Manu Bhaker-Neeraj Chopra: ਨੀਰਜ ਨਾਲ ਵਿਆਹ ਦੀ ਗੱਲ 'ਤੇ ਮਨੂ ਭਾਕਰ ਨੇ ਖੋਲ੍ਹੀ ਸੱਚਾਈ, ਸ਼ਰਮਾਉਂਦੇ ਹੋਏ ਬੋਲੀ...
Manu Bhaker-Neeraj Chopra: ਪੈਰਿਸ ਓਲੰਪਿਕ 'ਚ ਸਫਲਤਾ ਤੋਂ ਬਾਅਦ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਇਕ ਵਾਰ ਫਿਰ ਸੁਰਖੀਆਂ 'ਚ ਹਨ। ਦਰਅਸਲ, ਹਾਲੇ ਤੱਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਿਆਹ ਦੀ ਚਰਚਾ
Manu Bhaker-Neeraj Chopra: ਪੈਰਿਸ ਓਲੰਪਿਕ 'ਚ ਸਫਲਤਾ ਤੋਂ ਬਾਅਦ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਇਕ ਵਾਰ ਫਿਰ ਸੁਰਖੀਆਂ 'ਚ ਹਨ। ਦਰਅਸਲ, ਹਾਲੇ ਤੱਕ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਿਆਹ ਦੀ ਚਰਚਾ ਹੋ ਰਹੀ ਹੈ। ਉਨ੍ਹਾਂ ਦੇ ਇਕੱਠੇ ਗੱਲਬਾਤ ਦੇ ਕਈ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜਿਨ੍ਹਾਂ ਨੂੰ ਵੇਖ ਪ੍ਰਸ਼ੰਸਕ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।
ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੋਵੇਂ ਵਿਆਹ ਕਰ ਲੈਣਗੇ। ਹਾਲਾਂਕਿ ਮਨੂ ਭਾਕਰ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਇਸ 'ਤੇ ਸ਼ਰਮੀਲੇ ਢੰਗ ਨਾਲ ਟਿੱਪਣੀ ਕੀਤੀ ਪਰ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੀ ਟਿੱਪਣੀ 'ਤੇ ਯਕੀਨ ਨਹੀਂ ਕਰ ਰਹੇ ਹਨ। ਦਰਅਸਲ, ਦੋਵਾਂ ਦੇ ਵਿਆਹ ਦੀਆਂ ਚਰਚਾਵਾਂ ਉਦੋਂ ਸ਼ੁਰੂ ਹੋਈਆਂ ਜਦੋਂ ਮਨੂ ਭਾਕਰ ਦੀ ਮਾਂ ਨੀਰਜ ਚੋਪੜਾ ਨਾਲ ਗੱਲ ਕਰਦੀ ਨਜ਼ਰ ਆਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਤੋਂ ਬਾਅਦ ਵਿਆਹ ਦੀਆਂ ਅਫਵਾਹਾਂ ਉਡਣ ਲੱਗੀਆਂ।
ਟੀਵੀ ਚੈਨਲ ਨੂੰ ਦਿੱਤਾ ਇੰਟਰਵਿਊ
ਇੰਨਾ ਹੀ ਨਹੀਂ, ਇਸ ਤੋਂ ਬਾਅਦ ਇੱਕ ਹੋਰ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਮਨੂ ਭਾਕਰ ਅਤੇ ਨੀਰਜ ਚੋਪੜਾ ਇੱਕ ਦੂਜੇ ਨਾਲ ਗੱਲ ਕਰ ਰਹੇ ਹਨ। ਇਸ 'ਚ ਦੋਵੇਂ ਗੱਲਬਾਤ ਦੌਰਾਨ ਸ਼ਰਮਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੇ ਵਿਆਹ ਦੀਆਂ ਚਰਚਾਵਾਂ ਨੂੰ ਹੋਰ ਹੁਲਾਰਾ ਦਿੱਤਾ ਹੈ। ਇਸ ਦੌਰਾਨ ਮਨੂ ਭਾਕਰ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤਾ। ਮਨੂ ਨੇ ਇਸ 'ਚ ਖੁੱਲ੍ਹ ਕੇ ਗੱਲ ਕੀਤੀ ਪਰ ਜਦੋਂ ਉਨ੍ਹਾਂ ਨੂੰ ਨੀਰਜ ਚੋਪੜਾ ਨਾਲ ਵਿਆਹ ਦੀਆਂ ਅਫਵਾਹਾਂ ਬਾਰੇ ਪੁੱਛਿਆ ਗਿਆ ਤਾਂ ਉਹ ਪਹਿਲਾਂ ਤਾਂ ਸ਼ਰਮਾਉਂਦੇ ਹੋਏ ਨਜ਼ਰ ਆਈ।
#Manu_Bhaker #Neeraj_Chopra #पेरिस_ओलंपिक में सफलता के बाद शूटर #मनु_भाकर व जैवलीन थ्रोअर #नीरज_चोपड़ा चर्चाओं में हैं। देखें मनु ने टीवी चैनल के इंटरव्यू में क्या कहा #ViralVedio pic.twitter.com/ZqsUbT71h9
— KAMLESH BHATT कमलेश भट्ट (@kamleshcbhatt) August 16, 2024
ਮਨੂ ਨੇ ਹੱਸਦੇ ਹੋਏ ਸ਼ਰਮੀਲੇ ਲਹਿਜੇ ਵਿੱਚ ਕਿਹਾ, ਉਹ ਬਹੁਤਾ ਨਹੀਂ ਜਾਣਦੀ, ਜਦੋਂ ਉਸਦੀ ਮਾਂ ਅਤੇ ਨੀਰਜ ਚੋਪੜਾ ਮਿਲੇ ਸਨ ਤਾਂ ਉਹ ਉੱਥੇ ਨਹੀਂ ਸੀ। ਮਨੂ ਨੇ ਕਿਹਾ, ਉਹ ਅਤੇ ਨੀਰਜ 2018 ਤੋਂ ਕਿਸੇ ਨਾ ਕਿਸੇ ਪ੍ਰੋਗਰਾਮ 'ਤੇ ਮਿਲਦੇ ਰਹਿੰਦੇ ਹਨ। ਮਨੂ ਨੇ ਕਿਹਾ ਕਿ ਉਨ੍ਹਾਂ ਵਿਚਕਾਰ ਬਹੁਤੀ ਗੱਲਬਾਤ ਨਹੀਂ ਹੁੰਦੀ, ਪਰ ਸਮਾਗਮਾਂ 'ਤੇ ਥੋੜੀ ਜਿਹੀ ਗੱਲਬਾਤ ਹੁੰਦੀ ਹੈ, ਪਰ ਅਜਿਹਾ ਕੁਝ ਨਹੀਂ ਹੈ ਜੋ ਸੁਣਨ ਵਿੱਚ ਆਇਆ ਹੈ।
ਤੁਹਾਨੂੰ ਦੱਸ ਦੇਈਏ, ਮਨੂ ਭਾਕਰ ਨੇ ਪੈਰਿਸ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ ਹਨ। ਮਨੂ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਹ ਕਿਸੇ ਵੀ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਉਸ ਨੇ ਮਿਕਸਡ 10 ਮੀਟਰ ਏਅਰ ਪਿਸਟਲ ਟੀਮ ਈਵੈਂਟ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਇਲਾਵਾ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।