IPL 2022: Ravindra Jadeja ਫਿਰ ਬਣੇ RCB ਦਾ ਕਾਲ, 3 ਵਿਕਟਾਂ ਲੈ ਕੇ ਬਣਾਇਆ ਵੱਡਾ ਰਿਕਾਰਡ, ਮੈਕਸਵੈੱਲ ਨੂੰ ਝਟਕਾ !
ਰਵਿੰਦਰ ਜਡੇਜਾ ਨੇ 12 ਅਪ੍ਰੈਲ ਨੂੰ ਆਈਪੀਐਲ 2022 'ਚ ਕਪਤਾਨ ਵਜੋਂ ਆਪਣੀ ਪਹਿਲੀ ਜਿੱਤ ਦਰਜ ਕੀਤੀ। ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰ ਰਹੇ ਇਸ ਧਾਕੜ ਖਿਡਾਰੀ ਨੂੰ ਲਗਾਤਾਰ ਚਾਰ ਹਾਰਾਂ ਤੋਂ ਬਾਅਦ ਸਫ਼ਲਤਾ ਮਿਲੀ।
IPL 2022: ਰਵਿੰਦਰ ਜਡੇਜਾ ਨੇ 12 ਅਪ੍ਰੈਲ ਨੂੰ ਆਈਪੀਐਲ 2022 'ਚ ਕਪਤਾਨ ਵਜੋਂ ਆਪਣੀ ਪਹਿਲੀ ਜਿੱਤ ਦਰਜ ਕੀਤੀ। ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰ ਰਹੇ ਇਸ ਧਾਕੜ ਖਿਡਾਰੀ ਨੂੰ ਲਗਾਤਾਰ ਚਾਰ ਹਾਰਾਂ ਤੋਂ ਬਾਅਦ ਸਫ਼ਲਤਾ ਮਿਲੀ। ਰਵਿੰਦਰ ਜਡੇਜਾ ਦੀ ਅਗਵਾਈ 'ਚ ਚੇਨਈ ਨੇ ਰਾਇਲ ਚੈਲੰਜਰਜ਼ ਬੰਗਲੁਰੂ ਨੂੰ 23 ਦੌੜਾਂ ਨਾਲ ਹਰਾ ਕੇ ਆਪਣਾ ਖਾਤਾ ਖੋਲ੍ਹਿਆ।
ਇਸ ਮੈਚ 'ਚ ਕਪਤਾਨ ਜਡੇਜਾ ਬੱਲੇਬਾਜ਼ੀ 'ਚ ਕੁਝ ਖ਼ਾਸ ਨਹੀਂ ਕਰ ਸਕੇ, ਪਰ ਗੇਂਦਬਾਜ਼ੀ ਤੇ ਫੀਲਡਿੰਗ 'ਚ ਕਮਾਲ ਕਰ ਦਿੱਤਾ। ਰਵਿੰਦਰ ਜਡੇਜਾ ਨੇ ਤਿੰਨ ਵਿਕਟਾਂ ਲਈਆਂ ਤੇ ਬਾਊਂਡਰੀ ਲਾਈਨ 'ਤੇ ਦਿਨੇਸ਼ ਕਾਰਤਿਕ ਦਾ ਅਹਿਮ ਕੈਚ ਫੜਿਆ। ਇਸ ਤਰ੍ਹਾਂ ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ 2022 ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ।
ਰਵਿੰਦਰ ਜਡੇਜਾ ਦਾ ਆਰਸੀਬੀ ਖ਼ਿਲਾਫ਼ ਹਮੇਸ਼ਾ ਸ਼ਾਨਦਾਰ ਰਿਕਾਰਡ ਰਿਹਾ ਹੈ। ਇਹ 12 ਅਪ੍ਰੈਲ ਦੇ ਮੈਚ 'ਚ ਵੀ ਜਾਰੀ ਰਿਹਾ। ਰਵਿੰਦਰ ਜਡੇਜਾ ਨੇ ਆਰਸੀਬੀ ਖ਼ਿਲਾਫ਼ ਮੈਚ 'ਚ ਗਲੇਨ ਮੈਕਸਵੈੱਲ, ਵਨਿੰਦੂ ਹਸਾਰੰਗਾ ਤੇ ਆਕਾਸ਼ਦੀਪ ਦੀਆਂ ਵਿਕਟਾਂ ਲਈਆਂ। ਇਨ੍ਹਾਂ 'ਚ ਮੈਕਸਵੈੱਲ ਦਾ ਵਿਕਟ ਖ਼ਾਸ ਰਿਹਾ। ਜਡੇਜਾ ਨੇ ਇਸ ਆਸਟ੍ਰੇਲੀਆਈ ਬੱਲੇਬਾਜ਼ ਨੂੰ 12ਵੀਂ ਵਾਰ ਆਊਟ ਕੀਤਾ।
ਉਨ੍ਹਾਂ ਨੇ ਇਹ ਕਾਰਨਾਮਾ ਟੈਸਟ, ਵਨਡੇ ਤੇ ਟੀ-20 'ਚ ਇਕੱਠੇ ਕੀਤਾ ਹੈ। ਆਈਪੀਐਲ 'ਚ ਰਵਿੰਦਰ ਜਡੇਜਾ ਨੇ ਛੇਵੀਂ ਵਾਰ ਗਲੇਨ ਮੈਕਸਵੈੱਲ ਦੀ ਵਿਕਟ ਲਈ। ਇਸ ਦੇ ਨਾਲ ਹੀ ਇਸ ਬੱਲੇਬਾਜ਼ ਨੂੰ ਆਈਪੀਐਲ 'ਚ ਸਭ ਤੋਂ ਵੱਧ ਵਾਰ ਆਊਟ ਕਰਨ ਦਾ ਰਿਕਾਰਡ ਜਡੇਜਾ ਦੇ ਨਾਂ ਹੋ ਗਿਆ। ਜਡੇਜਾ ਨੇ ਮੈਕਸਵੈੱਲ ਨੂੰ ਬੋਲਡ ਕੀਤਾ।
ਆਈਪੀਐਲ 'ਚ ਜਡੇਜਾ ਵੱਲੋਂ 6 ਵਾਰ ਆਊਟ ਹੋਣ ਤੋਂ ਇਲਾਵਾ ਗਲੇਨ ਮੈਕਸਵੈੱਲ ਨੂੰ ਜਸਪ੍ਰੀਤ ਬੁਮਰਾਹ (5 ਵਾਰ), ਅਮਿਤ ਮਿਸ਼ਰਾ (5 ਵਾਰ), ਯੁਜਵੇਂਦਰ ਚਾਹਲ, ਪੀਯੂਸ਼ Ola Uber Hikes Prices : ਪੈਟਰੋਲ-ਡੀਜ਼ਲ ਤੇ ਸੀਐਨਜੀ ਦਾ ਭਾਅ ਵੱਧਣ ਕਰਕੇ Uber-Ola ਦੀ ਸਵਾਰੀ ਹੋਈ ਮਹਿੰਗੀ , ਜਾਣੋਂ ਪੂਰੀ ਡਿਟੇਲਚਾਵਲਾ, ਸੁਨੀਲ ਨਰਾਇਣ ਤੇ ਉਮੇਸ਼ ਯਾਦਵ ਨੇ 3-3 ਵਾਰ ਆਊਟ ਕੀਤਾ। ਜਡੇਜਾ ਨੇ ਆਰਸੀਬੀ ਖ਼ਿਲਾਫ਼ ਮੈਚ 'ਚ ਦਿਨੇਸ਼ ਕਾਰਤਿਕ ਦਾ ਅਹਿਮ ਕੈਚ ਵੀ ਲਿਆ। ਉਨ੍ਹਾਂ ਨੇ ਇਹ ਕੈਚ ਡਵੇਨ ਬ੍ਰਾਵੋ ਦੀ ਗੇਂਦ 'ਤੇ ਫੜਿਆ। ਇਸ ਕੈਚ ਨੂੰ ਫੜਨ ਤੋਂ ਬਾਅਦ ਉਹ ਜਿੱਤ ਦੀ ਪੱਕੀ ਸੰਭਾਵਨਾ ਨਾਲ ਮੈਦਾਨ 'ਤੇ ਹੀ ਲੇਟ ਗਏ।
ਆਰਸੀਬੀ ਦੇ ਖ਼ਿਲਾਫ਼ ਜਡੇਜਾ ਸਭ ਤੋਂ ਸਫਲ ਰਹੇ
ਰਵਿੰਦਰ ਜਡੇਜਾ ਨੇ ਆਰਸੀਬੀ ਖ਼ਿਲਾਫ਼ ਮੈਚ 'ਚ ਤਿੰਨ ਵਿਕਟਾਂ ਲੈਂਦਿਆਂ ਹੀ ਕਮਾਲ ਕਰ ਦਿੱਤਾ। ਉਹ ਆਈਪੀਐਲ ਟੂਰਨਾਮੈਂਟ 'ਚ ਰਾਇਲ ਚੈਲੰਜਰਜ਼ ਬੰਗਲੁਰੂ ਖ਼ਿਲਾਫ਼ ਸਭ ਤੋਂ ਸਫਲ ਗੇਂਦਬਾਜ਼ ਬਣੇ। ਉਨ੍ਹਾਂ ਨੇ ਇਸ ਟੀਮ ਖ਼ਿਲਾਫ਼ 26 ਵਿਕਟਾਂ ਲਈਆਂ ਹਨ। ਕਿਸੇ ਹੋਰ ਗੇਂਦਬਾਜ਼ ਨੇ ਆਰਸੀਬੀ ਖ਼ਿਲਾਫ਼ ਉਨ੍ਹਾਂ ਤੋਂ ਵੱਧ ਵਿਕਟਾਂ ਨਹੀਂ ਲਈਆਂ।
ਆਈਪੀਐਲ 2021 'ਚ ਵੀ ਧੂਮ ਮਚਾਈ ਸੀ
ਜਡੇਜਾ ਨੇ ਵੀ ਆਈਪੀਐਲ 2021 'ਚ ਆਰਸੀਬੀ ਖ਼ਿਲਾਫ਼ ਧਮਾਕੇਦਾਰ ਪ੍ਰਦਰਸ਼ਨ ਕੀਤਾ ਸੀ। ਉਦੋਂ ਉਨ੍ਹਾਂ ਨੇ ਹਰਸ਼ਲ ਪਟੇਲ ਦੇ 1 ਓਵਰ 'ਚ 37 ਦੌੜਾਂ ਬਣਾਈਆਂ ਸਨ। ਫਿਰ ਉਨ੍ਹਾਂ ਨੇ ਗੇਂਦਬਾਜ਼ੀ 'ਚ ਜਲਵੇ ਬਿਖੇਰਦੇ ਹੋਏ 3 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਅਜਿਹੇ 'ਚ ਸਾਫ਼ ਹੈ ਕਿ ਜਦੋਂ ਵੀ ਇਹ ਆਲਰਾਊਂਡਰ ਖਿਡਾਰੀ ਆਰਸੀਬੀ ਦਾ ਸਾਹਮਣਾ ਕਰਦਾ ਹੈ ਤਾਂ ਉਸ ਦੀ ਖੇਡ ਦਾ ਪੱਧਰ ਵਧ ਜਾਂਦਾ ਹੈ। ਉੱਥੇ ਹੀ ਆਰਸੀਬੀ ਕਮਜ਼ੋਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ :