ਯੁਵਰਾਜ ਵਾਂਗ ਇਸ ਖਿਡਾਰੀ ਨੇ ਵੀ ਇੱਕ ਓਵਰ 'ਚ ਲਾਏ 6 ਛੱਕੇ
ਬੁੱਧਵਾਰ ਨੂੰ ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਕੀਰੋਨ ਪੋਲਾਰਡ ਨੇ 6 ਗੇਂਦਾਂ 'ਚ ਛੇ ਛੱਕੇ ਲਾਉਣ ਦਾ ਰਿਕਾਰਡ ਬਣਾਇਆ। ਪੋਲਾਰਡ ਨੇ 38 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ।
ਚੰਡੀਗੜ੍ਹ: ਬੁੱਧਵਾਰ ਨੂੰ ਸ਼੍ਰੀਲੰਕਾ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਕੀਰੋਨ ਪੋਲਾਰਡ ਨੇ 6 ਗੇਂਦਾਂ 'ਚ ਛੇ ਛੱਕੇ ਲਾਉਣ ਦਾ ਰਿਕਾਰਡ ਬਣਾਇਆ। ਪੋਲਾਰਡ ਨੇ 38 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਸ੍ਰੀਲੰਕਾ ਦੇ ਗੇਂਦਬਾਜ਼ ਅਕੀਲਾ ਧਨੰਜਯ ਦੇ ਤੀਜੇ ਓਵਰ ਵਿੱਚ ਪੋਲਾਰਡ ਨੇ ਬੱਲੇਬਾਜ਼ੀ ਕਰਦਿਆਂ 36 ਦੌੜਾਂ ਬਣਾਈਆਂ। ਕੀਰੋਨ ਪੋਲਾਰਡ ਹੁਣ 6 ਗੇਂਦਾਂ ਵਿੱਚ 6 ਛੱਕੇ ਮਾਰਨ ਵਾਲਾ ਤੀਜਾ ਕ੍ਰਿਕਟ ਬਣ ਗਿਆ ਹੈ।
ਇਸ ਤੋਂ ਪਹਿਲਾਂ 2007 ਵਿੱਚ ਯੁਵਰਾਜ ਸਿੰਘ ਨੇ ਇੰਗਲੈਂਡ ਖ਼ਿਲਾਫ਼ 6 ਗੇਂਦਾਂ ਵਿੱਚ 6 ਛੱਕੇ ਮਾਰੇ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਬੱਲੇਬਾਜ਼ ਹਰਸ਼ੇਲ ਗਿਬਜ਼ ਨੇ ਵੀ ਇਹ ਕਾਰਨਾਮਾ ਹਾਸਲ ਕੀਤਾ ਸੀ। ਹਾਲਾਂਕਿ, ਗਿਬਜ਼ ਨੇ 50 ਓਵਰਾਂ ਦੇ ਮੈਚ ਵਿੱਚ 6 ਗੇਂਦਾਂ ਵਿੱਚ 6 ਛੱਕੇ ਲਗਾਏ। ਇਸ ਦੇ ਨਾਲ ਹੀ ਕੈਰਨ ਪੋਲਾਰਡ ਤੇ ਯੁਵਰਾਜ ਸਿੰਘ ਨੇ ਸੀਮਤ ਓਵਰਾਂ ਦੇ ਮੈਚਾਂ 'ਚ ਇਹ ਮੁਕਾਮ ਹਾਸਲ ਕੀਤਾ ਹੈ।
ਯੁਵਰਾਜ ਸਿੰਘ ਨੇ 19 ਸਤੰਬਰ 2007 'ਚ ਵਿਸ਼ਵ ਕ੍ਰਿਕਟ ਵਿੱਚ ਇਤਿਹਾਸ ਰਚਿਆ ਸੀ। ਇਸ ਦਿਨ ਯੁਵਰਾਜ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਦੇ ਇੱਕ ਹੀ ਓਵਰ 'ਚ ਛੇ ਗੇਂਦਾਂ 'ਚ ਛੇ ਛੱਕੇ ਲਗਾਏ ਸੀ ਤੇ ਟੀ-20 'ਚ ਅਜਿਹਾ ਕਰਨ ਵਾਲਾ ਉਹ ਪਹਿਲਾ ਬੱਲੇਬਾਜ਼ ਬਣ ਗਏ ਸੀ। ਯੁਵਰਾਜ ਨੇ ਦੱਖਣੀ ਅਫਰੀਕਾ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਮੈਚ 'ਚ ਇਹ ਇਤਿਹਾਸ ਰਚਿਆ।