ਪੜਚੋਲ ਕਰੋ
ਸਮਾਰਟਫੋਨ ਖਰੀਦਣਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸਮਾਰਟਫੋਨ ਬੰਦੇ ਦੀ ਮੁੱਢਲੀ ਲੋੜ ਬਣ ਚੁੱਕਾ ਹੈ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤਕ ਹਰ ਕੋਈ ਇਸ ਦਾ ਇਸਤੇਮਾਲ ਕਰਦਾ ਹੈ। ਗੱਲਬਾਤ ਕਰਨ ਤੋਂ ਇਲਾਵਾ ਇਹ ਮਨੋਰੰਜਨ ਦੇ ਸਾਧਨ ਤੇ ਹੋਰ ਕੰਮਾਂ ਲਈ ਵੀ ਬੇਹੱਦ ਲੋੜੀਂਦਾ ਹੈ। ਸੋ ਅੱਜ ਤੁਹਾਨੂੰ ਸਾਲ 2018 ਦੇ ਬਿਹਤਰ ਤੇ ਦਮਦਾਰ ਸਮਾਰਟਫੋਨਾਂ ਬਾਰੇ ਦੱਸਾਂਗੇ। ਵਨਪਲੱਸ 6T: ਫੋਨ ਨੂੰ 37,999 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਸੀ। ਇਸ ਦੇ ਤਿੰਨ ਵਰਸ਼ਨ ਉਪਲੱਬਧ ਹਨ। ਫੋਨ ਵਿੱਚ 6.41 ਇੰਚ ਦੀ ਇਮੋਲੇਟਿਡ ਡਿਸਪਲੇਅ ਹੈ ਤੇ ਇਹ ਕਵਾਲਕਾਮ ਸਨੈਪਡਰੈਗਨ 845 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਫੋਨ 16+20 ਮੈਗਾਪਿਕਸਲ ਦੇ ਰੀਅਰ ਤੇ 16 ਮੈਗਾਪਿਕਸਲ ਦਾ ਫਰੰਟ ਕੈਮਰੇ ਨਾਲ ਲੈਸ ਹੈ। ਬੈਟਰੀ 3700 mAh ਦੀ ਹੈ। ਇਹ ਐਂਡ੍ਰੌਇਡ 9.0 ਪਾਈ ਸਾਫਟਵੇਅਰ ’ਤੇ ਕੰਮ ਕਰਦਾ ਹੈ। ਸੈਮਸੰਗ ਗੈਲੇਕਸੀ ਨੋਟ 9: ਇਸ ਦੇ 6 GB ਰੈਮ ਅਤੇ 128 GB ਵਰਸ਼ਨ ਦੀ ਕੀਮਤ 67,900 ਰੁਪਏ ਹੈ। ਫੋਨ ਵਿੱਚ 6.4 ਇੰਚ ਦੀ QHD ਪਲੱਸ ਡਿਸਪਲੇਅ ਹੈ। ਪ੍ਰੋਸੈਸਰ ਐਗਜ਼ਿਨੋਸ 9810 ਹੈ। ਫੋਨ 12 ਮੈਗਾਪਿਕਸਲ ਦੇ ਵਾਈਡ ਕੈਮਰੇ ਨਾਲ ਲੈਸ ਹੈ। 12-ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਤੇ 8-ਮੈਗਾਪਿਕਸਲ ਦਾ ਫਰੰਟ ਕੈਮਰਾ ਤੇ 4000mAh ਦੀ ਬੈਟਰੀ ਇਸ ਨੂੰ ਹੋਰ ਬਿਹਤਰ ਬਣਾਉਂਦੇ ਹਨ। ਓਪੋ R17 ਪ੍ਰੋ: ਇਸ ਦੀ ਕੀਮਤ: 45,990 ਰੁਪਏ ਹੈ। ਇਹ 6.4 ਇੰਚ ਡਿਸਪਲੇ, ਕੁਆਲਕਾਮ ਸਨੈਪਡਰੈਗਨ 710 ਪ੍ਰੋਸੈਸਰ ਤੇ 128 GB ਸਟੋਰੇਜ਼ ਨਾਲ ਲੈਸ ਹੈ। ਫੋਨ ਵਿੱਚ ਤਿੰਨ ਕੈਮਰੇ ਹਨ ਜੋ 12+20 ਤੇ ToF ਸੈਂਸਰ ਨਾਲ ਆਉਂਦੇ ਹਨ। ਇਸ ਦੇ ਫਰੰਟ ਵਿੱਚ 25 MP ਦਾ ਕੈਮਰਾ ਹੈ। ਫੋਨ ਦੀ ਬੈਟਰੀ 3700 mAh ਹੈ। ਇਹ ਵੀ ਪੜ੍ਹੋ- ਇਹ ਨੇ 2018 ਦੇ ਸਭ ਤੋਂ ਦਮਦਾਰ ਸਮਾਰਟਫੋਨ, ਵੇਖੋ ਪੂਰੀ ਲਿਸਟ ਓਪੋ R17: ਇਸ ਫੋਨ ਵਿੱਚ ਡੂਅਲ ਕੈਮਰਾ ਸੈਟਅੱਪ ਹੈ ਜੋ 16 ਤੇ 5 MP ਨਾਲ ਆਉਂਦਾ ਹੈ। ਇਹ Qualcomm Snapdragon 670 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਫੋਨ ਦੀ ਬੈਟਰੀ 3500mAh ਦੀ ਹੈ ਤੇ ਫ਼ੋਨ ਦੀ ਕੀਮਤ 34,990 ਰੁਪਏ ਹੈ। ਸ਼ਿਓਮੀ ਪੋਕੋ F1: ਫੋਨ ਤਿੰਨ ਵਰਸ਼ਨਾਂ ਵਿੱਚ ਆਉਂਦਾ ਹੈ। ਸਭ ਤੋਂ ਸਸਤੇ ਵਰਸ਼ਨ ਦੀ ਕੀਮਤ 20,999 ਰੁਪਏ ਹੈ। ਫੋਨ Qualcomm Snapdragon 845 ਪ੍ਰੋਸੈਸਰ, 6.18 ਇੰਚ ਡਿਸਪਲੇਅ, 12 ਅਤੇ 5 ਮੈਗਾਪਿਕਸਲ ਦੇ ਡੂਅਲ ਕੈਮਰੇ ਤੇ 20 ਮੈਗਾਪਿਕਸਲ ਦੇ ਫਰੰਟ ਕੈਮਰੇ ਨਾਲ ਲੈਸ ਹੈ। ਫੋਨ ਦੀ ਬੈਟਰੀ 4000mAh ਹੈ। ਇਹ ਐਂਡਰੌਇਡ 8.1 ਓਰੀਓ ਆਊਟ ਆਫ ਦ ਬਾਕਸ ’ਤੇ ਕੰਮ ਕਰਦਾ ਹੈ। ਸੈਮਸੰਗ ਗੈਲੇਕਸੀ A9 (2018): ਇਸ ਦੇ 6 GB ਵਰਸ਼ਨ ਦੀ ਕੀਮਤ 36,990 ਰੁਪਏ ਹੈ। ਫੋਨ 6.3 ਇੰਚ ਦੇ ਸੁਪਰ ਇਮੋਲੇਟਿਡ ਇਨਫਿਨਟੀ ਡਿਸਪਲੇਅ ਨਾਲ ਆਉਂਦਾ ਹੈ। ਇਹ Qualcomm Snapdragon 660 ਪ੍ਰੋਸੈਸਰ, 24 ਅਤੇ 5 ਮੈਗਾਪਿਕਸਲ ਦੇ ਕਵਾਡ ਰੀਅਰ ਕੈਮਰਾ ਸੈਟਅਪ, 5 ਮੈਗਾਪਿਕਸਲ ਦੇ ਡੈਪਥ ਸੈਂਸਰ, 8 ਮੈਗਾਪਿਕਸਲ ਦੇ ਅਲਟਰਾ-ਵਾਈਡ ਐਂਗਲ ਸੈਂਸਰ ਤੇ 10 ਮੈਗਾਪਿਕਸਲ ਦੇ ਟੈਲੀਫੋਟੋ ਲੈਂਜ਼ ਨਾਲ ਲੈਸ ਹੈ। ਇਸ ਦੇ ਫਰੰਟ ਵਿੱਚ 24-ਮੈਗਾਪਿਕਸਲ ਦਾ ਕੈਮਰਾ ਹੈ। ਬੈਟਰੀ ਦੀ ਗੱਲ ਕੀਤੀ ਜਾਏ ਤਾਂ 3800mAh ਦੀ ਬੈਟਰੀ ਹੈ। ਇਹ ਵੀ ਪੜ੍ਹੋ- ਸ਼ਿਓਮੀ ਦਾ 14,999 ਰੁਪਏ ਵਾਲਾ ਨੋਟ 5 ਪ੍ਰੋ ਸਿਰਫ 5,799 'ਚ ਖਰੀਦੋ ਆਸੂਸ ਜ਼ੈਨਫੋਨ 5Z: ਫੋਨ ਦੇ 8 GB ਰੈਮ ਵਾਲ ਵਰਸ਼ਨ ਦੀ ਕੀਮਤ 36,999 ਰੁਪਏ ਹੈ ਜੋ 256 GB ਸਟੋਰੇਜ ਨਾਲ ਆਉਂਦਾ ਹੈ। ਫੋਨ ਵਿੱਚ 6.2 ਇੰਚ ਦੀ FDH+ ਡਿਸਪਲੇਅ ਦਿੱਤੀ ਗਈ ਹੈ। ਇਹ ਵੀ ਕਵਾਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ ਨਾਲ ਲੈਸ ਹੈ। ਇਸ ਵਿੱਚ ਵੀ 12 ਤੇ 8 MP ਦਾ ਡੂਅਲ ਕੈਮਰਾ ਸੈਟਅੱਪ ਦਿੱਤਾ ਗਿਆ ਹੈ। ਫਰੰਟ ਵਿੱਚ 8 MP ਦਾ ਕੈਮਰਾ ਹੈ। ਫੋਨ ਐਂਡਰੌਇਡ 8.0 ’ਤੇ ਕੰਮ ਕਰਦਾ ਹੈ। ਵੀਵੋ ਨੈਕਸ: ਫੋਨ ਵਿੱਚ 6.59 ਇੰਚ ਦਾ ਸੁਪਰ ਇਮੋਲੇਟਿਡ ਡਿਸਪਲੇਅ ਹੈ। ਫੋਨ ਕਵਾਲਕਾਮ ਸਨੈਪਡਰੈਗਨ 845 ਪ੍ਰੋਸੈਸਰ, ਸੈਂਸਰ ਸਮੇਤ 12 ਤੇ 5 MP ਦਾ ਡੂਅਲ ਕੈਮਰਾ ਸੈਟਅੱਪ, 8 MP ਦਾ ਫਰੰਟ ਕੈਮਰਾ, 4000mAh ਦ ਬੈਟਰੀ ਨਾਲ ਲੈਸ ਹੈ। ਇਹ ਐਂਡਰੌਇਡ 8.1 ’ਤੇ ਕੰਮ ਕਰਦਾ ਹੈ। Meizu 16th: ਇਸ ਫੋਨ ਦੀ ਕੀਮਤ 39,999 ਰੁਪਏ ਹੈ। ਫੋਨ 6 ਇੰਚ ਦੇ ਸੁਪਰ ਇਮੋਲੇਟਿਡ HD+ ਡਿਸਪਲੇਅ ਨਾਲ ਲੈਸ ਹੈ। ਇਹ ਕਵਾਲਕਾਮ 845 ਸਨੈਪਡਰੈਗਨ ਪ੍ਰੋਸੈਸਰ ਨਾਲ ਆਉਂਦਾ ਹੈ। ਫੋਨ 128 GB ਦੀ ਇੰਟਰਨਲ ਸਟੋਰੇਜ, 20 MP ਦੇ ਫਰੰਟ ਕੈਮਰੇ, 12 ਤੇ 20 MP ਦੇ ਡੂਅਲ ਕੈਮਰਾ ਸੈਟਅੱਪ ਤੇ 2010mAh ਬੈਟਰੀ ਨਾਲ ਲੈਸ ਹੈ। ਆਸੂਸ ROG: ਫੋਨ ਦੀ ਕੀਮਤ 69,999 ਰੁਪਏ ਹੈ। ਇਹ ਸਮਾਰਟਫੋਨ 6 ਇੰਚ ਦੀ FHD+ ਇਮੋਲੇਟਿਡ ਡਿਸਪਲੇਅ ਨਾਲ ਆਉਂਦਾ ਹੈ। ਫੋਨ ਕਵਾਲਕਾਮ 845 ਸਨੈਪਡਰੈਗਨ ਪ੍ਰੋਸੈਸਰ, 128 GB ਦੀ ਇੰਟਰਨਲ ਸਟੋਰੇਜ, 20+8 MP ਦੇ ਕੈਮਰੇ, 8 MP ਦੇ ਫਰੰਟ ਸੈਂਸਰ ਤੇ 4000mAh ਬੈਟਰੀ ਨਾਲ ਲੈਸ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















