Olympics 2024: ਟੀਮ ਇੰਡੀਆ ਨਾਲ ਹੁੰਦਾ ਰਿਹਾ ਵਿਤਕਰਾ! ਗਲਤੀਆਂ ਦਾ ਸ਼ਰੇਆਮ ਸਮਰਥਨ ਕਰਦੇ ਰਹੇ ਅੰਪਾਇਰ, ਹੁਣ ਦਰਜ ਕੀਤੀ ਸ਼ਿਕਾਇਤ
Hockey India Team: ਹਾਕੀ ਇੰਡੀਆ ਭਾਵੇਂ ਆਪਣੇ ਦਮ ਦੇ ਨਾਲ ਸੈਮੀਫਾਈਨਲ ਦੇ ਵਿੱਚ ਪਹੁੰਚ ਗਈ ਹੈ, ਪਰ ਅੱਜ ਟੀਮ ਇੰਡੀਆ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਜਿਸ ਕਰਕੇ ਭਾਰਤੀ ਖਿਡਾਰੀ ਨੂੰ ਲਾਲ ਕਾਰਡ ਦਿਖਾਏ ਗਏ।
Hockey India Paris Olympics 2024: ਹਾਕੀ ਇੰਡੀਆ ਨੇ ਪੈਰਿਸ ਓਲੰਪਿਕ 2024 'ਚ ਹਾਕੀ ਮੈਚਾਂ 'ਚ ਅੰਪਾਇਰਿੰਗ ਦੀ ਗੁਣਵੱਤਾ 'ਤੇ ਸਵਾਲ ਖੜ੍ਹੇ ਕੀਤੇ ਹਨ। ਇਹ ਫੈਸਲਾ ਖਾਸ ਤੌਰ 'ਤੇ ਪੈਰਿਸ ਓਲੰਪਿਕ 'ਚ ਭਾਰਤ ਬਨਾਮ ਗ੍ਰੇਟ ਬ੍ਰਿਟੇਨ ਦੇ ਕੁਆਰਟਰ ਫਾਈਨਲ ਮੈਚ ਤੋਂ ਬਾਅਦ ਲਿਆ ਗਿਆ ਹੈ।
ਹਾਕੀ ਇੰਡੀਆ ਨੇ ਇਤਰਾਜ਼ ਜਤਾਇਆ ਹੈ ਕਿ ਇਸ ਕੁਆਰਟਰ ਫਾਈਨਲ ਮੈਚ ਦੌਰਾਨ ਕਈ ਮਾੜੇ ਫੈਸਲੇ ਲਏ ਗਏ, ਜਿਸ ਦਾ ਅਸਰ ਮੈਚ ’ਤੇ ਪਿਆ। ਭਾਰਤ ਨੇ ਇਹ ਮੈਚ ਸ਼ੂਟਆਊਟ ਰਾਹੀਂ ਜਿੱਤ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਅਜਿਹੇ ਕਈ ਬਿੰਦੂ ਹਨ ਜਿਨ੍ਹਾਂ 'ਤੇ ਇਤਰਾਜ਼ ਉਠਾਏ ਗਏ ਹਨ।
ਇਹ 3 ਸ਼ਿਕਾਇਤਾਂ ਹਨ
1. ਅਸੰਗਤ ਢੰਗ ਨਾਲ ਵੀਡੀਓ ਰਵਿਊ ਲਏ ਗਏ। ਖਾਸ ਤੌਰ 'ਤੇ ਭਾਰਤੀ ਖਿਡਾਰੀ ਨੂੰ ਲਾਲ ਕਾਰਡ ਦਿਖਾਏ ਜਾਣ ਕਾਰਨ review system 'ਤੇ ਲੋਕਾਂ ਦਾ ਭਰੋਸਾ ਘੱਟ ਗਿਆ ਹੈ।
2. ਸ਼ੂਟਆਊਟ ਦੇ ਸਮੇਂ, ਗ੍ਰੇਟ ਬ੍ਰਿਟੇਨ ਦੇ ਗੋਲਕੀਪਰ ਨੂੰ ਵੱਖਰੀ ਕੋਚਿੰਗ ਦਿੱਤੀ ਜਾ ਰਹੀ ਸੀ।
3. ਜਦੋਂ ਸ਼ੂਟਆਊਟ ਚੱਲ ਰਹੀ ਸੀ ਤਾਂ ਗ੍ਰੇਟ ਬ੍ਰਿਟੇਨ ਦਾ ਗੋਲਕੀਪਰ ਵੀਡੀਓ ਟੈਬਲੇਟ ਦੀ ਵਰਤੋਂ ਕਰ ਰਿਹਾ ਸੀ।
ਪਹਿਲੀ ਸਮੱਸਿਆ ਇਹ ਚੁੱਕੀ ਗਈ ਕਿ ਅਸੰਗਤ ਢੰਗ ਦੇ ਨਾਲ ਵੀਡੀਓ ਰਵੀਊ ਲਿਆ ਗਿਆ। ਖਾਸ ਤੌਰ 'ਤੇ ਭਾਰਤੀ ਖਿਡਾਰੀ ਨੂੰ ਲਾਲ ਕਾਰਡ ਦਿਖਾਉਣ ਦੇ ਫੈਸਲੇ ਨੇ ਵੀਡੀਓ ਸਮੀਖਿਆ ਪ੍ਰਣਾਲੀ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਦੂਜੇ ਕੁਆਰਟਰ ਵਿੱਚ ਅਮਿਤ ਰੋਹੀਦਾਸ ਨੂੰ ਲਾਲ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਵਿਰੋਧੀ ਟੀਮ ਦੇ ਇੱਕ ਖਿਡਾਰੀ ਦੇ ਮੂੰਹ ਉੱਤੇ ਜਾਣਬੁੱਝ ਕੇ ਹਾਕੀ ਸਟਿੱਕ ਮਾਰੀ ਸੀ। ਇਸ ਕਾਰਨ ਟੀਮ ਇੰਡੀਆ ਨੂੰ ਬਾਕੀ ਮੈਚਾਂ 'ਚ 11 ਦੀ ਬਜਾਏ 10 ਖਿਡਾਰੀਆਂ ਨਾਲ ਖੇਡਣਾ ਪਿਆ।
ਇੱਕ ਮੁੱਦਾ ਇਹ ਵੀ ਉਠਾਇਆ ਗਿਆ ਹੈ ਕਿ ਸ਼ੂਟਆਊਟ ਦੌਰਾਨ ਗ੍ਰੇਟ ਬ੍ਰਿਟੇਨ ਦੇ ਗੋਲਕੀਪਰ ਨੂੰ ਕੋਚਿੰਗ ਦਿੱਤੀ ਜਾ ਰਹੀ ਸੀ। ਇਸ ਦੇ ਬਾਵਜੂਦ ਭਾਰਤ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕਰਨ ਵਿੱਚ ਸਫਲ ਰਿਹਾ।
ਹਾਕੀ ਇੰਡੀਆ ਵੱਲੋਂ ਸਾਹਮਣੇ ਆਈ ਤੀਜੀ ਅਤੇ ਆਖਰੀ ਸਮੱਸਿਆ ਇਹ ਹੈ ਕਿ ਗ੍ਰੇਟ ਬ੍ਰਿਟੇਨ ਦੀ ਟੀਮ ਦਾ ਗੋਲਕੀਪਰ ਸ਼ੂਟਆਊਟ ਦੌਰਾਨ ਵੀਡੀਓ ਟੈਬਲੇਟ ਦੀ ਵਰਤੋਂ ਕਰ ਰਿਹਾ ਸੀ।
ਹਾਕੀ ਇੰਡੀਆ ਦਾ ਅਧਿਕਾਰਤ ਬਿਆਨ
ਹਾਕੀ ਇੰਡੀਆ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, "ਇਹਨਾਂ ਘਟਨਾਵਾਂ ਨੇ ਖਿਡਾਰੀਆਂ, ਕੋਚਾਂ ਅਤੇ ਪ੍ਰਸ਼ੰਸਕਾਂ ਵਿੱਚ ਖੇਡ ਪ੍ਰਤੀ ਵਿਸ਼ਵਾਸ ਨੂੰ ਘਟਾਉਣ ਦਾ ਕੰਮ ਕੀਤਾ ਹੈ। ਹਾਕੀ ਇੰਡੀਆ ਇਹਨਾਂ ਮਾਮਲਿਆਂ ਦੀ ਸਹੀ ਜਾਂਚ ਦੀ ਮੰਗ ਕਰਦੀ ਹੈ, ਤਾਂ ਜੋ ਖੇਡ ਦਾ ਮਾਣ ਬਰਕਰਾਰ ਰੱਖਿਆ ਜਾ ਸਕੇ ਅਤੇ ਉੱਥੇ ਅਗਲੇ ਮੈਚਾਂ ਵਿੱਚ ਕਿਸੇ ਵੀ ਖਿਡਾਰੀ ਜਾਂ ਟੀਮ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ।" ਤੁਹਾਨੂੰ ਦੱਸ ਦੇਈਏ ਕਿ ਸੈਮੀਫਾਈਨਲ 'ਚ ਭਾਰਤੀ ਹਾਕੀ ਟੀਮ ਦਾ ਸਾਹਮਣਾ ਹੁਣ ਜਰਮਨੀ ਬਨਾਮ ਅਰਜਨਟੀਨਾ ਮੈਚ ਦੇ ਜੇਤੂ ਨਾਲ ਹੋਵੇਗਾ।