Social Media: ਯੂਟਿਊਬ, ਫ਼ੇਸਬੁੱਕ ਤੇ ਟਵਿੱਟਰ ਵਰਤਣ ਵਾਲੇ ਸਾਵਧਾਨ! ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਚੰਦਰਸ਼ੇਖਰ ਨੇ ਸ਼ਨੀਵਾਰ ਨੂੰ ਟਵੀਟ ਕੀਤਾ, "ਸੂਚਨਾ ਤਕਨਾਲੋਜੀ ਮੰਤਰਾਲੇ 'ਚ ਸੁਰੱਖਿਅਤ ਤੇ ਭਰੋਸੇਮੰਦ ਇੰਟਰਨੈੱਟ ਲਈ ਟਾਸਕ ਫ਼ੋਰਸ ਕੰਮ ਕਰ ਰਿਹਾ ਹੈ
Social Media Accounts: ਕੇਂਦਰ ਸਰਕਾਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ (Ban social media) 'ਤੇ ਅਫ਼ਵਾਹਾਂ ਤੇ ਗਲਤ ਮੈਸੇਜ਼ ਫ਼ੈਲਾਉਣ ਵਾਲੇ ਕਈ ਸੋਸ਼ਲ ਮੀਡੀਆ ਹੈਂਡਲਾਂ (Social Media Handel) 'ਤੇ ਪਾਬੰਦੀ ਲਗਾ ਰਹੀ ਹੈ। ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਪਲੇਟਫ਼ਾਰਮ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੇ ਲਈ ਅਹਿਮ ਖ਼ਬਰ ਹੈ। ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਨੇ ਟਵਿੱਟਰ, ਯੂਟਿਊਬ ਤੇ ਫ਼ੇਸਬੁੱਕ 'ਤੇ 'ਫ਼ਰਜ਼ੀ ਤੇ ਭੜਕਾਊ' ਸਮੱਗਰੀ ਪੋਸਟ ਕਰਨ ਵਾਲੇ ਕਈ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਬਲਾਕ ਕਰ ਦਿੱਤਾ ਹੈ।
ਅਕਾਊਂਟ ਦੇ ਸੰਚਾਲਕਾਂ ਦੀ ਛੇਤੀ ਕੀਤੀ ਜਾਵੇਗੀ ਪਛਾਣ
ਚੰਦਰਸ਼ੇਖਰ ਨੇ ਕਿਹਾ ਕਿ ਇਨ੍ਹਾਂ ਅਕਾਊਂਟਸ ਦੇ ਸੰਚਾਲਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਜਾਣੋ ਤੁਸੀਂ ਕਿਸ ਤਰ੍ਹਾਂ ਦੀਆਂ ਪੋਸਟਾਂ ਪਾ ਸਕਦੇ ਹੋ?
ਨਫ਼ਰਤ ਵਾਲੀ ਪੋਸਟ 'ਤੇ ਵੱਡੀ ਕਾਰਵਾਈ ਦੇ ਵਿਚਕਾਰ ਸੂਤਰਾਂ ਨੇ ਕਿਹਾ ਕਿ ਜਿਸ ਇਤਰਾਜ਼ਯੋਗ ਸਮੱਗਰੀ 'ਤੇ ਕਾਰਵਾਈ ਕੀਤੀ ਗਈ ਹੈ, ਉਹ ਕੈਬਨਿਟ ਬ੍ਰੀਫਿੰਗ ਦੀ ਇੱਕ ਜਾਅਲੀ ਵੀਡੀਓ ਨਾਲ ਸਬੰਧਤ ਹੈ। ਸੋਸ਼ਲ ਮੀਡੀਆ ਹੈਂਡਲਜ਼ 'ਤੇ ਪੋਸਟ ਕੀਤੀ ਗਈ ਫ਼ਰਜ਼ੀ ਵੀਡੀਓ ਪ੍ਰਧਾਨ ਮੰਤਰੀ ਵਿਰੁੱਧ ਹਿੰਸਕ ਸਮੱਗਰੀ ਤੇ ਹਿੰਦੂ ਔਰਤਾਂ ਵਿਰੁੱਧ ਅਪਮਾਨਜਨਕ ਬਿਆਨਾਂ ਨੂੰ ਦਰਸਾਉਂਦੀ ਹੈ।
ਲਗਾਈ ਗਈ ਪਾਬੰਦੀ
ਚੰਦਰਸ਼ੇਖਰ ਨੇ ਸ਼ਨੀਵਾਰ ਨੂੰ ਟਵੀਟ ਕੀਤਾ, "ਸੂਚਨਾ ਤਕਨਾਲੋਜੀ ਮੰਤਰਾਲੇ 'ਚ ਸੁਰੱਖਿਅਤ ਤੇ ਭਰੋਸੇਮੰਦ ਇੰਟਰਨੈੱਟ ਲਈ ਟਾਸਕ ਫ਼ੋਰਸ ਕੰਮ ਕਰ ਰਿਹਾ ਹੈ, ਜਿਨ੍ਹਾਂ ਹੈਂਡਲਾਂ ਤੋਂ ਟਵਿੱਟਰ, ਯੂਟਿਊਬ, ਫ਼ੇਸਬੁੱਕ ਤੇ ਇੰਸਟਾਗ੍ਰਾਮ 'ਤੇ ਭੜਕਾਊ ਸਮੱਗਰੀ ਪੋਸਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹੈਂਡਲਾਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਤੇ ਰੋਕ ਲਗਾ ਦਿੱਤੀ ਗਈ ਹੈ।"
ਹਿੰਸਕ ਵੀਡੀਓ ਖ਼ਿਲਾਫ਼ ਵੀ ਹੋਵੇਗੀ ਕਾਰਵਾਈ
ਮੰਤਰੀ ਨੇ ਕਿਹਾ ਕਿ ਅਜਿਹੇ ਅਕਾਊਂਟ ਚਲਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਕਾਨੂੰਨ ਤਹਿਤ ਕਾਰਵਾਈ ਕੀਤੀ ਜਾ ਸਕੇ। ਚੰਦਰਸ਼ੇਖਰ ਨੇ ਸ਼ੁੱਕਰਵਾਰ ਨੂੰ 'ਪ੍ਰਧਾਨ ਮੰਤਰੀ ਨੂੰ ਦਰਸ਼ਾਉਣ ਵਾਲੇ ਬਹੁਤ ਸਾਰੇ ਹਿੰਸਕ ਵੀਡੀਓ ਬਣਾਉਣ ਵਾਲਿਆਂ' ਖ਼ਿਲਾਫ਼ ਕਾਰਵਾਈ ਕਰਨ ਦੀ ਬੇਨਤੀ ਕਰਨ ਵਾਲੇ ਇੱਕ ਟਵੀਟ ਦਾ ਜਵਾਬ ਦਿੱਤਾ। ਮੰਤਰੀ ਨੇ ਜਵਾਬ 'ਚ ਕਿਹਾ, "ਕੰਮ ਚੱਲ ਰਿਹਾ ਹੈ...ਮੰਤਰਾਲਾ ਇੰਟਰਨੈੱਟ ਨੂੰ ਸੁਰੱਖਿਅਤ ਤੇ ਭਰੋਸੇਮੰਦ ਰੱਖਣ ਤੇ ਸਮੱਗਰੀ ਲਈ ਵਿਚੋਲਿਆਂ ਨੂੰ ਬਹੁਤ ਗੰਭੀਰਤਾ ਨਾਲ ਜਵਾਬਦੇਹ ਬਣਾਉਣ ਦੀ ਜ਼ਿੰਮੇਵਾਰੀ ਲੈਂਦਾ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490