ਪੜਚੋਲ ਕਰੋ

ਅੱਜ ਹੈ 'ਰਾਸ਼ਟਰੀ ਖੇਡ ਦਿਵਸ', ਜਾਣੋ ਕਿਉਂ ਹਰ ਸਾਲ 29 ਅਗਸਤ ਨੂੰ ਮਨਾਇਆ ਜਾਂਦਾ ਇਹ ਦਿਨ

ਮੇਜਰ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ 29 ਅਗਸਤ, 1905 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ 'ਚ ਇਕ ਰਾਜਪੂਤ ਪਰਿਵਾਰ 'ਚ ਹੋਇਆ ਸੀ।

National Sports Day 2020: ਦੇਸ਼ ਹਰ ਸਾਲ 29 ਅਗਸਤ ਨੂੰ 'ਰਾਸ਼ਟਰੀ ਖੇਡ ਦਿਵਸ' ਮਨਾਇਆ ਜਾਂਦਾ ਹੈ। ਇਹ ਦਿਨ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਜਨਮ ਦਿਨ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼ ਦੇ ਰਾਸ਼ਟਰਪਤੀ, ਰਾਜੀਵ ਗਾਂਧੀ ਖੇਡ ਰਤਨ, ਅਰਜੁਨ ਅਤੇ ਦ੍ਰੋਣਾਚਾਰਿਆ ਪੁਰਸਕਾਰ ਜਿਹੇ ਐਵਾਰਡ ਲੋਕਾਂ ਨੂੰ ਦਿੰਦੇ ਹਨ।

ਅਜਿਹੇ 'ਚ ਜਾਣਦੇ ਹਾਂ ਕਿ ਕੌਣ ਸਨ ਮੇਜਰ ਧਿਆਨ ਚੰਦ ਜਿੰਨ੍ਹਾਂ ਦੀ ਯਾਦ 'ਚ ਅੱਜ ਦਾ ਦਿਨ ਰਾਸ਼ਟਰੀ ਖੇਡ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਕੌਣ ਸਨ ਧਿਆਨਚੰਦ:

ਮੇਜਰ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ 29 ਅਗਸਤ, 1905 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ 'ਚ ਇਕ ਰਾਜਪੂਤ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਹਾਕੀ ਦੇ ਸਭ ਤੋਂ ਮਹਾਨੀ ਖਿਡਾਰੀ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹਾਕੀ ਦਾ ਜਾਦੂਗਰ ਕਹਿਣ ਦੇ ਪਿੱਛੇ ਦਾ ਕਾਰਨ ਉਨ੍ਹਾਂ ਦਾ ਮੈਦਾਨ 'ਤੇ ਪ੍ਰਦਰਸ਼ਨ ਹੈ। ਉਨ੍ਹਾਂ ਸਾਲ 1928, 1932 ਅਤੇ 1936 'ਚ ਤਿੰਨ ਉਲੰਪਿਕ ਸੋਨ ਤਗਮੇ ਜਿੱਤੇ।

ਇਸ ਖਿਡਾਰੀ ਦੀ ਕਾਮਯਾਬੀ ਦਾ ਹਿੱਸਾ ਇੱਥੇ ਹੀ ਖਤਮ ਨਹੀਂ ਹੁੰਦਾ। ਧਿਆਚੰਦ ਨੇ ਆਪਣੇ ਕਰੀਅਰ 'ਚ 400 ਤੋਂ ਜ਼ਿਆਦਾ ਗੋਲ ਕੀਤੇ। ਭਾਰਤ ਸਰਕਾਰ ਨੇ ਧਿਆਨਚੰਦ ਨੂੰ 1956 'ਚ ਦੇਸ਼ ਦੇ ਤੀਜੇ ਸਰਵਉੱਚ ਨਾਗਰਿਕ ਸਨਮਾਨ ਪਦਮਭੂਸ਼ਨ ਨਾਲ ਸਨਮਾਨਿਤ ਕੀਤਾ। ਇਸ ਲਈ ਉਨ੍ਹਾਂ ਦੇ ਜਨਮ ਦਿਨ ਯਾਨੀ 29 ਅਗਸਤ ਨੂੰ ਭਾਰਤ 'ਚ ਰਾਸ਼ਟਰੀ ਖੇਡ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਸਾਲ 1928:

1928 ਚ ਪਹਿਲੀ ਵਾਰ ਓਲੰਪਿਕ ਖੇਡਣ ਗਏ ਧਿਆਨਚੰਦ ਨੇ ਇਸ ਪੂਰੇ ਟੂਰਨਾਮੈਂਟ 'ਚ ਆਪਣੀ ਹਾਕੀ ਦਾ ਅਜਿਹਾ ਜਾਦੂ ਦਿਖਾਇਆ ਕਿ ਵਿਰੋਧੀ ਟੀਮਾਂ ਉਨ੍ਹਾਂ ਨੂੰ ਮੈਦਾਨ 'ਤੇ ਦੇਖ ਕੇ ਡਰਨ ਲੱਗੀਆਂ। 1928 'ਚ ਨੀਦਰਲੈਂਡ 'ਚ ਖੇਡੇ ਗਏ ਓਲੰਪਿਕ 'ਚ ਧਿਆਨਚੰਦ ਨੇ 5 ਮੈਚ ਵਿਚ ਸਭ ਤੋਂ ਜ਼ਿਆਦਾ 14 ਗੋਲ ਕੀਤੇ ਅਤੇ ਭਾਰਤ ਨੂੰ ਗੋਲਡ ਮੈਡਲ ਜਤਾਇਆ। ਇਸ ਜਿੱਤ ਤੋਂ ਬਾਅਦ ਬੰਬੇ ਹਾਰਬਰ 'ਚ ਹਜ਼ਾਰਾਂ ਲੋਕਾਂ ਨੇ ਟੀਮ ਦਾ ਜ਼ੋਰਦਾਰ ਸੁਆਗਤ ਕੀਤਾ।

ਸਾਲ 1932:

1928 ਦੇ ਕ੍ਰਿਸ਼ਮੇ ਨੂੰ ਦੁਹਰਾਉਣ 'ਚ ਧਿਆਨਚੰਦ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਈ। 1932 'ਚ ਲੌਸ ਏਂਜਲਸ 'ਚ ਖੇਡੇ ਗਏ ਓਲੰਪਿਕ 'ਚ ਜਪਾਨ ਖਿਲਾਫ ਆਪਣੇ ਪਹਿਲੇ ਹੀ ਮੁਕਾਬਲੇ ਨੂੰ ਭਾਰਤ ਨੇ 11-1 ਨਾਲ ਜਿੱਤ ਲਿਆ। ਏਨਾ ਹੀ ਨਹੀਂ ਇਸ ਟੂਰਨਾਮੈਂਟ ਦੇ ਫਾਇਨਲ 'ਚ ਭਾਰਤ ਨੇ ਯੂਐਸਏ ਨੂੰ 24-1 ਤੋਂ ਹਰਾ ਕੇ ਇਕ ਅਜਿਹਾ ਵਰਲਡ ਰਿਕਾਰਡ ਬਣਾਇਆ ਜੋ ਬਾਅਦ 'ਚ ਸਾਲ 2003 'ਚ ਜਾਕੇ ਟੁੱਟਿਆ। ਇਸ ਓਲੰਪਿਕ 'ਚ ਇਕ ਵਾਰ ਫਿਰ ਭਾਰਤ ਗੋਲਡ ਮੈਡਲਿਸਟ ਬਣਿਆ।

ਸਾਲ 1936:

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਪੜ੍ਹੇ ਧਿਆਨਚੰਦ ਲਈ ਇਹ ਓਲੰਪਿਕ ਸਭ ਤੋਂ ਜ਼ਿਆਦਾ ਯਾਦਗਾਰ ਰਹਿਣ ਵਾਲਾ ਸੀ। ਧਿਆਨਚੰਦ ਦੀ ਕਪਤਾਨੀ 'ਚ ਬਰਲਿਨ ਪਹੁੰਚੀ ਭਾਰਤੀ ਟੀਮ ਨਾਲ ਇਤਕ ਵਾਰ ਫਿਰ ਗੋਲਡ ਦੀ ਉਮੀਦ ਸੀ। ਭਾਰਤੀ ਟੀਮ ਇਸ ਟੂਰਨਾਮੈਂਟ 'ਚ ਵੀ ਉਮੀਦਾਂ 'ਤੇ ਖਰੀ ਉੱਤਰੀ ਅਤੇ ਵਿਰੋਧੀ ਟੀਮਾਂ ਨੂੰ ਪਸਤ ਕਰਦਿਆਂ ਫਾਇਨਲ ਤਕ ਪਹੁੰਚੀ। ਫਾਇਨਲ 'ਚ ਭਾਰਤ ਦਾ ਮੁਕਾਬਲਾ ਜਰਮਨ ਚਾਂਸਰ ਏਡੋਲਫ ਹਿਟਲਰ ਦੀ ਟੀਮ ਜਰਮਨੀ ਨਾਲ ਹੋਣੀ ਸੀ।

ਇਸ ਮੈਚ ਨੂੰ ਦੇਖਣ ਲਈ ਖੁਦ ਹਿਟਲਰ ਵੀ ਪਹੁੰਚੇ ਸਨ। ਪਰ ਹਿਟਲਰ ਦੀ ਮੌਜੂਦਗੀ ਜਾਂ ਗੈਰ-ਮੌਜੂਦਗੀ ਨਾਲ ਭਾਰਤੀ ਟੀਮ ਜਾਂ ਧਿਆਨਚੰਦ ਦੇ ਪ੍ਰਦਰਸ਼ਨ 'ਤੇ ਕੋਈ ਅਸਰ ਨਾ ਪੈਣ ਵਾਲਾ ਸੀ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਭਾਰਤੀ ਟੀਮ ਤਣਾਅ 'ਚ ਸੀ। ਕਿਉਂਕਿ ਇਸ ਤੋਂ ਪਹਿਲਾਂ ਵਾਲੇ ਮੁਕਾਬਲੇ 'ਚ ਭਾਰਤੀ ਟੀਮ ਨੂੰ ਜਰਮਨੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਮੈਦਾਨ 'ਤੇ ਉੱਤਰਨ ਤੋਂ ਬਾਅਦ ਉਹ ਤਣਾਅ ਖੁਦ ਬ ਖੁਦ ਦੂਰ ਗਿਆ।

ਮੈਚ ਤੋਂ ਪਹਿਲੇ ਹਾਫ 'ਚ ਜਰਮਨੀ ਨੇ ਭਾਰਤ ਨੂੰ ਇਕ ਵੀ ਗੋਲ ਨਹੀਂ ਕਰਨ ਦਿੱਤਾ। ਇਸ ਦੇ ਬਾਅਦ ਹਾਫ 'ਚ ਭਾਰਤੀ ਟੀਮ ਨੇ ਇਕ ਤੋਂ ਬਾਅਦ ਇਕ ਗੋਲ ਦਾਗਣਾ ਸ਼ੁਰੂ ਕੀਤੇ ਅਤੇ ਜਰਮਨੀ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਹਾਲਾਂਕਿ ਦੂਜੇ ਹਾਫ 'ਚ ਜਰਮਨੀ ਵੀ ਇਕ ਗੋਲ ਦਾਗਣ 'ਚ ਸਫ਼ਲ ਰਹੀ ਜੋ ਇਸ ਓਲੰਪਿਕ 'ਚ ਭਾਰਤ ਖਿਲਾਫ ਲੱਗਾ ਇਕਮਾਤਰ ਗੋਲਸੀ।

ਇਸ ਮੈਚ ਨੂੰ ਖ਼ਤਮ ਹੋਣ ਤੋਂ ਪਹਿਲਾਂ ਹੀ ਹਿਟਲਰ ਨੇ ਸਟੇਡੀਅਮ ਛੱਡ ਦਿੱਤਾ ਸੀ। ਕਿਉਂਕਿ ਉਹ ਆਪਣੀ ਟੀਮ ਨੂੰ ਹਾਰਦਿਆਂ ਹੋਇਆ ਨਹੀਂ ਦੇਖਣਾ ਚਾਹੁੰਦਾ ਸੀ। ਏਨਾ ਹੀ ਨਹੀਂ ਇਸ ਮੈਚ ਦੌਰਾਨ ਹਿਟਲਰ ਨੇ ਮੇਜਰ ਧਿਆਨਚੰਦ ਦੀ ਹਾਕੀ ਸਟਿੱਕ ਵੀ ਚੈੱਕ ਕਰਨ ਲਈ ਮੰਗਵਾਈ।

ਹਿਟਲਰ ਨੇ ਧਿਆਨਚੰਦ ਨੂੰ ਡਿਨਰ 'ਤੇ ਬੁਲਾਇਆ ਸੀ:

ਬਰਲਿਨ 'ਚ 1936 'ਚ ਹੋਈਆਂ ਓਲੰਪਿਕ ਖੇਡਾਂ ਤੋਂ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋਕੇ ਹਿਟਲਰ ਨੇ ਉਨ੍ਹਾਂ ਨੂੰ ਡਿਨਰ 'ਤੇ ਬੁਲਾਇਆ ਸੀ। ਹਿਟਲਰ ਨੇ ਉਨ੍ਹਾਂ ਨੂੰ ਜਰਮਨੀ ਵੱਲੋਂ ਹਾਕੀ ਖੇਡਣ ਦਾ ਪ੍ਰਸਤਾਵ ਵੀ ਦਿੱਤਾ ਸੀ। ਪਰ ਮੇਜਰ ਧਿਆਨਚੰਦ ਨੇ ਇਸ ਨੂ ਠੁਕਰਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇਸ਼ ਭਾਰਤ ਹੈ ਤੇ ਉਹ ਇਸ ਲਈ ਖੇਡਣਗੇ।

ਸਾਲ 1948: ਮੇਜਰ ਧਿਆਨਚੰਦ ਨੇ ਸਾਲ 1948 'ਚ ਆਪਣਾ ਆਖਰੀ ਮੈਚ ਖੇਡਿਆ ਅਤੇ ਆਪਣੇ ਪੂਰੇ ਕਾਰਜਕਾਲ 'ਚ ਕੁੱਲ 400 ਤੋਂ ਜ਼ਿਆਦਾ ਗੋਲ ਵੀ ਕੀਤੇ। ਜੋ ਕਿ ਇਕ ਰਿਕਾਰਡ ਹੈ।

ਸਨਮਾਨ:

ਮੇਜਰ ਧਿਆਨਚੰਦ ਨੂੰ ਭਾਰਤ ਦੇ ਤੀਜੇ ਸਰਵਉੱਚ ਨਾਗਰਿਕ ਸਨਮਾਨ ਤੋਂ ਨਿਵਾਜ਼ਿਆ ਗਿਆ। ਉਨ੍ਹਾਂ ਸਾਲ 1956 'ਚ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਧਿਆਨਚੰਦ ਨੇ ਹਾਕੀ 'ਚ ਇਕ ਤੋਂ ਬਾਅਦ ਇਕ ਕੀਰਤੀਮਾਨ ਜੋ ਬਣਾਏ ਉਨ੍ਹਾਂ ਤਕ ਅੱਜ ਵੀ ਕੋਈ ਖਿਡਾਰੀ ਨਹੀਂ ਪਹੁੰਚਾ ਸਕਿਆ। ਇਸ ਮਹਾਨ ਖਿਡਾਰੀ ਦੀ ਯਾਦ 'ਚ ਅੱਜ ਦਾ ਦਿਨ ਰਾਸ਼ਟਰੀ ਖੇਡ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
Embed widget