Fazilka News: ਐਬੂਲੈਂਸ ਨਾ ਮਿਲਣ ਕਾਰਨ ਪਿਓ ਨੂੰ ਰੇਹੜੀ 'ਤੇ ਲਿਜਾਣ ਲਈ ਮਜਬੂਰ ਹੋਇਆ ਪੁੱਤ
Fazilka News: ਐਬੂਲੈਂਸ ਨਾ ਮਿਲਣ ਕਾਰਨ ਪਿਓ ਨੂੰ ਰੇਹੜੀ 'ਤੇ ਲਿਜਾਣ ਲਈ ਮਜਬੂਰ ਹੋਇਆ ਪੁੱਤ
ਮੰਦਭਾਗੀਆਂ ਤੇ ਦਿਲ ਵਲੂੰਧਰਨ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਹਨ ਫਾਜ਼ਿਲਕਾ ਤੋਂ
ਜਿਨ੍ਹਾਂ ਨੇ ਸੂਬੇ ਦੀਆਂ ਸਿਹਤ ਸਹੂਲਤਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਸਿਵਲ ਹਸਪਤਾਲ ਵਿੱਚ ਮੁਫ਼ਤ ਐਬੂਲੈਂਸ ਸਹੂਲਤ ਨਾ ਮਿਲਣ ਉਤੇ ਨੌਜਵਾਨ ਆਪਣੇ ਪਿਤਾ ਨੂੰ ਰੇਹੜੀ ਉਤੇ ਲਿਜਾਂਦਾ ਨਜ਼ਰ ਆਇਆ
ਘਟਨਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਵਾਪਰੀ ਹੈ,
ਦੋ ਦਿਨ ਪਹਿਲਾਂ ਪਿੰਡ ਝੀਵੜਾ 'ਚ ਪ੍ਰੇਮ ਕੁਮਾਰ ਨਾਂ ਦੇ ਵਿਅਕਤੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਇਲਾਜ ਲਈ ਸਰਕਾਰੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਛੁੱਟੀ ਦੇ ਦਿੱਤੀ।
ਇਲਾਜ ਦੌਰਾਨ ਜਦੋਂ ਡਾਕਟਰਾਂ ਨੇ ਉਸ ਨੂੰ ਛੁੱਟੀ ਦੇ ਦਿੱਤੀ ਤਾਂ ਮਰੀਜ਼ ਦੇ ਲੜਕੇ ਪਵਨ ਕੁਮਾਰ ਨੇ ਐਂਬੂਲੈਂਸ ਮੰਗਵਾਈ ਪਰ ਉਸ ਨੂੰ ਬਾਹਰੋਂ ਪ੍ਰਾਈਵੇਟ ਐਂਬੂਲੈਂਸ ਬੁਲਾ ਕੇ ਘਰ ਲੈ ਜਾਣ ਲਈ ਕਿਹਾ ਗਿਆ।ਲੇਕਿਨ ਪੈਸੇ ਨਾ ਹੋਣ ਕਾਰਨ ਉਸਨੇ ਆਪਣੇ ਪਿਤਾ ਨੂੰ ਪ੍ਰਾਈਵੇਟ ਐਂਬੂਲੈਂਸ ਵਿੱਚ ਲਿਜਾਉਣ ਤੋਂ ਅਸਮਰੱਥਾ ਜ਼ਾਹਿਰ ਕੀਤੀ।
ਲੇਕਿਨ ਕੋਈ ਪ੍ਰਬੰਧ ਨਾ ਹੋਣ ਕਾਰਨ ਆਖ਼ਰਕਾਰ ਉਸਨੂੰ ਆਪਣੀ ਰੇਹੜੀ ਹੀ ਹਸਪਤਾਲ ਲਿਆਉਣੀ ਪਈ ਤੇ ਉਹ ਆਪਣੇ ਪਿਤਾ ਨੂੰ ਰੇਹੜੀ ਉਪਰ ਪਾ ਕੇ ਲੈ ਗਿਆ।