WTC 2023: WTC ਫਾਈਨਲ ਮੈਚ ਖਤਰੇ 'ਚ! ਕਿਸ ਦੀਆਂ ਧਮਕੀਆਂ ਤੋਂ ਡਰ ਰਹੀ ICC, ਫਾਈਨਲ ਲਈ ਦੂਜੀ ਪਿੱਚ ਕੀਤੀ ਤਿਆਰ
WTC Final Match: ਇੰਗਲੈਂਡ ਦੇ ਤੇਲ ਪ੍ਰਦਰਸ਼ਨਕਾਰੀਆਂ ਨੇ ਟੈਸਟ ਚੈਂਪੀਅਨਸ਼ਿਪ ਫਾਈਨਲ ਦੌਰਾਨ ਓਵਲ ਦੀ ਪਿੱਚ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਹੈ। ਅਜਿਹੇ 'ਚ ਆਈਸੀਸੀ ਨੇ ਪਹਿਲਾਂ ਹੀ ਦੂਜੀ ਪਿੱਚ ਤਿਆਰ ਕਰ ਲਈ ਹੈ।
WtC Final 2023: ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਓਵਲ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ। ਇਸ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਇੰਗਲੈਂਡ ਦੇ ਤੇਲ ਪ੍ਰਦਰਸ਼ਨਾਂ ਨੇ ਆਈ.ਸੀ.ਸੀ. ਦੀ ਮੁਸ਼ਕਿਲ ਵਧਾ ਦਿੱਤੀ ਹੈ। ਇੰਗਲੈਂਡ ਦੇ ਤੇਲ ਪ੍ਰਦਰਸ਼ਨਕਾਰੀਆਂ ਨੇ ਟੈਸਟ ਚੈਂਪੀਅਨਸ਼ਿਪ ਫਾਈਨਲ ਦੌਰਾਨ ਓਵਲ ਦੀ ਪਿੱਚ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਹੈ। ਅਜਿਹੇ 'ਚ ਆਈਸੀਸੀ ਨੇ ਪਹਿਲਾਂ ਹੀ ਦੂਜੀ ਪਿੱਚ ਤਿਆਰ ਕਰ ਲਈ ਹੈ। ਇਸ ਤੋਂ ਇਲਾਵਾ ਮੈਦਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ, ਤਾਂ ਜੋ ਪ੍ਰਦਰਸ਼ਨਕਾਰੀਆਂ ਨੂੰ ਪਿੱਚ 'ਤੇ ਪਹੁੰਚਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ।
ਕਿਉਂ ਕੀਤਾ ਜਾ ਰਿਹਾ ਪ੍ਰਦਰਸ਼ਨ?
ਇੰਗਲੈਂਡ 'ਚ ਸਰਕਾਰ ਅਗਲੇ ਕੁਝ ਸਾਲਾਂ 'ਚ 100 ਦੇ ਕਰੀਬ ਲਾਈਸੈਂਸ ਦੇਣ ਜਾ ਰਹੀ ਹੈ, ਜਿਨ੍ਹਾਂ ਕੰਪਨੀਆਂ ਨੂੰ ਇਹ ਲਾਇਸੰਸ ਮਿਲਣਗੇ ਉਹ ਜ਼ਮੀਨ ਹੇਠਾਂ ਮਿਲੇ ਤੇਲ ਅਤੇ ਬਾਲਣ ਨੂੰ ਕੱਢ ਸਕਣਗੀਆਂ। ਇਸ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਇਨ੍ਹਾਂ ਲਾਇਸੈਂਸਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਪ੍ਰਦਰਸ਼ਨਕਾਰੀਆਂ ਨੇ ਪਿੱਚ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ICC ਨੇ ਆਪਣੇ ਨਿਯਮਾਂ 'ਚ ਕੁਝ ਬਦਲਾਅ ਕੀਤੇ ਹਨ। ਜੇਕਰ ਪਿੱਚ ਖਰਾਬ ਹੈ ਤਾਂ ਅੰਪਾਇਰ ਅਤੇ ਮੈਚ ਰੈਫਰੀ ਤੈਅ ਕਰਨਗੇ ਕਿ ਉਸ ਪਿੱਚ 'ਤੇ ਮੈਚ ਅੱਗੇ ਵਧ ਸਕਦਾ ਹੈ ਜਾਂ ਨਹੀਂ। ਜੇਕਰ ਉਹ ਪਿੱਚ ਅਜਿਹੀ ਨਹੀਂ ਹੈ ਕਿ ਉਸ ਵਿੱਚ ਹੋਰ ਮੈਚ ਖੇਡੇ ਜਾ ਸਕਣ ਤਾਂ ਕਿਸੇ ਹੋਰ ਪਿੱਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲਾਂਕਿ ਦੂਜੀ ਪਿੱਚ ਦੀ ਵਰਤੋਂ ਉਦੋਂ ਹੀ ਕੀਤੀ ਜਾਵੇਗੀ ਜਦੋਂ ਭਾਰਤ ਅਤੇ ਆਸਟ੍ਰੇਲੀਆ ਦੋਵਾਂ ਟੀਮਾਂ ਦੇ ਕਪਤਾਨ ਇਸ ਲਈ ਤਿਆਰ ਹੋਣਗੇ।
ਇਹ ਹਦਾਇਤ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੂੰ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਜੇਕਰ ਪਿੱਚ ਖਰਾਬ ਹੋਣ ਤੋਂ ਬਾਅਦ ਵੀ ਉਹ ਉਸ ਪਿੱਚ 'ਤੇ ਖੇਡਣ ਲਈ ਤਿਆਰ ਹੈ ਤਾਂ ਖੇਡ ਅੱਗੇ ਵਧੇਗੀ। ਜੇਕਰ ਦੋਵਾਂ ਵਿੱਚੋਂ ਕੋਈ ਵੀ ਕਪਤਾਨ ਪਿੱਚ ਦੀ ਹਾਲਤ ਤੋਂ ਖੁਸ਼ ਨਹੀਂ ਹੈ ਤਾਂ ਮੈਚ ਰੱਦ ਕਰ ਦਿੱਤਾ ਜਾਵੇਗਾ । ਮੈਚ ਦੌਰਾਨ ਕੁਝ ਅਹਿਮ ਹਿੱਸਿਆਂ ਦਾ ਧਿਆਨ ਰੱਖਿਆ ਜਾਵੇਗਾ ਜਿਸ 'ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਨਿਰਭਰ ਕਰੇਗਾ ।