Paris Olympic 2024: ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ, ਰੋਮਾਂਚਕ ਮੈਚ 'ਚ ਦਰਜ ਕੀਤੀ ਸ਼ਾਨਦਾਰ ਜਿੱਤ
Indian hockey team: ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਜਿੱਤ ਦਾ ਆਗਾਜ਼ ਕਰਦੇ ਹੋਏ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ। ਭਾਰਤੀ ਹਾਕੀ ਟੀਮ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਹੈ।
Indian Hockey Team vs New Zealand Team: ਭਾਰਤੀ ਪੁਰਸ਼ ਹਾਕੀ ਟੀਮ ਅੱਜ ਯਾਨੀ ਸ਼ਨੀਵਾਰ, 27 ਜੁਲਾਈ ਨੂੰ ਪੈਰਿਸ ਓਲੰਪਿਕ 2024 ਵਿੱਚ ਹਿੱਸਾ ਲਿਆ। ਜਿੱਥੇ ਭਾਰਤੀ ਟੀਮ ਦਾ ਟਾਕਰਾ ਨਿਊਜ਼ੀਲੈਂਡ ਟੀਮ ਨਾਲ ਰਿਹਾ। ਅੱਠ ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ ਭਾਰਤੀ ਟੀਮ ਹਮੇਸ਼ਾ ਨਿਊਜ਼ੀਲੈਂਡ 'ਤੇ ਹਾਵੀ ਰਹੀ ਹੈ। ਇਹ ਦੋਵੇਂ ਟੀਮਾਂ ਗਰੁੱਪ ਬੀ ਵਿੱਚ ਹਨ, ਜਿਸ ਵਿੱਚ ਆਸਟਰੇਲੀਆ, ਚੈਂਪੀਅਨ ਬੈਲਜੀਅਮ, ਅਰਜਨਟੀਨਾ ਅਤੇ ਆਇਰਲੈਂਡ ਸ਼ਾਮਲ ਹਨ।
ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਪਹਿਲਾ ਮੈਚ ਜਿੱਤ ਲਿਆ। ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਰੋਮਾਂਚਕ ਮੈਚ 'ਚ 3-2 ਨਾਲ ਹਰਾਇਆ। ਭਾਰਤ ਲਈ ਮਨਦੀਪ ਸਿੰਘ, ਵਿਵੇਕ ਸਾਗਰ ਅਤੇ ਹਰਮਨਪ੍ਰੀਤ ਸਿੰਘ ਨੇ ਗੋਲ ਕੀਤੇ। ਹਰਮਨਪ੍ਰੀਤ ਨੇ 59ਵੇਂ ਮਿੰਟ ਵਿੱਚ ਟੀਮ ਇੰਡੀਆ ਲਈ ਜੇਤੂ ਗੋਲ ਕੀਤਾ।
ਨਿਊਜ਼ੀਲੈਂਡ ਨੇ ਪਹਿਲੇ ਕੁਆਰਟਰ ਵਿੱਚ 0-1 ਦੀ ਬੜ੍ਹਤ ਬਣਾ ਲਈ ਸੀ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਭਾਰਤ ਨੇ ਵਾਪਸੀ ਕਰਦੇ ਹੋਏ 1-1 ਨਾਲ ਬਰਾਬਰੀ ਕਰ ਲਈ। ਟੀਮ ਇੰਡੀਆ ਨੇ ਤੀਜੇ ਕੁਆਰਟਰ ਵਿੱਚ 2-1 ਦੀ ਬੜ੍ਹਤ ਬਣਾ ਲਈ ਸੀ। ਪਰ ਨਿਊਜ਼ੀਲੈਂਡ ਨੇ ਚੌਥੇ ਕੁਆਰਟਰ 'ਚ ਵਾਪਸੀ ਕੀਤੀ ਅਤੇ ਮੈਚ 2-2 ਨਾਲ ਡਰਾਅ 'ਤੇ ਪਹੁੰਚ ਗਿਆ। ਅੰਤ ਵਿੱਚ ਹਰਮਨਪ੍ਰੀਤ ਨੇ ਜੇਤੂ ਗੋਲ ਕਰਕੇ ਭਾਰਤ ਨੂੰ ਜਿੱਤ ਦਿਵਾਈ। ਮੈਚ ਬਹੁਤ ਹੀ ਰੋਮਾਂਚ ਰਿਹਾ, ਪਰ ਜਿੱਤ ਭਾਰ ਦੀ ਝੋਲੀ ਦੇ ਵਿੱਚ ਹੀ ਪਈ।
GOOOALLLLLLLLLLLLLLLL!!!!!
— Hockey India (@TheHockeyIndia) July 27, 2024
Captain Harmanpreet Singh scores from the Penalty Stroke.
Just 2 minutes to go in the game.
ndia 🇮🇳 3 - 2 New Zealand 🇳🇿#IndvsNz #Paris24 #Olympics #HockeyLayegaGold #IndiaAtOlympics #Hockey #WinItForSreejesh
ਇਸ ਵਾਰ ਭਾਰਤ ਨੇ ਓਲੰਪਿਕ ਲਈ 117 ਖਿਡਾਰੀ ਭੇਜੇ ਹਨ। ਜਿੱਥੇ ਭਾਰਤ ਨੂੰ ਆਪਣੇ ਖਿਡਾਰੀਆਂ ਤੋਂ ਬਹੁਤ ਉਮੀਦਾਂ ਹਨ। ਇਸ ਵਾਰ ਭਾਰਤ ਨੂੰ ਉਮੀਦ ਹੈ ਕਿ ਭਾਰਤੀ ਖਿਡਾਰੀ ਟੋਕੀਓ ਓਲੰਪਿਕ ਤੋਂ ਬਿਹਤਰ ਪ੍ਰਦਰਸ਼ਨ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।