MI vs RCB: ਅੱਜ ਆਹਮੋ-ਸਾਹਮਣੇ ਹੋਣਗੇ ਵਿਰਾਟ ਤੇ ਰੋਹਿਤ, ਜਾਣੋ ਕਿਵੇਂ ਰਹੇਗੀ RCB ਤੇ ਮੁੰਬਈ ਇੰਡੀਅਨਜ਼ ਦੀ ਪਲੇਇੰਗ-11
IPL 2023: ਆਈਪੀਐਲ ਦੇ 16ਵੇਂ ਸੀਜ਼ਨ ਦੇ ਪੰਜਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਭਿੜਨਗੇ। ਇਹ ਮੈਚ ਅੱਜ ਰਾਤ ਖੇਡਿਆ ਜਾਵੇਗਾ।
MI vs RCB Playing11: ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਅੱਜ IPL ਵਿੱਚ ਆਹਮੋ-ਸਾਹਮਣੇ ਹੋਣਗੇ। ਦੋਵੇਂ ਦਿੱਗਜ ਖਿਡਾਰੀਆਂ ਦੀਆਂ ਟੀਮਾਂ ਅੱਜ (2 ਅਪ੍ਰੈਲ) ਸ਼ਾਮ 7.30 ਵਜੇ ਭਿੜਨਗੀਆਂ। ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਸ ਵਿਚਾਲੇ ਇਹ ਮੁਕਾਬਲਾ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਹੋਵੇਗਾ। ਮੁੰਬਈ ਇੰਡੀਅਨਜ਼ ਦੀ ਟੀਮ ਜਿੱਥੇ ਆਪਣੇ ਪਿਛਲੇ ਆਈਪੀਐੱਲ ਸੀਜ਼ਨ ਦੀਆਂ ਬੁਰੀਆਂ ਯਾਦਾਂ ਨੂੰ ਭੁੱਲ ਕੇ ਆਪਣੀ ਮੁਹਿੰਮ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੇਗੀ, ਉੱਥੇ ਹੀ ਆਰਸੀਬੀ ਪਿਛਲੇ ਸੀਜ਼ਨ ਦੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਇਸ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ।
IPL ਦੇ ਪਿਛਲੇ ਸੀਜ਼ਨ 'ਚ ਮੁੰਬਈ ਇੰਡੀਅਨਜ਼ ਅੰਕ ਸੂਚੀ 'ਚ ਆਖਰੀ ਸਥਾਨ 'ਤੇ ਸੀ। ਦੂਜੇ ਪਾਸੇ ਆਰਸੀਬੀ ਦੀ ਟੀਮ ਨੇ ਪਲੇਆਫ ਵਿੱਚ ਥਾਂ ਬਣਾਈ ਪਰ ਫਾਈਨਲ ਵਿੱਚ ਨਹੀਂ ਪਹੁੰਚ ਸਕੀ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਨੇ ਸਭ ਤੋਂ ਵੱਧ ਵਾਰ ਆਈਪੀਐਲ ਟਰਾਫੀ ਜਿੱਤੀ ਹੈ, ਜਦਕਿ ਆਰਸੀਬੀ ਅਜੇ ਵੀ ਆਪਣੀ ਪਹਿਲੀ ਟਰਾਫੀ ਦਾ ਇੰਤਜ਼ਾਰ ਕਰ ਰਿਹਾ ਹੈ।
ਦੋਵਾਂ ਟੀਮਾਂ ਦੇ ਕਈ ਖਿਡਾਰੀ ਗੈਰਹਾਜ਼ਰ ਰਹਿਣਗੇ
ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੀਆਂ ਟੀਮਾਂ 'ਚ ਇੱਕ ਤੋਂ ਵਧ ਕੇ ਇਕ ਖਿਡਾਰੀ ਹਨ। ਹਾਲਾਂਕਿ ਇਸ ਪਹਿਲੇ ਮੈਚ 'ਚ ਦੋਵਾਂ ਟੀਮਾਂ ਦੇ ਕਈ ਅਹਿਮ ਖਿਡਾਰੀ ਗੈਰਹਾਜ਼ਰ ਰਹਿਣਗੇ। ਜਸਪ੍ਰੀਤ ਬੁਮਰਾਹ ਅਤੇ ਝਾਈ ਰਿਚਰਡਸਨ ਨੂੰ ਪੂਰੇ ਸੀਜ਼ਨ ਲਈ ਮੁੰਬਈ ਇੰਡੀਅਨਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜੋਫਰਾ ਆਰਚਰ ਦੇ ਪਹਿਲੇ ਮੈਚ ਵਿੱਚ ਆਉਣ ਦੀ ਸੰਭਾਵਨਾ ਵੀ ਪੂਰੀ ਨਹੀਂ ਹੈ। ਦੂਜੇ ਪਾਸੇ ਵਨਿੰਦੂ ਹਸਾਰੰਗਾ, ਰਜਤ ਪਾਟੀਦਾਰ ਅਤੇ ਜੋਸ਼ ਹੇਜ਼ਲਵੁੱਡ ਆਰਸੀਬੀ ਤੋਂ ਬਾਹਰ ਰਹਿਣਗੇ। ਵਨਿੰਦੂ ਫਿਲਹਾਲ ਨਿਊਜ਼ੀਲੈਂਡ 'ਚ ਟੀ-20 ਸੀਰੀਜ਼ ਖੇਡ ਰਿਹਾ ਹੈ। ਰਜਤ ਪਾਟੀਦਾਰ ਆਪਣੀ ਸੱਟ ਤੋਂ ਠੀਕ ਹੋਣ ਲਈ ਐਨਸੀਏ ਵਿੱਚ ਹਨ ਅਤੇ ਹੇਜ਼ਲਵੁੱਡ ਵੀ ਸੱਟ ਕਾਰਨ ਸ਼ੁਰੂਆਤੀ ਮੈਚਾਂ ਤੋਂ ਬਾਹਰ ਹੋ ਗਿਆ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11 ਕਿਵੇਂ ਹੋ ਸਕਦੀ ਹੈ?
ਮੁੰਬਈ ਇੰਡੀਅਨਜ਼: ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਟਿਮ ਡੇਵਿਡ, ਕੈਮਰਨ ਗ੍ਰੀਨ, ਰਮਨਦੀਪ ਸਿੰਘ, ਜੋਫਰਾ ਆਰਚਰ, ਰਿਤਿਕ ਸ਼ੌਕਿਨ, ਸੰਦੀਪ ਵਾਰੀਅਰ, ਜੇਸਨ ਬੇਹਰਨਡੋਰਫ।
ਰਾਇਲ ਚੈਲੰਜਰਜ਼ ਬੰਗਲੌਰ: ਫਾਫ ਡੁਪਲੇਸਿਸ (ਕਪਤਾਨ), ਵਿਰਾਟ ਕੋਹਲੀ, ਮਹੀਪਾਲ ਲੋਮਰਰ, ਗਲੇਨ ਮੈਕਸਵੈੱਲ, ਮਾਈਕਲ ਬ੍ਰੇਸਵੈੱਲ, ਦਿਨੇਸ਼ ਕਾਰਤਿਕ, ਸ਼ਾਹਬਾਜ਼ ਅਹਿਮਦ, ਹਰਸ਼ਲ ਪਟੇਲ, ਆਕਾਸ਼ਦੀਪ, ਰੀਸ ਟੋਪਲੇ, ਮੁਹੰਮਦ ਸਿਰਾਜ।