ਪੜਚੋਲ ਕਰੋ
Advertisement
Mi MIX 2s 'ਚ iPhone X ਵਾਲੇ ਫੀਚਰ
ਨਵੀਂ ਦਿੱਲੀ: Mi MIX 2s ਚਾਈਨੀਜ਼ ਸਮਾਰਟਫੋਨ ਕੰਪਨੀ ਸ਼ਿਓਮੀ ਦਾ ਨਵਾਂ ਮਾਡਲ ਹੈ ਜੋ ਇਸ ਮਹੀਨੇ ਦੇ ਅਖੀਰ ਤੱਕ ਹੋਣ ਵਾਲੇ ਮੋਬਾਈਲ ਵਰਲਡ ਕਾਂਗਰਸ ਵਿੱਚ ਲਾਂਚ ਹੋਵੇਗਾ। ਇਸ ਸਮਾਰਟਫੋਨ ਬਾਰੇ ਲੀਕ ਹੋਈ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ iPhone X ਵਰਗਾ ਜੈਸਟਰ ਕੰਟਰੋਲ ਫੀਚਰ ਹੋਵੇਗਾ।
Mi MIX 2s ਦਾ ਇੱਕ ਛੋਟਾ ਜਿਹਾ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਆਉਣ ਵਾਲੇ ਸਮਾਰਟਫੋਨ ਵਿੱਚ ਜੇਕਰ ਉੱਪਰ ਵਾਲੇ ਸਵੀਪ ਕਰ ਕੇ ਹੋਲਡ ਕਰਦੇ ਹਾਂ ਤਾਂ ਸਕਰੀਨ ਜੈਸਚਰ ਨਜ਼ਰ ਆਵੇਗਾ। ਇਹ ਫੀਚਰ iPhone X ਵਿੱਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵੀਡੀਓ ਵਿੱਚ ਇਹ ਵੀ ਪਤਾ ਲੱਗਦਾ ਹੈ ਕਿ ਇਹ ਸਮਾਰਟਫੋਨ ਫੁਲ ਵਿਜ਼ਨ ਡਿਸਪਲੇ ਦੇ ਨਾਲ ਆਵੇਗਾ।
ਰਿਪੋਰਟਾਂ ਮੁਤਾਬਕ Mi MIX 2s ਵਿੱਚ 5.99 ਇੰਚ ਦਾ ਬੇਜੇਲ ਲੈਸ ਡਿਸਪਲੇ ਦਿੱਤਾ ਗਿਆ ਹੈ ਜੋ 95 ਫੀਸਦੀ ਸਕਰੀਨ-ਟੂ-ਬਾਡੀ ਰੇਸ਼ੋ ਦੇ ਨਾਲ ਹੈ। ਇਸ ਦੇ ਨਾਲ ਹੀ ਇਸ ਦਾ ਆਸਪੈਕਟ ਰੇਸ਼ੋ 18:9 ਹੋਵੇਗਾ। ਇਸ ਸਮਾਰਟਫੋਨ ਵਿੱਚ ਸ਼ਿਓਮੀ ਲੇਟੇਸਟ ਸਨੈਪਡ੍ਰੈਗਨ 845 ਚਿਪਸੈਟ ਦਾ ਇਸਤੇਮਾਲ ਕਰ ਸਕਦੀ ਹੈ। ਇਹ ਨਵਾਂ ਸਮਾਰਟਫੋਨ ਇੰਡ੍ਰਾਇਡ ਓਰੀਓ 8.0 'ਤੇ ਕੰਮ ਕਰੇਗਾ। ਇਸ ਵਿੱਚ 3400mAh ਦੀ ਬੈਟਰੀ ਦਿੱਤੀ ਗਈ ਹੋਵਗੀ।
ਸ਼ਿਓਮੀ Mix 2s ਵਿੱਚ ਕੈਮਰੇ ਲਈ Sony IMX363 ਸੈਂਸਰ ਦਾ ਇਸਤੇਮਾਲ ਕਰ ਸਕਦੀ ਹੈ। Sony ਦਾ ਇਹ ਸੈਂਸਰ ਰਾਤ ਵੇਲੇ ਘੱਟ ਰੌਸ਼ਨੀ ਵਿੱਚ ਸ਼ਾਨਦਾਰ ਤਸਵੀਰਾਂ ਖਿੱਚ ਸਕਦਾ ਹੈ। ਇਸ ਦਾ ਡਿਜ਼ਾਇਨ ਵੀ ਆਈਫੋਨ X ਵਰਗਾ ਹੋ ਸਕਦਾ ਹੈ। ਕੀਮਤ ਕਰੀਬ 40 ਹਜ਼ਾਰ ਹੋਵੇਗੀ। ਕੰਪਨੀ ਨੇ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement