ਪੜਚੋਲ ਕਰੋ
ਜੇਕਰ ਤੁਸੀਂ ਵੀ ਹੋ ਸਮਾਰਟਫੋਨ ਦੇ ਸ਼ੌਕੀਨ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ

ਨਵੀਂ ਦਿੱਲੀ: ਕੀ ਤੁਸੀਂ ਸਮਾਰਟਫੋਨ ਆਸਪਾਸ ਨਾ ਹੋਣ 'ਤੇ ਪ੍ਰੇਸ਼ਾਨ ਹੋ ਜਾਂਦੇ ਹੋ? ਕੀ ਤੁਹਾਨੂੰ ਮੋਬਾਈਲ ਬਿਨਾ ਕਾਹਲੀ ਪੈਣ ਲੱਗਦੀ ਹੈ? ਜੇਕਰ ਹਾਂ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਜੀ ਹਾਂ, ਹਾਲ ਹੀ ਵਿੱਚ ਇੱਕ ਰਿਸਰਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਜਿਸ ਮੁਤਾਬਕ, ਫੋਨ ਲਈ ਹੋਣ ਵਾਲੀ ਕਾਹਲੀ ਤੁਹਾਡੇ ਲਈ ਨੁਕਸਦਾਇਕ ਸਾਬਤ ਹੋ ਸਕਦੀ ਹੈ। ਕੀ ਹੈ ਨੋਮੋਫੋਬੀਆ: ਜੇਕਰ ਤੁਹਾਡਾ ਕਨੈਕਸ਼ਨ ਲੌਸਟ ਹੋ ਜਾਂਦਾ ਹੈ ਜਾਂ ਤੁਸੀਂ ਮੋਬਾਈਲ ਦਾ ਇਸਤੇਮਾਲ ਨਹੀਂ ਕਰ ਸਕਦੇ ਜਾਂ ਫਿਰ ਕਿਸੇ ਵਜ੍ਹਾ ਕਰਕੇ ਤੁਸੀਂ ਮੋਬਾਈਲ ਤੋਂ ਦੂਰ ਹੋ ਜਾਂਦੇ ਹੋ ਤੇ ਤੁਹਾਨੂੰ ਘਬਰਾਹਟ ਹੋਣ ਲੱਗਦੀ ਹੈ ਆਂ ਫਿਰ ਤੁਸੀਂ ਕਾਹਲੀ ਮਹਿਸੂਸ ਕਰਦੇ ਹੋ ਤਾਂ ਇਹ ਸਥਿਤੀ "ਨੋਮੋਫੋਬੀਆ" ਕਹਾਉਂਦੀ ਹੈ। ਨੋਮੋਫੋਬੀਆ ਟੀਨੇਜਰਜ਼ ਤੇ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਇਸ ਟਰਮ ਨੂੰ ਪੈਨਿਕ ਤੇ ਸਟਰੈੱਸ ਨਾਲ ਕੇ ਵੇਖਿਆ ਗਿਆ ਹੈ। ਸਮਾਰਟਫੋਨ ਦੀ ਜ਼ਰੂਰਤ: ਸਾਈਬਰ ਸਾਇਕਲੌਜੀ, ਬਿਹੇਵੀਅਰ ਐਂਡ ਸੋਸ਼ਲ ਨੈੱਟਵਰਕਿੰਗ ਜਨਰਲ ਵਿੱਚ ਪਬਲਿਸ਼ ਰਿਸਰਚ ਮੁਤਾਬਕ, ਸਮਾਰਟਫੋਨ ਅੱਜ ਸਾਡੀ ਪਛਾਣ ਬਣ ਚੁੱਕਾ ਹੈ। ਸਾਡੀ ਪਰਸਨਲ ਮੈਮੋਰੀ ਇਸ ਵਿੱਚ ਰਹਿੰਦੀ ਹੈ। ਇਨਾਂ ਹੀ ਨਹੀਂ ਸਮਾਰਟਫੋਨ ਜ਼ਰੀਏ ਅਸੀਂ ਨਾ ਸਿਰਫ ਕਈ ਐਪਸ ਦਾ ਇਸਤੇਮਾਲ ਕਰਦੇ ਹਾਂ ਬਲਕਿ ਅਸੀਂ ਇਸ ਦੇ ਜ਼ਰੀਏ ਕਿਸੇ ਵੀ ਕੰਟੈਂਟ ਨੂੰ ਆਸਾਨੀ ਨਾਲ ਐਕਸੈਸ ਕਰ ਸਦਕੇ ਹਾਂ। ਫੋਟੋ, ਵੀਡੀਓ ਤੇ ਮੈਸੇਜ ਦਾ ਅਦਾਨ-ਪ੍ਰਦਾਨ ਵੀ ਅਸੀਂ ਇਸ ਦੇ ਜ਼ਰੀਏ ਆਸਾਨੀ ਨਾਲ ਕਰ ਸਕਦੇ ਹਾਂ। ਅਜਿਹੇ ਵਿੱਚ ਸਮਾਰਟਫੋਨ ਪਾਸ ਨਾ ਹੋਣ 'ਤੇ ਅਸੀਂ ਇਕੱਲਾਪਨ ਮਹfਸੂਸ ਕਾਰਨ ਲੱਗਦੇ ਹਾਂ। ਸਮਾਰਟਫੋਨ ਤੇ ਨਿਰਭਰਤਾ: ਇਸ ਤੋਂ ਪਹਿਲਾ ਮੈਕਕਾਂਬ ਸਕੂਲ ਆਫ ਬਿਜਨੈੱਸ ਵੱਲੋਂ ਕੀਤੀ ਗਈ ਰਿਸਰਚ ਵਿੱਚ ਪਾਇਆ ਗਿਆ ਕਿ ਜੇਕਰ ਸਮਾਰਟਫੋਨ ਸਾਡੇ ਆਸਪਾਸ ਰਹਿੰਦਾ ਹੈ, ਫਿਰ ਉਹ ਸਵਿੱਚ ਆਫ ਵੀ ਹੋਵੇ ਤਾਂ ਇਸ ਨਾਲ ਸਾਡੀ ਗਿਆਨ ਸਬੰਧੀ ਸਾਡੀ ਸਮਰੱਥਾ ਘੱਟ ਹੋ ਜਾਂਦੀ ਹੈ। ਜੇਕਰ ਅਸੀਂ ਸਮਾਰਟਫੋਨ ਨੂੰ ਦੂਜੇ ਕਮਰੇ ਵਿੱਚ ਰੱਖ ਦਿੰਦੇ ਹਾਂ ਤਾਂ ਬ੍ਰੇਨ ਨੂੰ ਬੂਸਟ ਕਰ ਸਕਦੇ ਹਾਂ। ਅਜਿਹਾ ਓਦੋਂ ਸੰਭਵ ਹੈ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਮੋਬਾਈਲ 'ਤੇ ਬਹੁਤ ਜ਼ਿਆਦਾ ਨਿਰਭਰ ਹੋ। ਬੇਸ਼ੱਕ, ਅੱਜ ਦੇ ਸਮੇਂ ਵਿੱਚ ਲੇਟੈਸਟ ਟੈਕਨੀਕ ਨਾਲ ਅਪਡੇਟ ਰਹਿਣਾ ਬੇਹੱਦ ਜ਼ਰੂਰੀ ਹੈ ਪਰ ਉਸ ਉੱਤੇ ਪੂਰੀ ਤਰਾਂ ਨਿਰਭਰ ਰਹਿਣਾ ਗ਼ਲਤ ਹੈ। ਨੋਟ:- ਇਹ ਰਿਸਰਚ ਦੇ ਦਾਅਵੇ ਹਨ। ਏਬੀਪੀ ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਕਿਸੇ ਵੀ ਸੁਝਾਅ ਤੇ ਅਮਲ ਜਾਂ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ





















