Online Shopping ਸ਼ਾਪਿੰਗ ਕਰਨ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਰਡਰ ਕੈਂਸਲ ਕਰਨ 'ਤੇ ਦੇਣੀ ਪਵੇਗੀ ਫੀਸ, ਜਾਣੋ ਡਿਟੇਲਸ
Online Shopping: ਅੱਜਕੱਲ੍ਹ, ਲੋਕ ਜ਼ਿਆਦਾਤਰ ਚੀਜ਼ਾਂ ਆਨਲਾਈਨ ਆਰਡਰ ਕਰ ਲੈਂਦੇ ਹਨ। ਪਰ ਹੁਣ ਆਨਲਾਈਨ ਸ਼ਾਪਿੰਗ ਕਰਨ ਵਾਲਿਆਂ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ।
Online Shopping: ਅੱਜਕੱਲ੍ਹ, ਲੋਕ ਜ਼ਿਆਦਾਤਰ ਚੀਜ਼ਾਂ ਆਨਲਾਈਨ ਆਰਡਰ ਕਰਦੇ ਹਨ। ਪਰ ਹੁਣ ਆਨਲਾਈਨ ਸ਼ਾਪਿੰਗ ਕਰਨ ਵਾਲਿਆਂ ਦੀਆਂ ਮੁਸ਼ਕਿਲਾਂ ਵਧਣ ਜਾ ਰਹੀਆਂ ਹਨ। ਦਰਅਸਲ, ਕਈ ਵਾਰ ਲੋਕ ਆਰਡਰ ਪਸੰਦ ਨਾ ਆਉਣ 'ਤੇ ਰੱਦ ਕਰ ਦਿੰਦੇ ਹਨ। ਪਰ ਜਲਦੀ ਹੀ, ਇਹ ਸੁਵਿਧਾ ਥੋੜੀ ਮਹਿੰਗੀ ਹੋ ਸਕਦੀ ਹੈ, ਖਾਸ ਕਰਕੇ ਫਲਿੱਪਕਾਰਟ ਵਰਗੇ ਵੱਡੇ ਪਲੇਟਫਾਰਮ 'ਤੇ। ਜਾਣਕਾਰੀ ਮੁਤਾਬਕ ਆਰਡਰ ਜਲਦ ਕੈਂਸਲ ਹੋਣ 'ਤੇ ਲੋਕਾਂ ਨੂੰ ਫੀਸ ਵੀ ਦੇਣੀ ਪੈ ਸਕਦੀ ਹੈ।
Flipkart 'ਤੇ ਲੱਗ ਸਕਦਾ Cancellation Charge
ਮੀਡੀਆ ਰਿਪੋਰਟਾਂ ਦੇ ਅਨੁਸਾਰ, ਭਾਰਤ ਦੀ ਪ੍ਰਮੁੱਖ ਈ-ਕਾਮਰਸ ਵੈਬਸਾਈਟ ਫਲਿੱਪਕਾਰਟ ਹੁਣ ਆਰਡਰ ਕੈਂਸਲ ਕਰਨ 'ਤੇ ਫੀਸ ਵਸੂਲਣ ਦੀ ਯੋਜਨਾ ਬਣਾ ਰਹੀ ਹੈ। ਫਿਲਹਾਲ, ਗਾਹਕ ਬਿਨਾਂ ਕਿਸੇ ਚਾਰਜ ਤੋਂ ਆਪਣਾ ਆਰਡਰ ਰੱਦ ਕਰ ਸਕਦੇ ਸੀ। ਪਰ ਭਵਿੱਖ ਵਿੱਚ, ਜੇਕਰ ਤੁਸੀਂ ਆਰਡਰ ਕੈਂਸਲ ਕਰਦੇ ਹੋ, ਤਾਂ ਤੁਹਾਨੂੰ ਇੱਕ ਨਿਸ਼ਚਿਤ ਫੀਸ ਅਦਾ ਕਰਨੀ ਪੈ ਸਕਦੀ ਹੈ। ਇਹ ਫੀਸ ਤੁਹਾਡੇ ਆਰਡਰ ਦੀ ਕੀਮਤ ਅਤੇ ਰੱਦ ਕਰਨ ਦੇ ਸਮੇਂ 'ਤੇ ਨਿਰਭਰ ਕਰੇਗੀ।
ਫਲਿੱਪਕਾਰਟ ਦੇ ਅੰਦਰੂਨੀ ਸੂਤਰਾਂ ਮੁਤਾਬਕ, ਇਹ ਕਦਮ ਉਨ੍ਹਾਂ ਵਿਕਰੇਤਾਵਾਂ ਅਤੇ ਡਿਲੀਵਰੀ ਪਾਰਟਨਰਸ ਨੂੰ ਹੋਣ ਵਾਲੇ ਨੁਕਸਾਨ ਨੂੰ ਬਚਾਉਣ ਲਈ ਚੁੱਕਿਆ ਜਾ ਰਿਹਾ ਹੈ, ਜਿਨ੍ਹਾਂ ਦਾ ਸਮਾਂ ਅਤੇ ਪੈਸਾ ਆਰਡਰ ਕੈਂਸਲ ਹੋਣ ਤੋਂ ਬਾਅਦ ਬਰਬਾਦ ਹੁੰਦਾ ਹੈ। ਹਾਲਾਂਕਿ, ਜੇਕਰ ਤੁਸੀਂ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਆਰਡਰ ਰੱਦ ਕਰਦੇ ਹੋ ਤਾਂ ਇਹ ਫੀਸ ਨਹੀਂ ਲਈ ਜਾਵੇਗੀ।
ਅਜੇ ਤੱਕ ਇਹ ਨੀਤੀ ਫਲਿੱਪਕਾਰਟ ਵਲੋਂ ਅਧਿਕਾਰਤ ਤੌਰ 'ਤੇ ਲਾਗੂ ਨਹੀਂ ਕੀਤੀ ਗਈ ਹੈ, ਪਰ ਇਹ ਬਦਲਾਅ ਵਿਕਰੇਤਾਵਾਂ ਦੇ ਹਿੱਤ ਵਿੱਚ ਅਤੇ ਧੋਖਾਧੜੀ ਨੂੰ ਰੋਕਣ ਦੇ ਉਦੇਸ਼ ਨਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਨਿਯਮ Flipkart ਦੇ ਹੋਰ ਪਲੇਟਫਾਰਮਾਂ ਜਿਵੇਂ Myntra 'ਤੇ ਵੀ ਲਾਗੂ ਹੋ ਸਕਦਾ ਹੈ।
ਗਾਹਕਾਂ ਨੂੰ ਕੀ ਕਰਨਾ ਚਾਹੀਦਾ
ਜੇਕਰ ਤੁਸੀਂ ਨਿਯਮਿਤ ਤੌਰ 'ਤੇ ਔਨਲਾਈਨ ਖਰੀਦਦਾਰੀ ਕਰਦੇ ਹੋ, ਤਾਂ ਤੁਹਾਨੂੰ ਇਨ੍ਹਾਂ ਬਦਲਾਅ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਕਿਸੇ ਵੀ ਬੇਲੋੜੇ ਖਰਚੇ ਤੋਂ ਬਚਣ ਲਈ ਆਰਡਰ ਨੂੰ ਰੱਦ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਨਵੇਂ ਨਿਯਮਾਂ ਅਤੇ ਸ਼ਰਤਾਂ ਨੂੰ ਧਿਆਨ ਨਾਲ ਪੜ੍ਹੋ। ਫਲਿੱਪਕਾਰਟ ਦਾ ਇਹ ਕਦਮ ਵਿਕਰੇਤਾਵਾਂ ਅਤੇ ਗਾਹਕਾਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਹੈ, ਪਰ ਇਸ ਦਾ ਅਸਰ ਤੁਹਾਡੀ ਸ਼ਾਪਿੰਗ ਦੀਆਂ ਆਦਤਾਂ 'ਤੇ ਵੀ ਪੈ ਸਕਦਾ ਹੈ।