Junior Hockey world cup: ਅਰਿਜੀਤ ਦੀ ਹੈਟ੍ਰਿਕ ਨਾਲ ਭਾਰਤ ਨੇ ਕੋਰੀਆ ਨੂੰ 4-2 ਨਾਲ ਹਰਾਇਆ
Junior Hockey world cup: ਅਰਿਜੀਤ ਸਿੰਘ ਹੁੰਦਲ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤ ਨੇ ਮੰਗਲਵਾਰ ਨੂੰ ਇੱਥੇ ਦੱਖਣੀ ਕੋਰੀਆ ਨੂੰ 4-2 ਨਾਲ ਹਰਾ ਕੇ ਐਫਆਈਐਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
Junior Hockey world cup: ਅਰਿਜੀਤ ਸਿੰਘ ਹੁੰਦਲ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤ ਨੇ ਮੰਗਲਵਾਰ ਨੂੰ ਇੱਥੇ ਦੱਖਣੀ ਕੋਰੀਆ ਨੂੰ 4-2 ਨਾਲ ਹਰਾ ਕੇ ਐਫਆਈਐਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਅਰਿਜੀਤ ਨੇ 11ਵੇਂ, 16ਵੇਂ ਅਤੇ 41ਵੇਂ ਮਿੰਟ ਵਿੱਚ ਗੋਲ ਕੀਤੇ।
ਭਾਰਤ ਲਈ ਇੱਕ ਹੋਰ ਗੋਲ ਅਮਨਦੀਪ ਨੇ 30ਵੇਂ ਮਿੰਟ ਵਿੱਚ ਕੀਤਾ। ਦੱਖਣੀ ਕੋਰੀਆ ਲਈ ਦੋਹਿਊਨ ਲਿਮ (38ਵੇਂ) ਅਤੇ ਮਿੰਕਵੋਨ ਕਿਮ (45ਵੇਂ) ਨੇ ਗੋਲ ਕੀਤੇ। ਭੁਵਨੇਸ਼ਵਰ 'ਚ ਖੇਡੇ ਗਏ ਵਿਸ਼ਵ ਕੱਪ 2021 'ਚ ਕਾਂਸੀ ਦੇ ਤਗਮੇ ਦੇ ਮੈਚ 'ਚ ਫਰਾਂਸ ਤੋਂ ਹਾਰਨ ਵਾਲੇ ਭਾਰਤ ਨੇ ਸ਼ੁਰੂਆਤ ਤੋਂ ਹੀ ਕੋਰੀਆ 'ਤੇ ਦਬਾਅ ਬਣਾਈ ਰੱਖਿਆ। ਅਰਿਜੀਤ ਨੇ ਪਹਿਲੇ ਕੁਆਰਟਰ ਵਿੱਚ ਹੀ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ।
ਇਸ ਤੋਂ ਬਾਅਦ ਵੀ ਭਾਰਤ ਨੇ ਆਪਣਾ ਦਬਦਬਾ ਕਾਇਮ ਰੱਖਿਆ। ਦੂਜੇ ਕੁਆਰਟਰ ਵਿੱਚ ਅਰਿਜੀਤ ਅਤੇ ਅਮਨਦੀਪ ਨੇ ਮੈਦਾਨੀ ਗੋਲ ਕੀਤੇ, ਜਿਸ ਨਾਲ ਭਾਰਤ ਨੇ ਅੱਧੇ ਸਮੇਂ ਤੱਕ 3-0 ਨਾਲ ਅੱਗੇ ਸੀ।
ਇਹ ਵੀ ਪੜ੍ਹੋ: Hardik Pandya: ਟੀਮ ਇੰਡੀਆ ਲਈ ਨਹੀਂ ਖੇਡ ਸਕਣਗੇ ਹਾਰਦਿਕ ਪਾਂਡਿਆ, BCCI ਅਤੇ NCA ਨੇ ਦਿੱਤਾ ਵੱਡਾ ਝਟਕਾ
ਦੱਖਣੀ ਕੋਰੀਆ ਨੇ ਲਿਮ ਦੇ ਗੋਲ ਨਾਲ ਤੀਜੇ ਕੁਆਰਟਰ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਲਈ ਅਰਿਜੀਤ ਨੇ ਤੁਰੰਤ ਚੌਥਾ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕਰ ਲਈ।
4-1 ਦੀ ਲੀਡ ਲੈਣ ਤੋਂ ਬਾਅਦ ਭਾਰਤ ਥੋੜ੍ਹਾ ਢਿੱਲਾ ਪੈ ਗਿਆ, ਜਿਸ ਦਾ ਫਾਇਦਾ ਚੁੱਕਦਿਆਂ ਕਿਮ ਨੇ ਗੋਲ ਕੀਤਾ। ਹਾਲਾਂਕਿ ਦੱਖਣੀ ਕੋਰੀਆ ਸਿਰਫ ਹਾਰ ਦੇ ਫਰਕ ਨੂੰ ਘੱਟ ਕਰਨ 'ਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ: IPL 2024 Auction: IPL ਨਿਲਾਮੀ ਲਈ BCCI ਲੱਭ ਰਹੀ ਨਵਾਂ ਆਕਸ਼ਨਰ, ਜਾਣੋ ਦੌੜ ‘ਚ ਕੌਣ ਅੱਗੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।