Women Rule Country: ਦੁਨੀਆ ਦਾ ਅਜਿਹਾ ਦੇਸ਼ ਜਿੱਥੇ ਔਰਤਾਂ ਕਰਦੀਆਂ ਰਾਜ, ਮਰਦਾਂ ਨੂੰ ਬਣਾਇਆ ਗੁਲਾਮ
Women Rule Country: ਭਾਰਤ ਵਿੱਚ ਸੰਸਦ ਵੱਲੋਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਰਕਾਰ ਵਿੱਚ ਔਰਤਾਂ ਦੀ ਹਿੱਸੇਦਾਰੀ ਵਧੇਗੀ।
Women Rule Country: ਭਾਰਤ ਵਿੱਚ ਸੰਸਦ ਵੱਲੋਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਰਕਾਰ ਵਿੱਚ ਔਰਤਾਂ ਦੀ ਹਿੱਸੇਦਾਰੀ ਵਧੇਗੀ। ਆਉਣ ਵਾਲੇ ਕੁਝ ਸਾਲਾਂ ਵਿੱਚ ਸੰਸਦ ਤੋਂ ਲੈ ਕੇ ਵਿਧਾਨ ਸਭਾਵਾਂ ਤੱਕ ਔਰਤਾਂ ਦੀ ਨੁਮਾਇੰਦਗੀ ਵਧੇਗੀ। ਦਰਅਸਲ ਪਿਛਲੇ ਕਈ ਸਾਲਾਂ ਤੋਂ ਔਰਤਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ ਨੂੰ ਲੈ ਕੇ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਬਹਿਸ ਚੱਲ ਰਹੀ ਹੈ।
ਹਾਲਾਂਕਿ, ਦੁਨੀਆ ਦੇ ਕੁਝ ਦੇਸ਼ ਅਜਿਹੇ ਹਨ ਜਿੱਥੇ ਔਰਤਾਂ ਦੀ ਜ਼ਿਆਦਾ ਨੁਮਾਇੰਦਗੀ ਹੈ। ਦੁਨੀਆ ਵਿੱਚ ਸਿਰਫ਼ ਇੱਕ ਅਜਿਹਾ ਦੇਸ਼ ਹੈ ਜਿੱਥੇ ਸਿਰਫ਼ ਔਰਤਾਂ ਹੀ ਰਾਜ ਕਰਦੀਆਂ ਹਨ ਤੇ ਸਰਕਾਰ ਚਲਾਉਂਦੀਆਂ ਹਨ। ਇਸ ਦੇਸ਼ ਵਿੱਚ ਮਰਦ ਗੁਲਾਮੀ ਕਰਦੇ ਹਨ।
ਖੁਦ ਨੂੰ ਕੀਤਾ ਦੇਸ਼ ਘੋਸ਼ਿਤ
ਚੈੱਕ ਗਣਰਾਜ ਵਿੱਚ ਸਥਿਤ ਅਦਰ ਵਰਲਡ ਕਿੰਗਡਮ ਨੇ ਆਪਣੇ ਆਪ ਨੂੰ ਇੱਕ ਦੇਸ਼ ਘੋਸ਼ਿਤ ਕੀਤਾ ਹੈ। ਇਸ ਦੇਸ਼ ਦੀ ਰਾਜਧਾਨੀ ਬਲੈਕ ਸਿਟੀ ਹੈ। ਇਸ ਦੇਸ਼ ਦਾ ਆਪਣਾ ਝੰਡਾ, ਮੁਦਰਾ ਤੇ ਪਾਸਪੋਰਟ ਵੀ ਹੈ। ਹਾਲਾਂਕਿ, ਅਦਰ ਵਰਲਡ ਕਿੰਗਡਮ ਨੂੰ ਬਾਕੀ ਦੁਨੀਆ ਦੁਆਰਾ ਕਿਸੇ ਵੀ ਦੇਸ਼ ਦਾ ਦਰਜਾ ਨਹੀਂ ਦਿੱਤਾ ਗਿਆ। ਇਸ ਸਵੈ-ਘੋਸ਼ਿਤ ਦੇਸ਼ ਵਿੱਚ ਸਿਰਫ਼ ਔਰਤਾਂ ਨੂੰ ਹੀ ਨਾਗਰਿਕਤਾ ਦਿੱਤੀ ਜਾਂਦੀ ਹੈ। ਇੱਥੇ ਸਿਰਫ਼ ਔਰਤਾਂ ਹੀ ਸਰਕਾਰ ਚਲਾਉਂਦੀਆਂ ਹਨ। ਇਸ ਦੇਸ਼ ਦੀ ਰਾਣੀ ਦਾ ਨਾਂ ਪੈਟਰੀਸ਼ੀਆ ਹੈ, ਜੋ ਇੱਥੇ ਰਾਜ ਕਰਦੀ ਹੈ।
ਆਦਮੀਆਂ ਨੂੰ ਗੁਲਾਮ ਬਣਾਇਆ ਜਾਂਦਾ
ਇਸ ਦੇਸ਼ ਬਾਰੇ ਪ੍ਰਕਾਸ਼ਿਤ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇੱਥੇ ਮਰਦਾਂ ਨੂੰ ਗੁਲਾਮਾਂ ਵਾਂਗ ਵਰਤਿਆ ਜਾਂਦਾ ਹੈ। ਮਰਦ ਹਰ ਤਰ੍ਹਾਂ ਦਾ ਕੰਮ ਕਰਦੇ ਹਨ ਤੇ ਔਰਤਾਂ ਦੀ ਸੇਵਾ ਵੀ ਕਰਦੇ ਹਨ। ਗ਼ੁਲਾਮ ਰਾਣੀ ਦੀ ਇਜਾਜ਼ਤ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਇੱਥੇ ਔਰਤਾਂ ਨੂੰ ਇੱਕ ਪੁਰਸ਼ ਨੌਕਰ ਰੱਖਣਾ ਪੈਂਦਾ ਹੈ। ਮਹਾਰਾਣੀ ਨੇ ਔਰਤਾਂ ਲਈ ਇਸ ਤਰ੍ਹਾਂ ਦੇ ਕਈ ਨਿਯਮ ਬਣਾਏ ਹਨ।
ਇਸ ਦੇਸ਼ ਵਿੱਚ ਸਕੂਲ, ਜੇਲ੍ਹ, ਰੈਸਟੋਰੈਂਟ ਤੇ ਨਾਈਟ ਕਲੱਬ ਵੀ ਹਨ। ਇਸ ਦੇਸ਼ ਵਿੱਚ ਕਈ ਇਮਾਰਤਾਂ ਬਣੀਆਂ ਹਨ। ਇਹ ਦੇਸ਼ ਇੱਕ ਛੋਟੇ ਸ਼ਹਿਰ ਦੇ ਆਕਾਰ ਦੇ ਖੇਤਰ ਨਾਲ ਬਣਿਆ ਹੈ। ਇਸ ਦੇਸ਼ ਵਿੱਚ ਲੋਕ ਇਸ ਤਰ੍ਹਾਂ ਆਪਣੀ ਜ਼ਿੰਦਗੀ ਜੀਉਂਦੇ ਹਨ।
ਇਹ ਵੀ ਪੜ੍ਹੋ: 7 countries vanished from world map: ਦੁਨੀਆ ਦੇ ਨਕਸ਼ੇ ਤੋਂ ਅਚਾਨਕ ਗਾਇਬ ਹੋਏ 7 ਦੇਸ਼, ਹੁਣ ਸਿਰਫ ਇਤਿਹਾਸ ਦੇ ਪੰਨਿਆ 'ਚ ਹੀ ਜ਼ਿਕਰ