬੇ ਸਮੇਂ ਤੱਕ ਕ੍ਰਿਕਟ ਨਾਲ ਜੁੜੇ ਰਹੇ। ਇੰਨਾ ਹੀ ਨਹੀਂ ਭਾਰਤ ਨੂੰ ਸਪਿਨ ਵਿਭਾਗ ਵਿੱਚ ਮਜ਼ਬੂਤ ਰੱਖਣ ਲਈ ਬਿਸ਼ਨ ਸਿੰਘ ਬੇਦੀ ਨੇ ਨਵੇਂ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਅਤੇ ਆਖਰੀ ਦਮ ਤੱਕ ਭਾਰਤੀ ਕ੍ਰਿਕਟ ਵਿੱਚ ਅਹਿਮ ਯੋਗਦਾਨ ਪਾਉਂਦੇ ਰਹੇ।
ਇਹ ਵੀ ਪੜ੍ਹੋ: Asian Para Games: ਅੰਕੁਰ ਧਾਮਾ ਨੇ ਜਿੱਤਿਆ ਸੋਨ ਤਮਗ਼ਾ,16.37 ਮਿੰਟ 'ਚ ਪੂਰੀ ਕੀਤੀ 5000 ਮੀਟਰ ਦੀ ਦੌੜ