GT vs PBKS, IPL 2023 Live : ਗੁਜਰਾਤ ਨੂੰ ਜਿੱਤਣ ਲਈ 6 ਗੇਂਦਾਂ 'ਚ 7 ਦੌੜਾਂ ਦੀ ਲੋੜ
GT vs PBKS, IPL 2023 Live : IPL 2023 ਦੇ 18ਵੇਂ ਮੈਚ 'ਚ ਪੰਜਾਬ ਕਿੰਗਜ਼ ਦਾ ਮੁਕਾਬਲਾ ਅੱਜ ਗੁਜਰਾਤ ਟਾਈਟਨਸ ਨਾਲ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ
LIVE

Background
GT vs PBKS, IPL 2023 Live : ਸੈਮ ਕਰਨ ਨੇ ਸ਼ੁਭਮਨ ਗਿੱਲ ਨੂੰ ਕੀਤਾ ਬੋਲਡ
GT vs PBKS, IPL 2023 Live : ਗੁਜਰਾਤ ਟਾਈਟਨਸ ਨੂੰ ਚੌਥਾ ਝਟਕਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਰੂਪ 'ਚ ਲੱਗਾ। ਗਿੱਲ 49 ਗੇਂਦਾਂ ਵਿੱਚ 67 ਦੌੜਾਂ ਬਣਾ ਕੇ ਸੈਮ ਕਰਨ ਦੇ ਹੱਥੋਂ ਬੋਲਡ ਹੋ ਗਿਆ। ਟੀਮ ਦਾ ਸਕੋਰ 19.2 ਓਵਰਾਂ ਦੀ ਸਮਾਪਤੀ ਤੋਂ ਬਾਅਦ ਚਾਰ ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ ਹੈ।
GT vs PBKS, IPL 2023 Live : ਗੁਜਰਾਤ ਨੂੰ ਜਿੱਤਣ ਲਈ 6 ਗੇਂਦਾਂ 'ਚ 7 ਦੌੜਾਂ ਦੀ ਲੋੜ
GT vs PBKS, IPL 2023 Live : ਗੁਜਰਾਤ ਟਾਈਟਨਸ ਦੀ ਟੀਮ ਨੂੰ ਆਖਰੀ ਛੇ ਗੇਂਦਾਂ 'ਤੇ ਅੱਠ ਦੌੜਾਂ ਦੀ ਲੋੜ ਹੈ। ਟੀਮ ਲਈ ਸ਼ੁਭਮਨ ਗਿੱਲ (67) ਅਤੇ ਡੇਵਿਡ ਮਿਲਰ (15) ਕ੍ਰੀਜ਼ 'ਤੇ ਮੌਜੂਦ ਹਨ।
GT vs PBKS, IPL 2023 Live : ਕਾਗਿਸੋ ਰਬਾਡਾ ਨੇ ਤੋੜਿਆ ਲਸਿਥ ਮਲਿੰਗਾ ਦਾ ਰਿਕਾਰਡ , IPL 'ਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲੇ ਬਣੇ ਖਿਡਾਰੀ
GT vs PBKS, IPL 2023 Live : ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੇ ਵੀਰਵਾਰ ਨੂੰ ਆਈਪੀਐਲ 2023 ਦੇ 18ਵੇਂ ਮੈਚ ਵਿੱਚ ਗੁਜਰਾਤ ਟਾਈਟਨਜ਼ ਦੇ ਬੱਲੇਬਾਜ਼ ਰਿਧੀਮਾਨ ਸਾਹਾ ਨੂੰ ਆਊਟ ਕਰਕੇ ਇਤਿਹਾਸ ਰਚ ਦਿੱਤਾ ਹੈ। ਪੰਜਾਬ ਦੇ ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਰਬਾਡਾ ਨੇ ਸਾਹਾ ਨੂੰ ਆਊਟ ਕਰਕੇ ਆਪਣਾ 100ਵਾਂ ਆਈਪੀਐਲ ਵਿਕਟ ਲਿਆ।
GT vs PBKS, IPL 2023 Live : ਗੁਜਰਾਤ ਟਾਈਟਨਜ਼ ਨੇ ਪੂਰੀਆਂ ਕੀਤੀਆਂ 50 ਦੌੜਾਂ , ਗਿੱਲ ਕ੍ਰੀਜ਼ 'ਤੇ ਮੌਜੂਦ
GT vs PBKS, IPL 2023 Live : 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਜ਼ ਦੀ ਟੀਮ ਨੇ ਆਪਣੀਆਂ ਸ਼ੁਰੂਆਤੀ 50 ਦੌੜਾਂ ਪੂਰੀਆਂ ਕਰ ਲਈਆਂ ਹਨ। ਟੀਮ ਲਈ ਟੀਮ ਨੇ ਪੰਜ ਓਵਰਾਂ ਵਿੱਚ ਇਹ ਅੰਕੜਾ ਹਾਸਲ ਕੀਤਾ ਹੈ। ਟੀਮ ਲਈ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਕ੍ਰੀਜ਼ 'ਤੇ ਹਨ।
GT vs PBKS, IPL 2023 Live : ਪੰਜਾਬ ਦੀ ਅੱਧੀ ਟੀਮ ਪੈਵੇਲੀਅਨ ਪਰਤੀ , ਭਾਨੁਕਾ ਰਾਜਪਕਸ਼ੇ ਵੀ ਆਊਟ
GT vs PBKS, IPL 2023 Live : ਪੰਜਾਬ ਕਿੰਗਜ਼ ਦੀ ਟੀਮ ਨੂੰ ਪੰਜਵਾਂ ਝਟਕਾ ਭਾਨੁਕਾ ਰਾਜਪਕਸ਼ੇ ਦੇ ਰੂਪ ਵਿੱਚ ਲੱਗਾ ਹੈ। ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਰਾਜਪਕਸ਼ੇ 26 ਗੇਂਦਾਂ 'ਚ 20 ਦੌੜਾਂ ਬਣਾ ਕੇ ਅਲਜ਼ਾਰੀ ਜੋਸੇਫ ਦਾ ਸ਼ਿਕਾਰ ਬਣੇ। ਟੀਮ ਦਾ ਸਕੋਰ 16.5 ਓਵਰਾਂ ਦੇ ਬਾਅਦ ਪੰਜ ਵਿਕਟਾਂ ਦੇ ਨੁਕਸਾਨ 'ਤੇ 115 ਦੌੜਾਂ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
