(Source: ECI/ABP News)
Gangster Deepak Tinu ਪ੍ਰੇਮਿਕਾ ਨਾਲ ਫਰਾਰ, ਸੁੱਤਾ ਰਿਹਾ CIA ਇੰਚਾਰਜ | Deepak Tinu Love Affair
Gangster Deepak Tinu ਪ੍ਰੇਮਿਕਾ ਨਾਲ ਫਰਾਰ, ਸੁੱਤਾ ਰਿਹਾ CIA ਇੰਚਾਰਜ | Deepak Tinu Love Affair
#deepaktinuloveaffair #Mansa #cia #pritpalsingh #deepaktinu #sidhumoosewala #punjabpolice #Mansa #DeepakTinu #RunAway #PoliceCustody #LawrenceBishnoi #sidhumoosewala
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਹੁਣ ਤੱਕ ਕਈ ਬਦਨਾਮ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿੱਥੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਦੋਸ਼ੀ ਗੋਲਡੀ ਬਰਾੜ ਕੈਨੇਡਾ ਤੋਂ ਫਰਾਰ ਦੱਸਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਦੀਪਕ ਟੀਨੂੰ ਪੰਜਾਬ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ। ਦਰਅਸਲ 'ਚ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੇ ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿਤਪਾਲ ਸਿੰਘ ਮਾਨਸਾ ਤੋਂ 25 ਕਿਲੋਮੀਟਰ ਦੂਰ ਝੁਨੀਰ ਸਥਿਤ ਇਕ ਗੈਸਟ ਹਾਊਸ ਵਿਚ ਉਸ ਦੀ ਪ੍ਰੇਮਿਕਾ ਨੂੰ ਮਿਲਵਾਉਣ ਲਈ ਗੈਂਗਸਟਰ ਦੀਪਕ ਟੀਨੂੰ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਿਆ ਸੀ। ਇਸ ਦੌਰਾਨ ਟੀਨੂੰ ਦੇ ਹੱਥ ਵਿੱਚ ਹਥਕੜੀ ਵੀ ਨਹੀਂ ਸੀ। ਗੈਸਟ ਹਾਊਸ ਦੇ ਕਮਰੇ ਵਿੱਚ ਦੀਪਕ ਟੀਨੂੰ ਨੂੰ ਉਸ ਦੀ ਪ੍ਰੇਮਿਕਾ ਨਾਲ ਇਕੱਲਾ ਛੱਡ ਗਿਆ। ਬਦਨਾਮ ਗੈਂਗਸਟਰ ਉਥੋਂ ਫਰਾਰ ਹੋ ਗਿਆ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਦੀਪਕ ਟੀਨੂੰ ਜੇਲ੍ਹ ਵਿੱਚ ਰਹਿੰਦਿਆਂ ਹੀ ਫਰਾਰ ਹੋਣ ਦੀ ਯੋਜਨਾ ਬਣਾ ਰਿਹਾ ਸੀ। ਉਹ ਹਰ ਰੋਜ਼ ਜੇਲ੍ਹ ਵਿੱਚ ਲੜਾਈ-ਝਗੜਾ ਕਰਦਾ ਸੀ ਤਾਂ ਜੋ ਸੱਟ ਲੱਗਣ 'ਤੇ ਉਸ ਨੂੰ ਹਸਪਤਾਲ ਲਿਜਾਇਆ ਜਾਵੇ ਤੇ ਉਸ ਨੂੰ ਭੱਜਣ ਦਾ ਮੌਕਾ ਮਿਲ ਸਕੇ। ਉਹ ਪਹਿਲਾਂ ਵੀ ਪੰਚਕੂਲਾ ਵਿੱਚ ਇਸੇ ਤਰ੍ਹਾਂ ਇੱਕ ਵਾਰ ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋ ਚੁੱਕਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜੇਲ੍ਹ ਵਿੱਚ ਬੰਦ ਟੀਨੂੰ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਸੀ। ਪੁਲਿਸ ਮੋਬਾਈਲ ਤੋਂ ਆਈਆਂ ਕਾਲਾਂ ਦਾ ਡਾਟਾ ਇਕੱਠਾ ਕਰ ਰਹੀ ਹੈ ਤਾਂ ਜੋ ਗੈਂਗਸਟਰ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ।
![Immigration Agents| 8 ਜ਼ਿਲ੍ਹਿਆਂ 'ਚ ਇੱਕ ਵੀ ਏਜੰਟ ਕੋਲ ਨਹੀਂ ਲਾਇਸੰਸ| abp sanjha](https://feeds.abplive.com/onecms/images/uploaded-images/2025/02/11/d3249acd67cd5a35d3bcc6a2f5f18c6817392718398131149_original.jpg?impolicy=abp_cdn&imwidth=470)
![Delhi Aap Meeting| Bhagwant Mann|'ਆਪ' ਦੀ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦਾ ਵੱਡਾ ਬਿਆਨ](https://feeds.abplive.com/onecms/images/uploaded-images/2025/02/11/6eba5a48d3568f39b2c0cdbacca7d4b717392719214991149_original.jpg?impolicy=abp_cdn&imwidth=100)
![Farmer Protest|Kisan Mahapanchayat| ਦਿੱਲੀ 'ਚ BJP ਦੀ ਸਰਕਾਰ ਬਣਨ ਨਾਲ ਕਿਸਾਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ|](https://feeds.abplive.com/onecms/images/uploaded-images/2025/02/11/9f55349507cfb1a9b9842aadc2b3165917392717132381149_original.jpg?impolicy=abp_cdn&imwidth=100)
![CM Bhagwant Mann| ਬਾਜਵਾ ਦਾ ਦਾਅਵਾ ਸੱਚ ਸਾਬਤ ਹੋਣ 'ਤੇ ਵੀ ਸਰਕਾਰ ਨੂੰ ਨਹੀਂ ਕੋਈ ਖਤਰਾ |abp sanjha|](https://feeds.abplive.com/onecms/images/uploaded-images/2025/02/11/527ce1c1f2189b8b0dff7e2e4e486f6417392716420841149_original.jpg?impolicy=abp_cdn&imwidth=100)
![CM Bhagwant Mann| Partap Bajwa| ਪ੍ਰਤਾਪ ਬਾਜਵਾ ਨੂੰ CM ਭਗਵੰਤ ਮਾਨ ਦਾ ਠੋਕਵਾਂ ਜਵਾਬ](https://feeds.abplive.com/onecms/images/uploaded-images/2025/02/11/91e7f1e98e5fcb1d87b1e83b547a2ecb17392710851351149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)