ਪੜਚੋਲ ਕਰੋ
ਕਰੋੜਾਂ ਰੁਪਏ ਦੀ ਗ੍ਰਾਂਟ ਟਚ ਘਪਲੇ ਦੇ ਇਲਜ਼ਾਮ
ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਫ਼ਾਜ਼ਿਲਕਾ ਦੀ ਮਾਰਕੀਟ ਕਮੇਟੀ ਦਫ਼ਤਰ ਵਿੱਚ ਜਨਤਾ ਦਰਬਾਰ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾ ਰਹੀਆਂ ਸੀ। ਇਸੇ ਦੌਰਾਨ ਪਿੰਡ ਪੈਂਚਾਂਵਾਲੀ ਤੋਂ ਪਹੁੰਚੀ ਇੱਕ ਮਹਿਲਾ ਦਾ ਹਾਈ ਵੋਲਟੇਜ ਡਰਾਮਾ ਸਾਹਮਣੇ ਆਇਆ। ਮਹਿਲਾ ਨੇ ਇਸ ਕਦਰ ਹੰਗਾਮਾ ਕੀਤਾ ਕਿ ਲੋਕ ਇਕੱਠਾ ਹੋ ਗਏ ਅਤੇ ਉਸ ਨੇ ਪਿੰਡ ਦੇ ਸਰਪੰਚ 'ਤੇ ਕਰੋੜਾਂ ਰੁਪਏ ਦੀ ਗ੍ਰਾਂਟ 'ਚ ਘਪਲਾ ਕਰਨ ਦੇ ਆਰੋਪ ਲਗਾਏ। ਉੱਧਰ ਹਰਬੰਸ ਲਾਲ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਸਰਪੰਚ ਹੈ ਅਤੇ ਉਕਤ ਮਹਿਲਾ ਵੱਲੋਂ ਲਾਏ ਜਾ ਰਹੇ ਸਾਰੇ ਆਰੋਪ ਬੇਬੁਨਿਆਦ ਹਨ, ਜਦਕਿ ਉਨ੍ਹਾਂ ਨੇ ਵੀ ਉਕਤ ਲੋਕਾਂ ਤੇ ਗੁਰਦੁਆਰੇ ਦੇ ਨਾਂ ਤੇ ਰੇਤਾ ਚੋਰੀ ਕਰਨ ਦੇ ਆਰੋਪ ਲਾਏ।
ਹੋਰ ਵੇਖੋ





















