Women’s ODI Player Rankings: ਸਮ੍ਰਿਤੀ ਤੇ ਮਿਤਾਲੀ ਟਾਪ-10 'ਚ ਬਰਕਰਾਰ, ਸ੍ਰੀਲੰਕਾ ਤੇ ਪਾਕਿਸਤਾਨ ਦੀਆਂ ਦੋ ਖਿਡਾਰਨਾਂ ਨੇ ਲਗਾਈ ਲੰਬੀ ਛਾਲ
Women’s Cricket: ਭਾਰਤ ਦੀ ਸੀਨੀਅਰ ਮਹਿਲਾ ਕ੍ਰਿਕਟਰ ਮਿਤਾਲੀ ਰਾਜ (Mithali Raj) ਬੱਲੇਬਾਜ਼ਾਂ ਦੀ ਰੈਂਕਿੰਗ 'ਚ 7ਵੇਂ ਸਥਾਨ 'ਤੇ ਬਰਕਰਾਰ ਹੈ। ਇਸੇ ਤਰ੍ਹਾਂ ਸਮ੍ਰਿਤੀ ਮੰਧਾਨਾ (Smriti Mandhana) ਨੇ ਵੀ ਤਾਜ਼ਾ ਰੈਕਿੰਗ ਵਿੱਚ ਆਪਣਾ 9ਵਾਂ ਸਥਾਨ ਬਰਕਰਾਰ ਰੱਖਿਆ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦੀ ਝੂਲਨ ਗੋਸਵਾਮੀ (Jhulan Goswami ) ਨੇ ਵੀ ਆਪਣਾ 5ਵਾਂ ਸਥਾਨ ਬਰਕਰਾਰ ਰੱਖਿਆ ਹੈ।
Women’s Cricket: ਭਾਰਤ ਦੀ ਸੀਨੀਅਰ ਮਹਿਲਾ ਕ੍ਰਿਕਟਰ ਮਿਤਾਲੀ ਰਾਜ (Mithali Raj) ਬੱਲੇਬਾਜ਼ਾਂ ਦੀ ਰੈਂਕਿੰਗ 'ਚ 7ਵੇਂ ਸਥਾਨ 'ਤੇ ਬਰਕਰਾਰ ਹੈ। ਇਸੇ ਤਰ੍ਹਾਂ ਸਮ੍ਰਿਤੀ ਮੰਧਾਨਾ (Smriti Mandhana) ਨੇ ਵੀ ਤਾਜ਼ਾ ਰੈਕਿੰਗ ਵਿੱਚ ਆਪਣਾ 9ਵਾਂ ਸਥਾਨ ਬਰਕਰਾਰ ਰੱਖਿਆ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦੀ ਝੂਲਨ ਗੋਸਵਾਮੀ (Jhulan Goswami ) ਨੇ ਵੀ ਆਪਣਾ 5ਵਾਂ ਸਥਾਨ ਬਰਕਰਾਰ ਰੱਖਿਆ ਹੈ। ਪਾਕਿਸਤਾਨ ਦੀ ਸਿਦਰਾ ਅਮੀਨ ਅਤੇ ਸ਼੍ਰੀਲੰਕਾ ਦੀ ਚਮਾਰੀ ਅਟਾਪੱਟੂ ਨੂੰ ਇਸ ਤਾਜ਼ਾ ਆਈਸੀਸੀ (ICC) ਪਲੇਅਰ ਰੈਂਕਿੰਗ ਵਿੱਚ ਸਭ ਤੋਂ ਵੱਧ ਫਾਇਦਾ ਹੋਇਆ ਹੈ।
ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਆਸਟਰੇਲੀਆ ਦੀ ਐਲੀਸਾ ਹਿਲੀ ਸਿਖਰ ’ਤੇ ਹੈ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ 'ਤੇ ਇੰਗਲੈਂਡ ਦੀ ਨਤਾਲੀ ਸ਼ਿਵਰ ਮੌਜੂਦ ਹੈ। ਇਸ ਸਾਲ ਨਿਊਜ਼ੀਲੈਂਡ 'ਚ ਹੋਏ ਮਹਿਲਾ ਵਿਸ਼ਵ ਕੱਪ 'ਚ ਦੋਵਾਂ ਬੱਲੇਬਾਜ਼ਾਂ ਨੇ ਜ਼ਬਰਦਸਤ ਬੱਲੇਬਾਜ਼ੀ ਕੀਤੀ ਸੀ। ਉਦੋਂ ਤੋਂ ਇਹ ਦੋਵੇਂ ਬੱਲੇਬਾਜ਼ ਪਹਿਲੇ ਦੋ ਸਥਾਨਾਂ 'ਤੇ ਕਾਬਜ਼ ਹਨ। ਭਾਰਤ ਦੀ ਮਿਤਾਲੀ ਰਾਜ ਅਤੇ ਸਮ੍ਰਿਤੀ ਮੰਧਾਨਾ ਟਾਪ-10 ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਗੇਂਦਬਾਜ਼ਾਂ ਵਿੱਚ ਸਭ ਤੋਂ ਉੱਪਰ ਇੰਗਲਿਸ਼ ਖਿਡਾਰੀ
ਗੇਂਦਬਾਜ਼ਾਂ ਦੀ ਰੈਂਕਿੰਗ 'ਚ ਪਹਿਲਾ ਸਥਾਨ ਇੰਗਲਿਸ਼ ਗੇਂਦਬਾਜ਼ ਸੋਫੀ ਏਕਲਸਟੋਨ ਦੇ ਕੋਲ ਹੈ। ਦੂਜੇ ਪਾਸੇ ਦੱਖਣੀ ਅਫਰੀਕਾ ਦੀ ਸ਼ਬਨੀਮ ਇਸਮਾਈਲ ਅਤੇ ਆਸਟ੍ਰੇਲੀਆ ਦੀ ਜੇਸ ਜੋਨਾਸਨ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ 'ਤੇ ਹਨ। ਇੱਥੇ ਭਾਰਤ ਦੀ ਸਿਰਫ ਝੂਲਨ ਗੋਸਵਾਮੀ ਟਾਪ-10 ਵਿੱਚ ਮੌਜੂਦ ਹੈ।
ਪਾਕਿਸਤਾਨ ਦੀ ਸਿਦਰਾ ਅਤੇ ਸ਼੍ਰੀਲੰਕਾ ਦੀ ਚਮੀਰਾ ਨੇ ਲੰਬੀ ਛਾਲ ਮਾਰੀ
ਪਾਕਿਸਤਾਨ ਦੀ ਸੀਨੀਅਰ ਓਪਨਰ ਸਿਦਰਾ ਅਮੀਨ ਨੇ ਸ਼੍ਰੀਲੰਕਾ ਖਿਲਾਫ ਸੀਰੀਜ਼ 'ਚ ਦਮਦਾਰ ਪ੍ਰਦਰਸ਼ਨ ਦਾ ਚੰਗਾ ਫਾਇਦਾ ਉਠਾਇਆ ਹੈ। ਉਨ੍ਹਾਂ 19 ਸਥਾਨਾਂ ਦੀ ਛਾਲ ਮਾਰ ਕੇ 35ਵਾਂ ਸਥਾਨ ਹਾਸਲ ਕੀਤਾ ਹੈ। ਇਹ ਉਨ੍ਹਾਂ ਦੇ ਕਰੀਅਰ ਦੀ ਸਰਵੋਤਮ ਰੈਂਕਿੰਗ ਹੈ। ਦੂਜੇ ਪਾਸੇ ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਚਮੀਰਾ ਅਟਾਪੱਟੂ 6 ਸਥਾਨਾਂ ਦੇ ਸੁਧਾਰ ਨਾਲ 23ਵੇਂ ਸਥਾਨ 'ਤੇ ਪਹੁੰਚ ਗਈ ਹੈ।