Asian Championships 2023: ਭਾਰਤੀ ਟੇਬਲ ਟੈਨਿਸ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਏਸ਼ੀਅਨ ਚੈਂਪੀਅਨਸ਼ਿਪ 'ਚ ਮੈਡਲ ਕੀਤਾ ਪੱਕਾ
Asian Championships 2023: ਭਾਰਤ ਦੀ ਟੇਬਲ ਟੈਨਿਸ ਟੀਮ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਘੱਟੋ-ਘੱਟ ਕਾਂਸੀ ਦਾ ਤਗ਼ਮਾ ਪੱਕਾ ਕਰ ਲਿਆ ਹੈ। ਟੀਮ ਨੇ ਕੁਆਰਟਰ ਫਾਈਨਲ ਵਿੱਚ ਸਿੰਗਾਪੁਰ ਦੀ ਟੀਮ ਨੂੰ ਹਰਾਇਆ।
Indian Table Tennis Team Assured Medal At Asian Championships: ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਘੱਟੋ-ਘੱਟ ਕਾਂਸੀ ਦਾ ਤਗ਼ਮਾ ਪੱਕਾ ਕਰ ਲਿਆ ਹੈ। ਸਿੰਗਾਪੁਰ ਦੇ ਖਿਲਾਫ ਕੁਆਰਟਰ ਫਾਈਨਲ ਮੈਚ ਵਿੱਚ ਭਾਰਤੀ ਟੇਬਲ ਟੈਨਿਸ ਨੇ ਇੱਕ ਤਰਫਾ 3-0 ਨਾਲ ਜਿੱਤ ਦਰਜ ਕਰਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਸ਼ਰਤ ਕਮਲ ਨੇ ਸਿੰਗਾਪੁਰ ਦੇ ਖਿਡਾਰੀ ਇਜਾਕ ਕਵੇਕ ਨੂੰ ਪਹਿਲੇ ਸਿੰਗਲ ਮੈਚ ਵਿੱਚ 11-1, 10-12, 11-8, 11-13 ਅਤੇ 14-12 ਨਾਲ ਹਰਾਇਆ।
ਇਸ ਮੈਚ ਨੂੰ ਜਿੱਤਣ ਤੋਂ ਬਾਅਦ ਅਗਲੇ ਮੈਚ 'ਚ ਭਾਰਤ ਦੇ ਜੀ ਸਾਥੀਆਨ ਨੇ ਯੂਏਨ ਕਿਓਨ ਪਾਂਗ ਨੂੰ 11-6, 11-8, 12-10 ਨਾਲ ਹਰਾ ਕੇ ਭਾਰਤੀ ਟੀਮ ਨੂੰ ਮੈਚ 'ਚ 2-0 ਤੋਂ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਤੀਜੇ ਮੈਚ ਵਿੱਚ ਹਰਮੀਤ ਦੇਸਾਈ ਨੇ ਝੇ ਯੂ ਕਲਾਰੇਂਸ ਚਯੂ ਨੂੰ 11-9, 11-4 ਅਤੇ 11-6 ਨਾਲ ਹਰਾ ਕੇ ਭਾਰਤ ਲਈ ਤਗ਼ਮਾ ਪੱਕਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਹੁਣ ਭਾਰਤੀ ਟੇਬਲ ਟੈਨਿਸ ਏਸ਼ੀਆਈ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਚੀਨੀ ਤਾਈਪੈ ਜਾਂ ਈਰਾਨ ਦੀ ਟੀਮ ਨਾਲ ਭਿੜੇਗੀ। ਇਸ ਨੂੰ ਲੈ ਕੇ ਇੰਡੀਅਨ ਟੀਮ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਹ ਇਸ ਵਿੱਚ ਵੀ ਜਿੱਤ ਦਰਜ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਤੁਹਾਨੂੰ ਦੱਸ ਦਈਏ ਕਿ ਟੇਬਲ ਟੈਨਿਸ ਟੀਮ ਨੇ ਇਸ ਤੋਂ ਪਹਿਲਾਂ ਦੋ ਸਾਲ ਪਹਿਲਾਂ ਦੋਹਾ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਇਹ ਵੀ ਪੜ੍ਹੋ: Sunil Gavaskar: ਰਾਜਨੀਤੀ ਨੇ ਕ੍ਰਿਕੇਟ ਨੂੰ ਬਰਬਾਦ ਕੀਤਾ, ਸੁਨੀਲ ਗਾਵਸਕਰ ਦੇ ਨਾਮ 'ਤੇ ਵਾਇਰਲ ਹੋ ਰਹੇ ਬਿਆਨ ਦਾ ਸੱਚ ਕੀ ਹੈ?
ਆਪਣਾ ਮੈਚ ਜਿੱਤਣ ਤੋਂ ਬਾਅਦ ਸ਼ਰਤ ਕਮਲ ਨੇ ਕਿਹਾ ਸੀ ਕਿ ਇਜ਼ਾਕ ਨੇ ਮੈਨੂੰ ਚੌਥੀ ਗੇਮ 'ਚ ਚੰਗੀ ਟੱਕਰ ਦਿੱਤੀ ਪਰ ਚੰਗੀ ਗੱਲ ਇਹ ਰਹੀ ਕਿ ਮੈਂ ਪੰਜਵੀਂ ਗੇਮ 'ਚ ਵਾਪਸੀ ਕੀਤੀ ਅਤੇ ਮੈਚ ਜਿੱਤ ਲਿਆ।
ਮਹਿਲਾ ਟੀਮ ਨੇ ਆਪਣੇ ਪ੍ਰਦਰਸ਼ਨ ਤੋਂ ਕੀਤਾ ਨਿਰਾਸ਼
ਜੇਕਰ ਏਸ਼ੀਆਈ ਚੈਂਪੀਅਨਸ਼ਿਪ 'ਚ ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਭਾਰਤ ਨੂੰ ਤਿੰਨੋਂ ਸਿੰਗਲ ਮੈਚਾਂ ਵਿੱਚ ਜਾਪਾਨ ਨੇ ਹਰਾਇਆ ਸੀ। ਭਾਰਤੀ ਮਹਿਲਾ ਟੀਮ ਵਿੱਚ ਮਨਿਕਾ ਬੱਤਰਾ, ਸੁਤੀਰਥਾ ਮੁਖਰਜੀ ਅਤੇ ਅਹਿਕਾ ਮੁਖਰਜੀ ਸ਼ਾਮਲ ਸਨ।
ਇਹ ਵੀ ਪੜ੍ਹੋ: Virat kohli: 'ਗੁਆਂਢੀਆਂ ਨਾਲ ਪਿਆਰ ਕਰਨਾ ਬੁਰੀ ਗੱਲ ਨਹੀਂ', ਵਿਰਾਟ ਕੋਹਲੀ ਦੀ ਪਾਕਿਸਤਾਨੀ ਫੀਮੇਲ ਫੈਨ ਦੇ ਬਿਆਨ ਨੇ ਜਿੱਤਿਆ ਦਿਲ