Old Smartphone: ਪੁਰਾਣਾ ਸਮਾਰਟਫ਼ੋਨ ਖਰੀਦਣ ਤੋਂ ਪਹਿਲਾਂ ਜਾਣੋ ਇਹ ਗੱਲਾਂ, ਨਹੀਂ ਤਾਂ ਝੱਲਣਾ ਪਵੇਗਾ ਨੁਕਸਾਨ
ਵਰਤੇ (Used) ਗਏ ਜਾਂ ਸੈਕਿੰਡ ਹੈਂਡ ਸਮਾਰਟਫ਼ੋਨ (Second Hand Smartphone) ਨੂੰ ਸਿਲੈਕਟ ਕਰਨਾ ਵੀ ਆਸਾਨ ਕੰਮ ਨਹੀਂ ਹੈ। ਪਹਿਲਾਂ ਤੋਂ ਵਰਤੇ ਗਏ ਸਮਾਰਟਫ਼ੋਨ ਨੂੰ ਖਰੀਦਣ ਲਈ ਆਪਣਾ ਮਨ ਬਣਾਉਣਾ ਮੁਸ਼ਕਲ ਹੈ, ਕਿਉਂਕਿ ਕੀਮਤਾਂ 'ਚ ਉਤਰਾਅ-ਚੜ੍ਹਾਅ
Second Hand Smartphone: ਵਰਤੇ (Used) ਗਏ ਜਾਂ ਸੈਕਿੰਡ ਹੈਂਡ ਸਮਾਰਟਫ਼ੋਨ (Second Hand Smartphone) ਨੂੰ ਸਿਲੈਕਟ ਕਰਨਾ ਵੀ ਆਸਾਨ ਕੰਮ ਨਹੀਂ ਹੈ। ਪਹਿਲਾਂ ਤੋਂ ਵਰਤੇ ਗਏ ਸਮਾਰਟਫ਼ੋਨ ਨੂੰ ਖਰੀਦਣ ਲਈ ਆਪਣਾ ਮਨ ਬਣਾਉਣਾ ਮੁਸ਼ਕਲ ਹੈ, ਕਿਉਂਕਿ ਕੀਮਤਾਂ 'ਚ ਉਤਰਾਅ-ਚੜ੍ਹਾਅ ਹੋਣ 'ਤੇ ਹਮੇਸ਼ਾ ਇੱਕ ਬਿਹਤਰ ਸੌਦੇ ਦੀ ਸੰਭਾਵਨਾ ਹੁੰਦੀ ਹੈ। ਪੁਰਾਣਾ ਫ਼ੋਨ ਖਰੀਦਣ ਵੇਲੇ ਵੀ ਐਂਡ੍ਰਾਇਡ (Android) vs ਆਈਫੋਨ (iPhone) ਦੀ ਬਹਿਸ ਚੱਲਦੀ ਰਹਿੰਦੀ ਹੈ। ਅਜਿਹੇ 'ਚ ਵਰਤੇ ਗਏ ਆਈਫੋਨ ਅਤੇ ਇੱਕ ਐਂਡਰਾਇਡ ਫਲੈਗਸ਼ਿਪ ਫੋਨ ਦੀ ਕੀਮਤ ਵੱਖ-ਵੱਖ ਹੁੰਦੀ ਹੈ। 3 ਸਾਲ ਪੁਰਾਣੇ ਆਈਫ਼ੋਨ ਅਤੇ 3 ਸਾਲ ਪੁਰਾਣੇ ਐਂਡਰਾਇਡ ਫੋਨ ਦੇ Software Scenario 'ਚ ਵੀ ਬਹੁਤ ਅੰਤਰ ਹੁੰਦਾ ਹੈ। ਇੱਥੋਂ ਤੱਕ ਕਿ ਐਕਸੈਸਰੀ ਸਪੋਰਟ (Accessory Support) ਵਿੱਚ ਵੀ ਬਦਲਾਅ ਵੇਖਣ ਨੂੰ ਮਿਲਦਾ ਹੈ। ਜੇਕਰ ਤੁਸੀਂ ਵੀ ਸੈਕਿੰਡ ਹੈਂਡ ਫ਼ੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਖਬਰ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸੈਕਿੰਡ ਹੈਂਡ ਫ਼ੋਨ ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਮਾਰਟਫੋਨ ਦੀ ਕੀਮਤ
ਸੈਕਿੰਡ ਹੈਂਡ ਫੋਨ ਖਰੀਦਣ ਲਈ ਫੋਨ ਦੀ ਕੀਮਤ ਸਭ ਤੋਂ ਮਹੱਤਵਪੂਰਨ ਪਹਿਲੂ 'ਚ ਸ਼ਾਮਲ ਹੈ। ਖਰੀਦਣ ਤੋਂ ਪਹਿਲਾਂ ਤੁਹਾਨੂੰ ਪੁਰਾਣੇ ਆਈਫੋਨ ਅਤੇ ਐਂਡਰਾਇਡ ਦੇ ਪ੍ਰਾਈਜ਼ ਟਰੈਂਡ (Price Trend) ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਕਿਉਂਕਿ ਇਸ ਦੀ ਕੀਮਤ ਫੋਨ, ਡੀਲਰ ਅਤੇ ਖਰੀਦਦਾਰ ਦੀ ਸਥਿਤੀ 'ਤੇ ਨਿਰਭਰ ਕਰਦੀ ਹੈ। ਇਹ ਦੇਖਿਆ ਗਿਆ ਹੈ ਕਿ ਪੁਰਾਣੇ ਆਈਫ਼ੋਨ ਦੀਆਂ ਕੀਮਤਾਂ ਹੌਲੀ-ਹੌਲੀ ਘੱਟ ਜਾਂਦੀਆਂ ਹਨ, ਜਿਸ ਕਾਰਨ ਨਵੇਂ ਅਤੇ ਪੁਰਾਣੇ ਆਈਫੋਨ ਮਾਡਲਾਂ ਦੀ ਕੀਮਤ 'ਚ ਬਹੁਤਾ ਅੰਤਰ ਨਹੀਂ ਹੈ। ਪੁਰਾਣੇ Android ਫ਼ੋਨਾਂ ਦੀ ਕੀਮਤ ਪੁਰਾਣੇ iPhones ਨਾਲੋਂ ਤੇਜ਼ੀ ਨਾਲ ਘਟਦੀ ਹੈ। ਜੇਕਰ ਤੁਸੀਂ ਜ਼ਿਆਦਾ ਪੈਸਾ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੈਕਿੰਡ ਹੈਂਡ ਐਂਡਰਾਇਡ ਫੋਨ ਲਈ ਜਾ ਸਕਦੇ ਹੋ।
ਸਮਾਰਟਫ਼ੋਨ ਦਾ ਸਾਫ਼ਟਵੇਅਰ
ਸੈਕਿੰਡ ਹੈਂਡ ਫ਼ੋਨ ਖਰੀਦਣ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਸ ਫ਼ੋਨ ਨੂੰ ਲੈ ਰਹੇ ਹੋ ਉਸ ਨੂੰ ਮੋਬਾਈਲ ਕੰਪਨੀ ਸਾਫ਼ਟਵੇਅਰ ਅਪਡੇਟ ਦੇ ਰਹੀ ਹੈ ਜਾਂ ਨਹੀਂ। ਆਮ ਤੌਰ 'ਤੇ ਆਈਫ਼ੋਨ ਲੰਬੇ ਸਮੇਂ ਲਈ ਸਾਫ਼ਟਵੇਅਰ ਅਪਡੇਟ ਦਿੰਦਾ ਹੈ, ਜਦਕਿ ਐਂਡਰਾਇਡ ਕੰਪਨੀਆਂ ਸਿਰਫ਼ 2 ਜਾਂ 3 ਸਾਲਾਂ ਲਈ ਸਾਫ਼ਟਵੇਅਰ ਅਪਡੇਟ ਦਿੰਦੀਆਂ ਹਨ। ਦੱਸ ਦਈਏ ਕਿ ਆਈਫੋਨ ਲੰਬੇ ਸਮੇਂ ਤੱਕ ਵੱਡੇ ਸਾਫ਼ਟਵੇਅਰ ਅਪਡੇਟ ਵੀ ਦਿੰਦਾ ਹੈ। ਸਾਫ਼ਟਵੇਅਰ ਇੱਕ ਜਾਂ ਦੋ ਸਾਲ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਤੋਂ ਬਗੈਰ ਤੁਸੀਂ ਨਵੇਂ ਐਪਸ ਦਾ ਆਨੰਦ ਨਹੀਂ ਮਾਣ ਸਕੋਗੇ। ਪੁਰਾਣਾ ਸਾਫ਼ਟਵੇਅਰ ਸਮਾਰਟਫ਼ੋਨ ਦੀ ਸਪੀਡ ਅਤੇ ਬੈਟਰੀ ਸਮਰੱਥਾ 'ਤੇ ਵੀ ਅਸਰ ਪਾਉਂਦਾ ਹੈ, ਜਿਸ ਨਾਲ ਐਕਸਪੀਰਿਐਂਸ ਵੀ ਖਰਾਬ ਹੋ ਸਕਦਾ ਹੈ।
ਸਮਾਰਟਫ਼ੋਨ ਦੀ Resale Value
ਜੇਕਰ ਤੁਸੀਂ ਸੈਕਿੰਡ ਹੈਂਡ ਸਮਾਰਟਫ਼ੋਨ ਕੁਝ ਸਮੇਂ ਲਈ ਹੀ ਖਰੀਦ ਰਹੇ ਹੋ ਤਾਂ ਤੁਹਾਨੂੰ ਇਸ ਦੀ ਰੀਸੇਲ ਵੈਲਿਊ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਫ਼ੋਨ ਦੇ ਬ੍ਰਾਂਡ ਅਤੇ ਮਾਡਲ ਦੇ ਆਧਾਰ 'ਤੇ ਸਮਾਰਟਫ਼ੋਨ ਦੀਆਂ ਕੀਮਤਾਂ ਘਟਦੀਆਂ ਰਹਿੰਦੀਆਂ ਹਨ, ਜਦਕਿ ਆਈਫ਼ੋਨ ਦੀਆਂ ਕੀਮਤਾਂ 'ਚ ਬਦਲਾਅ ਹੌਲੀ-ਹੌਲੀ ਹੁੰਦਾ ਹੈ। ਦੱਸ ਦੇਈਏ ਕਿ CeX, Pricekart ਅਤੇ Cashify ਵਰਗੇ ਕੁਝ ਆਨਲਾਈਨ ਪਲੇਟਫ਼ਾਰਮ ਵੀ ਹਨ ਜੋ ਮੋਬਾਈਲ ਦੀ ਰੀ-ਸੇਲ ਵੈਲਿਊ ਅਤੇ ਮਾਰਕੀਟ ਵੈਲਿਊ ਬਾਰੇ ਜਾਣਕਾਰੀ ਦਿੰਦੇ ਹਨ।
ਸਮਾਰਟਫ਼ੋਨ ਐਕਸੈਸਰੀਜ਼
ਸੈਕਿੰਡ ਹੈਂਡ ਸਮਾਰਟਫ਼ੋਨ ਲੈਂਦੇ ਸਮੇਂ ਉਨ੍ਹਾਂ ਦੀ ਅਕਸੈਸਰੀਜ਼ ਜਿਵੇਂ ਬੈਟਰੀ, ਚਾਰਜਿੰਗ ਅਡੈਪਟਰ, ਚਾਰਜਿੰਗ ਕੇਬਲ, ਫ਼ੋਨ ਕੇਸ, ਸਕਰੀਨ ਪ੍ਰੋਟੈਕਟਰ ਵਰਗੀਆਂ ਚੀਜ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜਦੋਂ ਫ਼ੋਨ ਬਹੁਤ ਪੁਰਾਣਾ ਹੋ ਜਾਂਦਾ ਹੈ ਤਾਂ ਮਾਰਕੀਟ 'ਚ ਉਨ੍ਹਾਂ ਦੀ ਐਕਸੈਸਰੀਜ਼ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਇਸ ਦੇ ਲਈ ਧਿਆਨ ਰੱਖੋ ਕਿ ਫ਼ੋਨ ਬਹੁਤ ਪੁਰਾਣਾ ਨਹੀਂ ਹੋਣਾ ਚਾਹੀਦਾ।