ABP Sanjha 'ਤੇ ਵੇਖੋ 24 ਸਤੰਬਰ 2022, ਸਵੇਰੇ 07:30 ਵਜੇ ਦੀਆਂ Headlines
ਰਾਜਪਾਲ VS ਮਾਨ ਸਰਕਾਰ: ਸੈਸ਼ਨ ਨੂੰ ਲੈਕੇ ਮਾਨ ਸਰਕਾਰ ਤੇ ਰਾਜਪਾਲ ਵਿਚਾਲੇ ਹੋਰ ਵਧੀ ਤਲਖੀ, ਰਾਜਪਾਲ ਨੇ 27 ਸਤੰਬਰ ਨੂੰ ਮੁੜ ਸੱਦੇ ਸੈਸ਼ਨ ਦੀ ਮੰਗੀ ਬਿਜ਼ਨੈੱਸ ਡਿਟੇਲ, ਤਾਂ ਸੀਐੱਮ ਦਾ ਜਵਾਬ, 75 ਸਾਲਾਂ ਚ ਕਦੇ ਅਜਿਹਾ ਨਹੀਂ ਹੋਇਆ
ਅਲਰਟ ਰਹਿਣ ਭਾਰਤੀ- MEA: ਕੈਨੇਡਾ 'ਚ ਵਸਦੇ ਭਾਰਤੀਆਂ ਲਈ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਐਡਵਾਇਜ਼ਰੀ,ਵਧਦੇ ਹੇਟ ਕ੍ਰਾਈਮ ਕਰਕੇ ਸਾਵਧਾਨ ਰਹਿਣ ਦੀ ਸਲਾਹ
ਕਿਸਾਨਾਂ ਦਾ ਨਵਾਂ 'ਕੁਰੂਕਸ਼ੇਤਰ': ਕੁਰੂਕਸ਼ੇਤਰ ਚ ਝੋਨੇ ਦੀ ਤੁਰੰਤ ਖਰੀਦ ਨੂੰ ਲੈਕੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ, ਸ਼ੁੱਕਵਾਰ ਤੋਂ ਨੈਸ਼ਨਲ ਹਾਈਵੇ 44 ਤੇ ਜਾਰੀ ਹੈ ਧਰਨਾ, ਪੁਲਿਸ ਨੂੰ ਰੂਟ ਕਰਨੇ ਪਏ ਡਾਇਵਰਟ
ਮੰਡੀ ਦੌਰੇ 'ਤੇ PM ਮੋਦੀ: ਅੱਜ ਹਿਮਾਚਲ ਦੌਰੇ 'ਤੇ ਪ੍ਰਧਾਨਮੰਤਰੀ ਮੋਦੀ, ਮੰਡੀ 'ਚ ਯੁਵਾ ਵਿਜੇ ਸੰਕਲਪ ਰੈਲੀ ਨੂੰ ਕਰਨਗੇ ਸੰਬੋਧਨ, ਇਸ ਸਾਲ ਦੇ ਅਖੀਰ ਚ ਹੋਣੀ ਹੈ ਵਿਧਾਨਸਭਾ ਚੋਣ
ਦੂਜਾ ਮੈਚ ਜਿੱਤਿਆ ਭਾਰਤ: ਦੂਜੇ ਟੀ-20 ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਦਿੱਤੀ ਮਾਤ, ਸੀਰੀਜ਼ 1-1 ਨਾਲ ਬਰਾਬਰੀ 'ਤੇ





















