ਪੜਚੋਲ ਕਰੋ
Whatsapp ਗਰੁੱਪ ਐਡਮਿਨ ਨੂੰ ਵੱਡੀਆਂ ਪਾਵਰਾਂ

ਨਵੀਂ ਦਿੱਲੀ: ਵਟਸਐਪ ਹੁਣ ਆਪਣੇ ਨਵੇਂ ਫੀਚਰ ਦਾ ਐਲਾਨ ਕਰਨ ਲਈ ਪੂਰੀ ਤਰਾਂ ਤਿਆਰ ਹੈ। ਇਸ ਵਿੱਚ ਵੀਡੀਓ ਕਾਲਿੰਗ ਅਤੇ ਥਰਡ ਪਾਰਟੀ ਸਟੀਕਰ ਵੀ ਸ਼ਾਮਲ ਹਨ। ਵਟਸਐਪ ਦੀ ਇੱਕ ਲੀਕ ਹੋਈ ਖਬਰ ਮੁਤਾਬਕ ਜਲਦ ਇਹ ਫੀਚਰ ਸ਼ੁਰੂ ਕਰ ਦਿੱਤੇ ਜਾਣਗੇ। ਫਿਲਹਾਲ ਇੱਕ ਫੀਚਰ ਇੰਡ੍ਰਾਇਡ ਵਰਜ਼ਨ 'ਤੇ ਸ਼ੁਰੂ ਹੋ ਚੁੱਕਿਆ ਹੈ। ਇਸ ਤਹਿਤ ਇਹ ਫਿਕਸ ਕੀਤਾ ਜਾ ਸਕਦਾ ਹੈ ਕਿ ਕਿਹੜੇ-ਕਿਹੜੇ ਬੰਦੇ ਗਰੁੱਪ ਇੰਫੋ ਨੂੰ ਐਡਿਟ ਕਰ ਸਕਦੇ ਹਨ। ਇਸ ਵਿੱਚ ਮੈਂਬਰ ਅਤੇ ਐਡਮਿਨ ਵੀ ਸ਼ਾਮਲ ਹਨ। ਇਸ ਫੀਚਰ ਨੂੰ ਇਸ ਹਫਤੇ ਆਈਫੋਨ 'ਤੇ ਵੇਖਿਆ ਗਿਆ ਹੈ। ਰਿਪੋਰਟ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਚੈਟ ਫਿਲਟਰ, ਨਿਊ ਬ੍ਰਾਡਕਾਸਟ ਫੀਚਰ ਤੇ 'Delete for Everyone' ਫੀਚਰ ਵਿੱਚ ਵੀ ਬਦਲਾਅ ਕੀਤਾ ਜਾਵੇਗਾ। ਫੇਸਬੁਕ ਦੀ ਮਾਲਕੀ ਵਾਲੀ ਕੰਪਨੀ ਵਟਸਐਪ ਨੇ ਮੈਸੇਜ ਨੂੰ ਵਾਪਸ ਲੈਣ ਵਾਲੇ ਟਾਇਮ ਨੂੰ ਹੋਰ ਵਧਾ ਦਿੱਤਾ ਹੈ। ਪਹਿਲਾਂ ਮੈਸੇਜ ਇੱਕ ਦਿਨ ਵਿੱਚ ਹਟਾਇਆ ਜਾ ਸਕਦਾ ਸੀ, ਹੁਣ ਇਸ ਟਾਇਮ ਨੂੰ ਵਧਾ ਕੇ ਇੱਕ ਘੰਟਾ, 8 ਮਿੰਟ ਅਤੇ 16 ਸੈਕੰਡ ਕਰ ਦਿੱਤਾ ਗਿਆ ਹੈ। ਨਵੇਂ ਫੀਚਰ ਚੈਟ ਫਿਲਟਰ ਤਹਿਤ ਮੈਸੇਜ ਨੂੰ ਸਰਚ ਕੀਤਾ ਜਾ ਸਕਦਾ ਹੈ। ਸਰਚ ਕਰਨ 'ਤੇ ਇਹ ਅਨਰੀਡ ਚੈਟਸ, ਗਰੁੱਪ ਅਤੇ ਬ੍ਰਾਡਕਾਸਟ ਵਿੱਚੋਂ ਮੈਸੇਜ ਲਭ ਕੇ ਤੁਹਾਡੇ ਸਾਹਮਣੇ ਰੱਖ ਦੇਵੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















