CSK vs KKR, 1st Innings Highlights: ਚੇਨਈ ਨੇ ਕੋਲਕਾਤਾ ਨੂੰ ਦਿੱਤਾ 145 ਦੌੜਾਂ ਦਾ ਟੀਚਾ, ਸ਼ਿਵਮ ਦੂਬੇ ਨੇ 48 ਦੌੜਾਂ ਦੀ ਖੇਡੀ ਅਹਿਮ ਪਾਰੀ
CSK vs KKR: ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ। ਕੇਕੇਆਰ ਵੱਲੋਂ ਸੁਨੀਲ ਨਰਾਇਣ ਨੇ 2 ਵਿਕਟਾਂ ਲਈਆਂ।
IPL 2023, CSK vs KKR: ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਖਿਲਾਫ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਜ਼ (CSK) ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਚੇਨਈ ਲਈ ਸ਼ਿਵਮ ਦੂਬੇ ਨੇ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕੋਲਕਾਤਾ ਲਈ ਗੇਂਦਬਾਜ਼ੀ 'ਚ ਸੁਨੀਲ ਨਾਰਾਇਣ ਅਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਲਈਆਂ।
ਚੇਨਈ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲੇ 6 ਓਵਰਾਂ 'ਚ ਬਣਾਈਆਂ 52 ਦੌੜਾਂ
ਟਾਸ ਜਿੱਤਣ ਤੋਂ ਬਾਅਦ ਡੇਵੋਨ ਕੋਨਵੇ ਚੇਨਈ ਸੁਪਰ ਕਿੰਗਜ਼ ਲਈ ਪਾਰੀ ਦੀ ਸ਼ੁਰੂਆਤ ਕਰਨ ਲਈ ਰੁਤੁਰਾਜ ਗਾਇਕਵਾੜ ਦੇ ਨਾਲ ਮੈਦਾਨ 'ਤੇ ਉਤਰੇ। ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 31 ਦੌੜਾਂ ਦੀ ਸਾਂਝੇਦਾਰੀ ਹੋਈ। ਚੇਨਈ ਸੁਪਰ ਕਿੰਗਜ਼ ਨੂੰ ਪਹਿਲਾ ਝਟਕਾ ਰੁਤੁਰਾਜ ਗਾਇਕਵਾੜ ਦੇ ਰੂਪ 'ਚ ਲੱਗਿਆ, ਜੋ 13 ਗੇਂਦਾਂ 'ਚ 17 ਦੌੜਾਂ ਦੀ ਪਾਰੀ ਖੇਡ ਕੇ ਵਰੁਣ ਚੱਕਰਵਰਤੀ ਦਾ ਸ਼ਿਕਾਰ ਬਣੇ।
CSK ਲਈ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਜਿੰਕਿਆ ਰਹਾਣੇ ਨੇ ਕੋਨਵੇ ਦੇ ਮਿਲ ਕੇ ਦੌੜਾਂ ਦੀ ਰਫਤਾਰ ਨੂੰ ਹੌਲੀ ਨਹੀਂ ਹੋਣ ਦਿੱਤਾ। ਦੋਵਾਂ ਨੇ ਮਿਲ ਕੇ ਪਹਿਲੇ 6 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ ਟੀਮ ਦਾ ਸਕੋਰ 52 ਦੌੜਾਂ ਤੱਕ ਪਹੁੰਚਾਇਆ।
ਇਹ ਵੀ ਪੜ੍ਹੋ: Yuzvendra Chahal: ਕਿਵੇਂ ਏਬੀ ਡਿਵੀਲੀਅਰਜ਼ ਦੇ ਇੱਕ ਸ਼ਬਦ ਨੇ ਬਦਲ ਦਿੱਤੀ ਸੀ ਯੁਜ਼ਵੇਂਦਰ ਚਾਹਲ ਦੀ ਜ਼ਿੰਦਗੀ, ਸਪਿੱਨਰ ਨੇ ਕੀਤਾ ਖੁਲਾਸਾ
ਸ਼ੁਰੂਆਤੀ 6 ਓਵਰਾਂ ਦੀ ਸਮਾਪਤੀ ਤੋਂ ਬਾਅਦ ਸੀਐਸਕੇ ਦੀ ਪਾਰੀ ਇਸ ਮੈਚ ਵਿੱਚ ਵੱਡੇ ਸਕੋਰ ਵੱਲ ਵਧਦੀ ਨਜ਼ਰ ਆਈ। ਇਸ ਦੌਰਾਨ ਟੀਮ ਨੂੰ 61 ਦੇ ਸਕੋਰ 'ਤੇ ਦੂਜਾ ਝਟਕਾ ਅਜਿੰਕਿਆ ਰਹਾਣੇ ਦੇ ਰੂਪ 'ਚ ਲੱਗਿਆ, ਜੋ 11 ਗੇਂਦਾਂ 'ਤੇ 16 ਦੌੜਾਂ ਦੀ ਪਾਰੀ ਖੇਡ ਕੇ ਵਰੁਣ ਚੱਕਰਵਰਤੀ ਦਾ ਸ਼ਿਕਾਰ ਬਣੇ। 66 ਦੇ ਸਕੋਰ 'ਤੇ ਸੀਐਸਕੇ ਨੇ ਡੇਵੋਨ ਕੋਨਵੇ ਦੇ ਰੂਪ ਵਿੱਚ ਆਪਣਾ ਤੀਜਾ ਵਿਕਟ ਗੁਆ ਦਿੱਤਾ, ਜੋ 30 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। 72 ਦੇ ਸਕੋਰ ਤੱਕ ਚੇਨਈ ਦੀ ਅੱਧੀ ਟੀਮ ਪੈਵੇਲੀਅਨ ਪਰਤ ਚੁੱਕੀ ਸੀ।
ਸ਼ਿਵਮ ਦੂਬੇ ਅਤੇ ਰਵਿੰਦਰ ਜਡੇਜਾ ਦੀ ਸਾਂਝੇਦਾਰੀ ਨੇ ਚੇਨਈ ਨੂੰ ਸੰਭਾਲਿਆ
72 ਦੇ ਸਕੋਰ 'ਤੇ ਚੇਨਈ ਸੁਪਰ ਕਿੰਗਜ਼ ਦੀ ਅੱਧੀ ਟੀਮ ਪੈਵੇਲੀਅਨ ਪਰਤਣ ਤੋਂ ਬਾਅਦ ਸ਼ਿਵਮ ਦੂਬੇ ਅਤੇ ਰਵਿੰਦਰ ਜਡੇਜਾ ਨੇ ਟੀਮ ਦੀ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਮਿਲ ਕੇ 15 ਓਵਰਾਂ ਦੇ ਬਾਅਦ ਸਕੋਰ ਨੂੰ 92 ਦੌੜਾਂ ਤੱਕ ਪਹੁੰਚਾਇਆ। 17 ਓਵਰਾਂ ਦੇ ਅੰਤ ਤੱਕ ਦੁਬੇ ਅਤੇ ਜਡੇਜਾ ਨੇ ਮਿਲ ਕੇ ਚੇਨਈ ਦਾ ਸਕੋਰ 115 ਦੌੜਾਂ ਤੱਕ ਪਹੁੰਚਾਇਆ। CSK ਨੇ 20 ਓਵਰਾਂ ਦੀ ਸਮਾਪਤੀ ਤੋਂ ਬਾਅਦ 6 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ।
ਸ਼ਿਵਮ ਦੂਬੇ ਨੇ 48 ਦੌੜਾਂ ਬਣਾਈਆਂ ਜਦਕਿ ਰਵਿੰਦਰ ਜਡੇਜਾ ਨੇ 20 ਦੌੜਾਂ ਬਣਾਈਆਂ। ਦੋਵਾਂ ਵਿਚਾਲੇ ਛੇਵੀਂ ਵਿਕਟ ਲਈ 68 ਦੌੜਾਂ ਦੀ ਅਹਿਮ ਸਾਂਝੇਦਾਰੀ ਦੇਖਣ ਨੂੰ ਮਿਲੀ। ਕੇਕੇਆਰ ਲਈ ਗੇਂਦਬਾਜ਼ੀ ਵਿੱਚ ਸੁਨੀਲ ਨਰਾਇਣ ਅਤੇ ਵਰੁਣ ਚੱਕਰਵਰਤੀ ਨੇ 2-2 ਵਿਕਟਾਂ ਲਈਆਂ ਜਦਕਿ ਸ਼ਾਰਦੁਲ ਠਾਕੁਰ ਅਤੇ ਵੈਭਵ ਅਰੋੜਾ ਨੇ 1-1 ਵਿਕਟ ਲਈ।
ਇਹ ਵੀ ਪੜ੍ਹੋ: Praveen Sood CBI: ਮਯੰਕ ਅਗਰਵਾਲ ਦੇ Father-in-law ਬਣੇ CBI ਦੇ ਨਵੇਂ ਡਾਇਰੈਕਟਰ, ਪੜ੍ਹੋ ਕਦੋਂ ਸੰਭਾਲਣਗੇ ਜ਼ਿੰਮੇਵਾਰੀ