WhatsApp Stickers ਅਤੇ GIFs ਨਾਲ ਭੇਜੋ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ, ਇੱਥੇ ਜਾਣੋ ਸੌਖਾ ਜਿਹਾ ਤਰੀਕਾ
Independence Day WhatsApp Stickers and GIFs: ਜੇਕਰ ਤੁਸੀਂ ਵੀ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਡਿਜੀਟਲੀ ਮੁਬਾਰਕਬਾਦ ਦੇਣਾ ਚਾਹੁੰਦੇ ਹੋ ਤਾਂ ਇੱਥੇ ਦੋਖੇ ਤਰੀਕਾ-
Independence Day WhatsApp Stickers and GIFs: ਭਾਰਤ ਅੱਜ 15 ਅਗਸਤ 2024 ਨੂੰ ਆਪਣਾ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਦੇਸ਼ ਦੇ ਇਸ ਰਾਸ਼ਟਰੀ ਤਿਉਹਾਰ 'ਤੇ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਮੈਸੇਜ ਜਾਂ ਕਾਲ ਕਰਕੇ ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹਨ। ਹਾਲਾਂਕਿ, ਜੇਕਰ ਤੁਸੀਂ ਇਹ ਸ਼ੁਭਕਾਮਨਾਵਾਂ ਡਿਜੀਟਲ ਫਾਰਮੈਟ ਵਿੱਚ ਭੇਜੋਗੇ ਹੋ ਤਾਂ ਆਜ਼ਾਦੀ ਦਿਹਾੜੇ ਦਾ ਮਜ਼ਾ ਦੁੱਗਣਾ ਹੋ ਜਾਵੇਗਾ।
ਇਸ ਦੇ ਲਈ ਯੂਜ਼ਰਸ ਵਟਸਐਪ ਰਾਹੀਂ ਸੁਤੰਤਰਤਾ ਦਿਵਸ ਦੇ ਸ਼ਾਨਦਾਰ ਸਟਿੱਕਰਸ ਜਾਂ GIF ਦੇ ਨਾਲ ਮੈਸੇਜ ਭੇਜ ਸਕਦੇ ਹਨ। ਦੱਸ ਦਈਏ ਕਿ ਤੁਸੀਂ WhatsApp ਦੇ ਇਨ੍ਹਾਂ ਫੀਚਰਸ ਦੀ ਵਰਤੋਂ ਕਰਕੇ ਆਜ਼ਾਦੀ ਦਿਹਾੜੇ ਨੂੰ ਹੋਰ ਸ਼ਾਨਦਾਰ ਬਣਾ ਸਕਦੇ ਹੋ।
ਇਦਾਂ ਬਣਾਓ ਆਜ਼ਾਦੀ ਦਿਹਾੜੇ ਦੀ ਸਟਿੱਕਰਸ
ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿੱਥੋਂ ਆਜ਼ਾਦੀ ਦਿਹਾੜੇ ਦੇ ਸਟਿੱਕਰਸ ਡਾਊਨਲੋਡ ਕਰ ਸਕਦੇ ਹੋ
ਸਭ ਤੋਂ ਪਹਿਲਾਂ Google Play Store ਜਾਂ Apple App Store 'ਤੇ ਜਾਓ।
ਇਸ ਤੋਂ ਬਾਅਦ ਸਰਚ ਬਾਰ ਵਿੱਚ Sticker.ly ਜਾਂ Indian Independence Day Stickers ਵਰਗੀਆਂ ਐਪਸ ਨੂੰ ਸਰਚ ਕਰੋ।
ਇਸ ਤੋਂ ਬਾਅਦ ਚੰਗੀ ਰੇਟਿੰਗ ਵਾਲੀ ਐਪ ਨੂੰ ਇੰਸਟਾਲ ਕਰੋ।
ਫੋਨ 'ਚ ਇੰਸਟਾਲ ਹੋਣ ਤੋਂ ਬਾਅਦ ਉਸ ਐਪ ਨੂੰ ਓਪਨ ਕਰੋ। ਉੱਥੇ ਤੁਹਾਨੂੰ Independence Day ਦੇ ਕਈ ਸਟਿੱਕਰ ਪੈਕ ਮਿਲਣਗੇ।
ਇਸ ਤੋਂ ਬਾਅਦ ਆਪਣੀ ਪਸੰਦ ਦਾ ਸਟਿੱਕਰ ਪੈਕ ਚੁਣੋ ਅਤੇ Add to WhatsApp 'ਤੇ ਟੈਪ ਕਰੋ। ਇਸ ਨਾਲ ਸਟਿੱਕਰ ਤੁਹਾਡੇ ਅਕਾਊਂਟ ਵਿੱਚ ਪਹੁੰਚ ਜਾਣਗੇ।
ਫਿਰ ਆਪਣੇ WhatsApp 'ਤੇ ਕੋਈ ਵੀ ਚੈਟ ਖੋਲ੍ਹੋ। ਇਸ 'ਚ Emoji ਆਈਕਨ 'ਤੇ ਕਲਿੱਕ ਕਰੋ ਅਤੇ ਉੱਥੇ ਸਟਿੱਕਰ ਟੈਬ ਨੂੰ ਚੁਣੋ।
ਸਟਿੱਕਰ ਟੈਬ ਵਿੱਚ ਤੁਹਾਨੂੰ ਸਾਰੇ ਨਵੇਂ ਸੁਤੰਤਰਤਾ ਦਿਵਸ ਦੇ ਸਟਿੱਕਰ ਮਿਲਣਗੇ, ਜਿਨ੍ਹਾਂ ਨੂੰ ਤੁਸੀਂ ਕਿਸੇ ਨਾਲ ਵੀ ਸਾਂਝਾ ਕਰ ਸਕਦੇ ਹੋ।
ਕਿਵੇਂ ਬਣਾ ਸਕਦੇ GIF?
WhatsApp ਦੇ GIF ਫੀਚਰ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਹਰ ਕੋਈ ਇਸਨੂੰ ਚੈਟ 'ਤੇ ਵਰਤਦਾ ਹੈ। GIF ਫੀਚਰ ਦੀ ਸ਼ੁਰੂਆਤ ਤੋਂ ਬਾਅਦ, ਉਪਭੋਗਤਾਵਾਂ ਨੂੰ ਇੱਕ ਵਧੀਆ ਚੈਟ experience ਮਿਲ ਰਿਹਾ ਹੈ। ਆਓ ਜਾਣਦੇ ਹਾਂ ਕਿ ਸੁਤੰਤਰਤਾ ਦਿਵਸ ਦੀ ਥੀਮ ਵਾਲੀ GIF ਕਿਵੇਂ ਭੇਜਣੀ ਹੈ।
ਸਭ ਤੋਂ ਪਹਿਲਾਂ WhatsApp 'ਤੇ ਕੋਈ ਵੀ ਚੈਟ ਓਪਨ ਕਰੋ।
ਇਸ ਤੋਂ ਬਾਅਦ Emoji ਸੈਕਸ਼ਨ 'ਤੇ ਜਾਓ ਅਤੇ ਹੇਠਾਂ ਖੱਬੇ ਪਾਸੇ ਸਥਿਤ Emoji ਆਈਕਨ 'ਤੇ ਟੈਪ ਕਰੋ।
ਉੱਥੇ ਤੁਸੀਂ GIF ਸੈਕਸ਼ਨ ਦੇਖੋਗੇ, ਸਰਚ ਬਾਰ ਵਿੱਚ "Independence Day" GIF ਸਰਚ ਕਰੋ।
ਇਸ ਤੋਂ ਬਾਅਦ ਤੁਹਾਨੂੰ ਸੁਤੰਤਰਤਾ ਦਿਵਸ ਨਾਲ ਸਬੰਧਤ ਕਈ GIF ਮਿਲਣਗੇ।
ਅੰਤ ਵਿੱਚ ਤੁਹਾਨੂੰ ਸਿਰਫ਼ ਇੱਕ GIF ਚੁਣਨਾ ਹੋਵੇਗਾ ਅਤੇ ਇਸਨੂੰ ਸਾਂਝਾ ਕਰਨਾ ਹੋਵੇਗਾ।
ਇਨ੍ਹਾਂ ਤੋਂ ਇਲਾਵਾ ਯੂਜ਼ਰਸ Canva ਅਤੇ Pixabay ਦੀ ਮਦਦ ਲੈ ਸਕਦੇ ਹਨ ਤਾਂ ਜੋ ਸੁਤੰਤਰਤਾ ਦਿਵਸ ਲਈ ਫੋਟੋਆਂ ਨੂੰ ਲੱਭਿਆ ਜਾ ਸਕੇ। ਉਪਭੋਗਤਾ ਮੁਫਤ ਵਿੱਚ ਫੋਟੋਆਂ ਨੂੰ ਆਨਲਾਈਨ ਡਾਊਨਲੋਡ ਕਰ ਸਕਦੇ ਹਨ।