ਸ਼ਿਓਮੀ ਨੇ ਗਾਹਕਾਂ ਨੂੰ ਕੀਤਾ ਨਿਰਾਸ਼, ਫੋਨ 'ਚ ਵੱਡੀ ਗੜਬੜੀ

ਨਵੀਂ ਦਿੱਲੀ: ਸ਼ਿਓਮੀ ਨੇ ਕੁਝ ਦਿਨ ਪਹਿਲਾਂ ਉਸ ਸਮੇਂ ਭਾਰਤੀ ਬਜ਼ਾਰ 'ਚ ਧਮਾਲ ਮਚਾ ਦਿੱਤੀ ਜਦੋਂ ਕੰਪਨੀ ਨੇ ਸਬ ਬ੍ਰੈਂਡ ਪੋਕੋ ਤਹਿਤ ਪਹਿਲਾ ਸਮਾਰਟਫੋਨ ਪੋਕੋ ਲਾਂਚ ਕੀਤਾ। ਫੋਨ ਦੀ ਖਾਸ ਗੱਲ ਹੈ ਇਸ ਦਾ ਪ੍ਰੋਸੈਸਰ ਜੋ ਕੁਆਲਕਮ ਸਨੈਪਡ੍ਰੈਗਨ 845 ਹੈ। ਇਹ ਫੋਨ ਕਈ ਵੇਰੀਏਂਟਸ 'ਚ ਆਇਆ ਹੈ ਜਿਸ 'ਚ ਵੱਖ ਵੱਖ ਰੈਮ ਤੇ ਸਟੋਰੇਜ ਸ਼ਾਮਲ ਹੈ।
ਪਰ ਡਿਵਾਇਸ ਦੀ ਵਰਤੋਂ ਕਰਨ ਮਗਰੋਂ ਪਤਾ ਲੱਗਾ ਕਿ ਸਮਾਰਟਫੋਨ ਕੁਝ ਮਸ਼ਹੂਰ ਸਟ੍ਰਿਮਿੰਦ ਸਰਵਿਸ 'ਤੇ ਵੀਡੀਓ ਪਲੇਅ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਇਹ ਫੋਨ ਵਾਇਲਾਇਨ ਐਲ1 ਸਪੋਰਟ ਨਹੀਂ ਕਰਦਾ। ਵਾਇਡਲਾਇਨ ਵੱਖ-ਵੱਖ ਡਿਵਾਇਸਸ 'ਚ ਮੌਜੂਦ ਕੰਟੈਂਟ ਨੂੰ ਪਾਇਰੇਟ ਹੋਣ ਤੋਂ ਬਚਾਉਂਦਾ ਹੈ। ਇਸ 'ਚ ਤਿੰਨ ਲੈਵਲ ਦੀ ਸਿਕਿਓਰਟੀ ਹੈ ਜਿਸ 'ਚ ਐਲ3, ਐਲ2 ਤੇ ਐਲ1 ਸ਼ਾਮਲ ਹੈ।
ਜ਼ਿਆਦਾਤਰ ਸਮਾਰਟਫੋਨਸ ਲੈਵਲ ਇੱਕ ਤੇ ਲੈਵਲ 3 ਦੀ ਸਿਕਿਓਰਟੀ ਸਪੋਰਟ ਕਰਦੇ ਹਨ। ਇਸ 'ਚ ਸਿਰਫ ਐਲ3 ਦੀ ਸਰਟੀਫਾਇਡ ਹੈ ਜੋ ਸਿਰਫ ਸਟੈਂਡਰਡ ਐਚਡੀ ਨਾਲ ਘੱਟ ਰੈਜ਼ੋਲੂਸ਼ਨ ਵਾਲੇ ਕੰਟੈਂਟ ਨੂੰ ਹੀ ਪਲੇਅ ਕਰਦਾ ਹੈ। ਦੂਜੇ ਪਾਸੇ ਐਲ1 ਦੀ ਮਦਦ ਨਾਲ ਐਚਡੀ ਜਾਂ ਉਸ ਤੋਂ ਉੱਤੇ ਵਾਲੀ ਕੁਆਲਿਟੀ ਵਾਲੇ ਵੀਡੀਓ ਵੀ ਪਲੇਅ ਕੀਤੇ ਜਾ ਸਕਦੇ ਹਨ।
ਪੋਕੋ ਐਫ1 'ਚੋਂ ਇਹ ਵਾਇਡਵਾਇਨ ਐਲ1 ਗਾਇਬ ਹੈ ਜਿਸ ਦੀ ਮਦਦ ਨਾਲ ਤੁਸੀਂ ਅਮੇਜ਼ਨ, ਵੀਡੀਓ, ਹੁਲੂ, ਬੀਬੀਸੀ ਤੇ ਨੈਟਫਲਿਕਸ 'ਤੇ ਐਚਡੀ ਵੀਡੀਓ ਚਲਾਉਂਦੇ ਹੋ।
ਸ਼ਿਓਮੀ ਪੋਕੋ ਕੁਝ ਦਿਨ ਪਹਿਲਾਂ ਹੀ ਭਾਰਤ 'ਚ ਯੂਜ਼ਰਸ ਲਈ ਸੇਲ 'ਚ ਉਪਲਬਧ ਹੋਇਆ ਹੈ। ਹੈਂਡਸੈਟ ਤਿੰਨ ਵੇਰੀਏਂਟਸ 'ਚ ਆਇਆ ਹੈ ਜਿਸ 'ਚ 6ਜੀਬੀ ਰੈਮ ਤੇ 64 ਜੀਬੀ ਸਟੋਰੇਜ, 6 ਜੀਬੀ/128 ਜੀਬੀ ਤੇ 8 ਜੀਬੀ/256 ਜੀਬੀ ਸਟੋਰੇਜ ਵਾਲੇ ਵੇਰੀਏਂਟਸ ਸ਼ਾਮਲ ਹਨ। ਤਿੰਨੇ ਸਮਾਰਟਫੋਨਸ ਦੀ ਕੀਮਤ 20,999 ਰੁਪਏ, 23,999 ਰੁਪਏ ਤੇ 28,999 ਰੁਪਏ ਹੈ।






















