ਜੀਓ ਨੇ ਗਾਹਕਾਂ ਨੂੰ ਲਾਇਆ ਵਟਸਐਪ ਦਾ ਲਾਰਾ
ਨਵੀਂ ਦਿੱਲੀ: ਪਿਛਲੇ ਮਹੀਨੇ ਰਿਲਾਇੰਸ ਨੇ ਆਪਣੀ 41ਵੀਂ ਸਾਲਾਨਾ ਜਨਰਲ ਮੀਟਿੰਗ 'ਚ ਜੀਓ ਫੋਨ 2 ਲਾਂਚ ਕੀਤਾ ਜੋ ਓਰੀਜਨਲ ਜੀਓ ਫੋਨ ਦਾ ਦੂਜਾ ਵਰਜ਼ਨ ਹੈ। ਲਾਂਚ ਮੌਕੇ ਇਹ ਐਲਾਨ ਕੀਤਾ ਗਿਆ ਸੀ ਕਿ ਜੀਓਫੋਨ ਤੇ ਜੀਓਫੋਨ 2 ਜਲਦ ਹੀ ਫੇਸਬੁਕ, ਵਟਸਐਪ 'ਤੇ ਯੂਟਿਊਬ ਜਿਹੇ ਸੋਸ਼ਲ ਮੀਡੀਆ ਐਪਸ ਸਪੋਰਟ ਕਰਨਗੇ।
ਹੁਣ ਕਿਹਾ ਜਾ ਰਿਹਾ ਹੈ ਕਿ ਯੂਜ਼ਰਸ ਨੂੰ ਵਟਸਐਪ ਸੁਵਿਧਾ ਲਈ ਕੁਝ ਇੰਤਜ਼ਾਰ ਕਰਨਾ ਪਵੇਗਾ। ਇੱਕ ਰਿਪੋਰਟ ਮੁਤਾਬਕ ਇਸ ਗੱਲ ਦਾ ਖੁਲਾਸਾ ਹੋਇਆ ਕਿ ਯੂਟਿਊਬ ਪਹਿਲਾਂ ਤੋਂ ਹੀ ਜੀਓਸਟੋਰ 'ਚ ਮੌਜੂਦ ਸਮਾਰਟਫੋਨਜ਼ 'ਚ ਆ ਚੁੱਕਾ ਹੈ ਤੇ ਯੂਜ਼ਰਸ ਹੁਣ ਇਸ ਐਪ ਨੂੰ ਡਾਊਨਲੋਡ ਵੀ ਕਰ ਸਕਦੇ ਹਨ ਤੇ ਆਉਣ ਵਾਲੇ ਸਮੇਂ 'ਚ ਸਿਸਟਮ ਅਪਡੇਟ ਹੋਣ ਤੋਂ ਬਾਅਦ ਇਹ ਸਾਰੇ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ।
ਫੋਨ ਦੀ ਖਾਸੀਅਤ ਤੇ ਫੀਚਰਜ਼
ਡਿਊਲ ਸਿਮ ਜੀਓ ਫੋਨ 2 ਕਾਈਓਐਸ 'ਤੇ ਕੰਮ ਕਰਦਾ ਹੈ। ਫੋਨ 2.4 ਇੰਚ ਦੀ QVGA ਡਿਸਪਲੇਅ ਦੀ ਸੁਵਿਧਾ ਦਿੱਤੀ ਗਈ ਹੈ। ਫੋਨ 'ਚ 512MB ਰੈਮ ਤੇ 4 ਜੀਬੀ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ ਮਾਇਕ੍ਰੋ ਐਸਡੀ ਕਾਰਡ ਦੀ ਮਦਦ ਨਾਲ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਫੋਨ 'ਚ 2 ਮੈਗਾਪਿਕਸਲ ਦੇ ਰੀਅਰ ਤੇ VGA ਫਰੰਟ ਕੈਮਰੇ ਦੀ ਸੁਵਿਧੀ ਦਿੱਤੀ ਗਈ ਹੈ। ਕਨੈਕਟਿਵਿਟੀ ਲਈ 4ਜੀVoLte, ਵਾਈ-ਫਾਈ, ਬਲੂਟੁੱਥ, ਜੀਪੀਐਸ, ਐਨਐਫਸੀ ਤੇ ਐਫਐਮ ਦੀ ਸੁਵਿਧਾ ਹੈ ਜਦਕਿ 2000mAh ਦੀ ਬੈਟਰੀ ਦਿੱਤੀ ਗਈ ਹੈ।