ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜੇ ਮੋਬਾਈਲ 'ਤੇ ਕਰੋਗੇ ਅਜਿਹੀ ਗਲਤੀ ਤਾਂ ਜੀਵਨ ਭਰ ਲਈ ਮਿਲ ਸਕਦੀ ਖ਼ਤਰਨਾਕ ਬਿਮਾਰੀ, ਰਿਸਰਚ 'ਚ ਖ਼ੁਲਾਸੇ
ਤਕਨਾਲੋਜੀ ਦੇ ਇਸ ਯੁੱਗ ਵਿੱਚ ਹਰ ਕੋਈ ਮੋਬਾਈਲ ਅਤੇ ਸਮਾਰਟਫੋਨ ਦੀ ਵਰਤੋਂ ਕਰ ਰਿਹਾ ਹੈ ਪਰ ਲੋਕ ਮੋਬਾਈਲ ਦੇ ਆਦੀ ਹੋ ਗਏ ਹਨ। ਲੋਕ ਹਰ ਸਮੇਂ ਆਪਣੇ ਨਾਲ ਮੋਬਾਈਲ ਰੱਖਦੇ ਹਨ। ਲੋਕ ਕਈ ਘੰਟੇ ਮੋਬਾਈਲ
![ਜੇ ਮੋਬਾਈਲ 'ਤੇ ਕਰੋਗੇ ਅਜਿਹੀ ਗਲਤੀ ਤਾਂ ਜੀਵਨ ਭਰ ਲਈ ਮਿਲ ਸਕਦੀ ਖ਼ਤਰਨਾਕ ਬਿਮਾਰੀ, ਰਿਸਰਚ 'ਚ ਖ਼ੁਲਾਸੇ Research has revealed that you may have high blood pressure problem due to mobile phone ਜੇ ਮੋਬਾਈਲ 'ਤੇ ਕਰੋਗੇ ਅਜਿਹੀ ਗਲਤੀ ਤਾਂ ਜੀਵਨ ਭਰ ਲਈ ਮਿਲ ਸਕਦੀ ਖ਼ਤਰਨਾਕ ਬਿਮਾਰੀ, ਰਿਸਰਚ 'ਚ ਖ਼ੁਲਾਸੇ](https://feeds.abplive.com/onecms/images/uploaded-images/2023/06/21/f69cf10bc9d9b33b8af1f1175bedc6f71687332211128345_original.jpg?impolicy=abp_cdn&imwidth=1200&height=675)
mobile phone
High blood pressure problem due to mobile phone: ਤਕਨਾਲੋਜੀ ਦੇ ਇਸ ਯੁੱਗ ਵਿੱਚ ਹਰ ਕੋਈ ਮੋਬਾਈਲ ਅਤੇ ਸਮਾਰਟਫੋਨ ਦੀ ਵਰਤੋਂ ਕਰ ਰਿਹਾ ਹੈ ਪਰ ਲੋਕ ਮੋਬਾਈਲ ਦੇ ਆਦੀ ਹੋ ਗਏ ਹਨ। ਲੋਕ ਹਰ ਸਮੇਂ ਆਪਣੇ ਨਾਲ ਮੋਬਾਈਲ ਰੱਖਦੇ ਹਨ। ਲੋਕ ਕਈ ਘੰਟੇ ਮੋਬਾਈਲ 'ਤੇ ਗੱਲ ਕਰਦੇ ਰਹਿੰਦੇ ਹਨ। ਹਾਲਾਂਕਿ, ਕਈ ਖੋਜਾਂ ਵਿੱਚ ਇਹ ਪਾਇਆ ਗਿਆ ਹੈ ਕਿ ਮੋਬਾਈਲ ਦੀ ਜ਼ਿਆਦਾ ਵਰਤੋਂ ਸਿਹਤ ਲਈ ਹਾਨੀਕਾਰਕ ਹੈ।
ਹੁਣ ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਮੋਬਾਈਲ ਦੀ ਵਜ੍ਹਾ ਨਾਲ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੇ ਅਨੁਸਾਰ ,ਅਮਰੀਕਾ ਵਿੱਚ ਲਗਭਗ ਅੱਧੀ ਬਾਲਗ ਆਬਾਦੀ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ। ਓਥੇ ਹੀ ਭਾਰਤ ਦੀ ਗੱਲ ਕਰੀਏ ਤਾਂ ਇਥੋਂ ਦੀ ਸ਼ਹਿਰੀ ਬਾਲਗ ਆਬਾਦੀ 33% ਅਤੇ ਪੇਂਡੂ ਆਬਾਦੀ ਦਾ 25% ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ। ਨਵੀਂ ਖੋਜ ਮੁਤਾਬਕ ਮੋਬਾਈਲ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਵੀ ਬਣ ਸਕਦਾ ਹੈ।
ਮੋਬਾਈਲ ਫੋਨ ਤੇ ਬਲੱਡ ਪ੍ਰੈਸ਼ਰ ਦਾ ਕੁਨੈਕਸ਼ਨ
ਬਲੱਡ ਪ੍ਰੈਸ਼ਰ ਦੀ ਵੱਡੀ ਵਜ੍ਹਾ ਵੈਸੇ ਤਾਂ ਮਾੜੀ ਜੀਵਨ ਸ਼ੈਲੀ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸਾਲ 2015 ਵਿੱਚ ਯੂਰਪ ਵਿੱਚ ਫੋਨ ਕਾਲਾਂ, ਜੈਨੇਟਿਕ ਕਾਰਕਾਂ ਅਤੇ ਹਾਈਪਰਟੈਨਸ਼ਨ ਦੇ ਨਵੇਂ ਕਾਰਨਾਂ 'ਤੇ ਖੋਜ ਕੀਤੀ ਗਈ ਸੀ। ਡਿਜੀਟਲ ਹੈਲਥ ਦੇ ਸਿਰਲੇਖ ਵਾਲੇ ਯੂਰਪੀਅਨ ਹਾਰਟ ਜਰਨਲ ਵਿੱਚ ਪ੍ਰਕਾਸ਼ਿਤ ਇਸ ਦੇ ਖੋਜ ਪੱਤਰ ਦੇ ਅਨੁਸਾਰ ਮੋਬਾਈਲ ਫੋਨ ਕਾਲਾਂ ਅਤੇ ਹਾਈਪਰਟੈਨਸ਼ਨ ਵਿਚਕਾਰ ਇੱਕ ਮਹੱਤਵਪੂਰਨ ਸਬੰਧ ਪਾਇਆ ਗਿਆ।
ਇੰਨੇ ਮਿੰਟਾਂ ਤੋਂ ਜ਼ਿਆਦਾ ਫੋਨ 'ਤੇ ਗੱਲ ਕਰਨਾ ਖਤਰਨਾਕ
ਖੋਜ 'ਚ ਪਾਇਆ ਗਿਆ ਹੈ ਕਿ ਹਫਤੇ 'ਚ 30 ਮਿੰਟ ਤੋਂ ਜ਼ਿਆਦਾ ਫੋਨ 'ਤੇ ਗੱਲ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਵਧ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਸਰੀਰ ਲਈ ਕਈ ਤਰ੍ਹਾਂ ਨਾਲ ਨੁਕਸਾਨਦੇਹ ਹੋ ਸਕਦੀ ਹੈ। ਮੋਬਾਈਲ ਦੀ ਜ਼ਿਆਦਾ ਵਰਤੋਂ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਮੋਬਾਈਲ ਦੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਦੇ ਹੋਏ ਭੁੱਖ ਨਾ ਲੱਗਣਾ, ਜ਼ਿਆਦਾ ਖਾਣਾ, ਨੀਂਦ ਦੀਆਂ ਸਮੱਸਿਆਵਾਂ, ਆਦਿ ਜਾਣੇ-ਪਛਾਣੇ ਮਾੜੇ ਪ੍ਰਭਾਵ ਹਨ। ਇਸ ਤੋਂ ਇਲਾਵਾ ਮੋਬਾਈਲ ਦੀ ਆਦਤ ਸਰੀਰਕ ਗਤੀਵਿਧੀਆਂ ਨੂੰ ਘਟਾਉਂਦੀ ਹੈ ਅਤੇ ਸਰੀਰ ਦਾ ਭਾਰ ਵੀ ਵਧ ਸਕਦਾ ਹੈ। ਇਹ ਸਾਰੀਆਂ ਸਥਿਤੀਆਂ ਤੁਹਾਡੇ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ।
ਇਲਾਜ ਨਾਲੋਂ ਬਿਹਤਰ ਬਚਾਅ
ਹਾਲਾਂਕਿ ਮੋਬਾਈਲ ਫੋਨ ਦੀ ਵਰਤੋਂ ਅਤੇ ਹਾਈਪਰਟੈਨਸ਼ਨ ਦੇ ਵਿਚਕਾਰ ਸਿੱਧੇ ਸਬੰਧਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਅਜਿਹੇ ਕਈ ਸੰਕੇਤ ਹਨ ਜੋ ਦੱਸਦੇ ਹਨ ਕਿ ਮੋਬਾਈਲ ਫੋਨ ਯਕੀਨੀ ਤੌਰ 'ਤੇ ਸਿਹਤ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਸੰਭਾਵੀ ਖਤਰੇ ਨੂੰ ਜਿੰਨਾ ਸੰਭਵ ਹੋ ਸਕੇ ਘੱਟ ਕਰਨਾ ਬਿਹਤਰ ਹੋਵੇਗਾ। ਖਾਸ ਤੌਰ 'ਤੇ ਜਿਨ੍ਹਾਂ ਲੋਕਾਂ ਨੂੰ ਇਹ ਬਿਮਾਰੀ ਪਹਿਲਾਂ ਤੋਂ ਹੈ, ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਿਹਤਰ ਰਹਿਣ ਲਈ ਇਸ ਤੋਂ ਥੋੜ੍ਹੀ ਦੂਰੀ ਬਣਾ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਰਾਸ਼ੀਫਲ
ਕ੍ਰਿਕਟ
ਮਨੋਰੰਜਨ
ਮਨੋਰੰਜਨ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)