ਪੜਚੋਲ ਕਰੋ
Advertisement
BSNL ਨੂੰ ਪਿਛਾੜ Reliance Jio ਬਣਿਆ ਵਾਇਰ ਬ੍ਰੌਡਬੈਂਡ ਦਾ ਸਰਤਾਜ, ਲਾਂਚ ਦੇ 2 ਸਾਲਾਂ ਅੰਦਰ ਜੀਓ ਫਾਈਬਰ ਸਿਖਰ 'ਤੇ
ਬ੍ਰੌਡਬੈਂਡ ਸੈਗਮੈਂਟ ਵਿੱਚ ਵਾਇਰਲੈੱਸ ਸੇਵਾ ਦੇ ਨਾਲ ਵਾਈਰ ਸਰਵਿਸ ਵਿੱਚ ਰਿਲਾਇੰਸ ਜੀਓ ਦਾ ਹੀ ਸਿੱਕਾ ਚੱਲ ਰਿਹਾ ਹੈ।
ਨਵੀਂ ਦਿੱਲੀ : ਬ੍ਰੌਡਬੈਂਡ ਸੈਗਮੈਂਟ ਵਿੱਚ ਵਾਇਰਲੈੱਸ ਸੇਵਾ ਦੇ ਨਾਲ ਵਾਈਰ ਸਰਵਿਸ ਵਿੱਚ ਰਿਲਾਇੰਸ ਜੀਓ ਦਾ ਹੀ ਸਿੱਕਾ ਚੱਲ ਰਿਹਾ ਹੈ। TRAI ਦੇ ਹਾਲ ਹੀ ਵਿੱਚ ਜਾਰੀ ਨਵੰਬਰ 2021 ਦੇ ਅੰਕੜਿਆਂ ਅਨੁਸਾਰ ਜੀਓ ਨੇ ਵਾਇਰ ਫਿਕਸਡ ਲਾਈਨ ਬ੍ਰੌਡਬੈਂਡ ਸਰਵਿਸ ਵਿੱਚ ਸਰਕਾਰੀ ਮਾਲਕੀ ਵਾਲੀ BSNL ਨੂੰ ਪਛਾੜ ਕੇ ਨੰਬਰ ਇੱਕ ਸਥਾਨ ਹਾਸਲ ਕੀਤਾ ਹੈ। ਜੀਓ ਲਗਭਗ 43 ਲੱਖ 40 ਹਜ਼ਾਰ ਵਾਇਰ ਫਿਕਸਡ ਲਾਈਨ ਬ੍ਰੌਡਬੈਂਡ ਕੁਨੈਕਸ਼ਨਾਂ ਦੇ ਨਾਲ ਪਹਿਲੇ ਸਥਾਨ 'ਤੇ ਸੀ , ਲਗਭਗ 42 ਲੱਖ ਕੁਨੈਕਸ਼ਨਾਂ ਦੇ ਨਾਲ ਬੀਐਸਐਨਐਲ ਦਾ ਦੂਜੇ ਸਥਾਨ 'ਤੇ ਸੀ । ਭਾਰਤੀ ਏਅਰਟੈੱਲ ਨੇ 40 ਲੱਖ 80 ਹਜ਼ਾਰ ਕੁਨੈਕਸ਼ਨਾਂ ਨਾਲ ਆਪਣਾ ਤੀਜਾ ਸਥਾਨ ਬਰਕਰਾਰ ਰੱਖਿਆ ਹੈ।
ਆਪਣੇ ਵਪਾਰਕ ਸ਼ੁਰੂਆਤ ਦੇ ਸਿਰਫ ਦੋ ਸਾਲਾਂ ਦੇ ਅੰਦਰ ਰਿਲਾਇੰਸ ਜੀਓ ਦੀ ਫਾਈਬਰ ਸੇਵਾ ਨੇ ਵਾਇਰ ਫਿਕਸਡ ਲਾਈਨ ਸੇਵਾ ਹਿੱਸੇ ਵਿੱਚ ਨੰਬਰ ਇੱਕ ਸਥਾਨ ਹਾਸਲ ਕਰ ਲਿਆ ਹੈ। ਨਵੰਬਰ 'ਚ ਰਿਲਾਇੰਸ ਜੀਓ ਨੇ ਕਰੀਬ 1 ਲੱਖ 90 ਹਜ਼ਾਰ ਨਵੇਂ ਫਾਈਬਰ ਕਨੈਕਸ਼ਨ ਦਿੱਤੇ ਹਨ। ਇਸ ਦੇ ਨਾਲ ਹੀ ਸੈਗਮੈਂਟ ਦੀ ਦਿੱਗਜ BSNL ਦੇ ਬ੍ਰੌਡਬੈਂਡ ਗਾਹਕਾਂ 'ਚ ਕਮੀ ਆਈ ਹੈ। ਏਅਰਟੈੱਲ ਦੇ ਗਾਹਕਾਂ ਦੀ ਗਿਣਤੀ ਵਿੱਚ ਵੀ ਲਗਭਗ 1 ਲੱਖ ਦਾ ਵਾਧਾ ਦਰਜ ਕੀਤਾ ਗਿਆ ਹੈ।
TRAI ਦੇ ਅੰਕੜਿਆਂ ਦੇ ਅਨੁਸਾਰ ਨਵੰਬਰ 2021 ਵਿੱਚ ਵਾਇਰਲੈੱਸ ਅਤੇ ਵਾਇਰ ਬ੍ਰੌਡਬੈਂਡ ਸੈਗਮੈਂਟ ਵਿੱਚ ਰਿਲਾਇੰਸ ਜੀਓ ਦੀ ਕੁੱਲ ਮਾਰਕੀਟ ਸ਼ੇਅਰ 54.01 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਏਅਰਟੈੱਲ 26.21% ਦੇ ਨਾਲ ਦੂਜੇ ਅਤੇ ਵੋਡਾਫੋਨ-ਆਈਡੀਆ 15.27% ਦੇ ਨਾਲ ਤੀਜੇ ਨੰਬਰ 'ਤੇ ਬਹੁਤ ਪਿੱਛੇ ਰਹਿ ਗਈ ਹੈ।
ਕੁੱਲ ਮੋਬਾਈਲ ਗਾਹਕਾਂ ਦੀ ਗਿਣਤੀ ਦੇ ਮਾਮਲੇ ਵਿੱਚ ਜੀਓ ਵੀ ਸਭ ਤੋਂ ਉੱਪਰ ਬਣਿਆ ਹੋਇਆ ਹੈ। 30 ਨਵੰਬਰ 2021 ਨੂੰ 42 ਕਰੋੜ 86 ਲੱਖ ਤੋਂ ਵੱਧ ਗਾਹਕ ਜੀਓ ਦੇ ਨੈੱਟਵਰਕ ਨਾਲ ਜੁੜੇ ਹੋਏ ਸਨ। ਜਦੋਂ ਕਿ ਏਅਰਟੈੱਲ ਦੇ ਕੋਲ 35 ਲੱਖ 52 ਹਜ਼ਾਰ ਅਤੇ ਵੋਡਾ-ਆਈਡੀਆ ਦੇ ਸਿਰਫ 26 ਲੱਖ 71 ਹਜ਼ਾਰ ਦੇ ਕਰੀਬ ਗਾਹਕ ਸਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement