Love In IPL: ਮੈਚ ਦੌਰਾਨ ਲੜਕੀ ਨੇ ਕੀਤਾ ਆਪਣੇ ਪਿਆਰ ਦਾ ਇਜ਼ਹਾਰ, ਸੋਸ਼ਲ ਮੀਡੀਆ 'ਤੇ ਵਾਇਰਲ
Love In IPL: IPL ਮੈਚ ਦੌਰਾਨ ਬੁੱਧਵਾਰ ਨੂੰ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ 'ਤੇ ਦੁਨੀਆ ਦੀਆਂ ਨਜ਼ਰਾਂ ਟਿੱਕ ਗਈਆਂ।
Love proposal in live match girl propose boyfriend csk vs rcb match
Chennai Super Kings VS Royal Challengers Bangalore: ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਮੈਚ ਦੌਰਾਨ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਇੱਕ ਲੜਕੀ ਨੇ ਅਚਾਨਕ ਇੱਕ ਲੜਕੇ ਨੂੰ ਸਾਰਿਆਂ ਦੇ ਸਾਹਮਣੇ ਪ੍ਰਪੋਜ਼ ਕਰ ਦਿੱਤਾ। ਦਰਅਸਲ ਇਹ ਲੜਕਾ ਕੋਈ ਹੋਰ ਨਹੀਂ ਸਗੋਂ ਉਸ ਦਾ ਬੁਆਏਫ੍ਰੈਂਡ ਸੀ। ਹਾਲਾਂਕਿ ਪਿਆਰ ਵਿੱਚ ਡੁੱਬੇ ਵਿਅਕਤੀ ਸਾਹਮਣੇ ਵਾਲੇ ਨੂੰ ਹਰ ਤਰੀਕੇ ਨਾਲ ਹੈਰਾਨ ਕਰਨ ਤੇ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਪਰ ਗੱਲ ਕੁਝ ਵੱਖਰਾ ਸੀ।
ਜੀ ਹਾਂ, ਇੰਡੀਅਨ ਪ੍ਰੀਮੀਅਰ ਲੀਗ 2022 ਦਾ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਾਲੇ ਮੈਚ ਚੱਲ ਰਿਹਾ ਸੀ, ਉਸੇ ਸਮੇਂ ਸਾਰਿਆਂ ਨੇ ਅਜਿਹਾ ਨਜ਼ਾਰਾ ਦਿਖਾਇਆ ਕਿ ਕੈਮਰਾ ਤੇ ਮੈਦਾਨ 'ਚ ਮੌਜੂਦ ਹਰ ਕੋਈ ਆਪਣੀਆਂ ਅੱਖਾਂ ਉਨ੍ਹਾਂ ਤੋਂ ਹਟਾ ਨਹੀਂ ਸਕੇ। ਇਸ ਦੌਰਾਨ ਇੱਕ ਲੜਕੀ ਗੋਡਿਆਂ ਭਾਰ ਬੈਠ ਇੱਕ ਲੜਕੇ ਨੂੰ ਪ੍ਰਪੋਜ਼ ਕਰਦੀ ਨਜ਼ਰ ਆਈ।
— Addicric (@addicric) May 4, 2022
ਉਸ ਸਮੇਂ ਚੇਨਈ ਦੀ ਟੀਮ ਦਾ 11ਵਾਂ ਓਵਰ ਚੱਲ ਰਿਹਾ ਸੀ। ਇਸ ਦੌਰਾਨ ਕੈਮਰੇ ਦੀ ਨਜ਼ਰ ਇਸ ਕੁੜੀ ਦੀ ਹਰਕਤ ਕੈਦ ਹੋ ਗਈ। ਜਿਸ ਨੂੰ ਪੂਰੀ ਦੁਨੀਆ ਨੇ ਲਾਈਵ ਵੇਖਿਆ। ਜਿਵੇਂ ਹੀ ਲੜਕੀ ਨੇ ਗੋਡਿਆਂ ਭਾਰ ਹੋ ਕੇ ਲੜਕੇ ਨੂੰ ਪ੍ਰਪੋਜ਼ ਕੀਤਾ ਤਾਂ ਲੜਕੇ ਨੇ ਉਸ ਨੂੰ ਜੱਫੀ ਪਾ ਲਈ।
ਲੜਕੇ ਨੇ ਜਿੱਥੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਜਰਸੀ ਪਾਈ ਸੀ, ਉੱਥੇ ਹੀ ਲੜਕੀ ਨੇ ਵੀ ਲਾਲ ਟੌਪ ਪਾਇਆ ਹੋਇਆ ਸੀ। ਪ੍ਰਪੋਜ਼ ਤੋਂ ਬਾਅਦ ਸਾਰਿਆਂ ਨੇ ਤਾੜੀਆਂ ਵਜਾਈਆਂ ਤੇ ਖੂਬ ਹੂਟਿੰਗ ਕੀਤੀ। ਸਾਰਾ ਮੈਦਾਨ ਤਾੜੀਆਂ ਦੀ ਆਵਾਜ਼ ਨਾਲ ਗੂੰਜ ਉਠਿਆ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: 50 days of Punjab Government: ਸਰਕਾਰ ਦੇ 50 ਦਿਨ ਪੂਰੇ ਹੋਣ 'ਤੇ ਸੀਐਮ ਭਗਵੰਤ ਮਾਨ ਦਾ ਐਲਾਨ, ਡਿਗਰੀ ਦੇ ਹਿਸਾਬ ਨਾਲ ਨੌਕਰੀ ਮਿਲੇਗੀ, ਸਿਫ਼ਾਰਸ਼ ਤੇ ਰਿਸ਼ਵਤਖੋਰੀ ਨਹੀਂ ਚੱਲੇਗੀ...