Punjab News: ਪੰਜਾਬ ਦੀਆਂ ਸਵੇਰੇ ਦੀਆਂ ਖ਼ਬਰਾਂ 'ਚ ਵੇਖੋ ਸਿੱਧੂ ਮੂਸੇਵਾਲਾ ਦੀ ਫੋਰੈਂਸਿਕ ਜਾਂਚ ਅਤੇ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦੀ ਪੇਸ਼ੀ
ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦੀ ਅੱਜ ਪੇਸ਼ੀ, ਜੰਗਲਾਤ ਘੁਟਾਲੇ 'ਚ ਵਿਜੀਲੈਂਸ ਨੇ ਕੀਤਾ ਹੈ ਗ੍ਰਿਫਤਾਰ
ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਦੀ ਅੱਜ ਕੋਰਟ ਚ ਪੇਸ਼ੀ ਹੈ। ਜੰਗਲਾਤ ਘੁਟਾਲੇ ਚ ਵਿਜੀਲੈਂਸ ਨੇ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ 'ਚ ਦਰਜ FIR ਚ ਸੰਗਤ ਸਿੰਘ ਗਿਲਜ਼ੀਆਂ ਦਾ ਵੀ ਨਾਂਅ ਸ਼ਾਮਿਲ ਹੈ। ਜਿਸ ਤੋਂ ਬਾਅਦ ਉਨਾਂ ਤੇ ਵੀ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਦਿਲਜੀਤ ਸਿੰਘ ਨੂੰ ਵਿਜੀਲੈਂਸ ਨੇ ਚੰਡੀਗੜ੍ਹ ਦੇ ਸੈਕਟਰ 37 ਤੋਂ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਚ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧੜਮਸੋਤ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕੇ ਹਨ। ਵਿਜੀਲੈਂਸ ਵੱਲੋਂ ਦਰਜ FIR ਚ ਸੰਗਤ ਸਿੰਘ ਗਿਲਜ਼ੀਆਂ ਦਾ ਵੀ ਨਾਂਅ ਸ਼ਾਮਿਲ ਸੀ। ਕੈਪਟਨ ਦੇ ਮੁੱਖਮੰਤਰੀ ਰਹਿੰਦਿਆਂ ਧਰਮਸੋਤ ਜੰਗਲਾਤ ਮੰਤਰੀ ਸੀ। ਚੰਨੀ ਦੇ ਮੁੱਖਮੰਤਰੀ ਬਣਨ ਤੇ ਧਰਮਸੋਤ ਦੀ ਥਾਂ ਗਿਲਜ਼ੀਆਂ ਨੂੰ ਜੰਗਲਾਤ ਮਹਿਕਮਾ ਸੌਂਪਿਆ ਗਿਆ ਸੀ।
ਪਰਲ ਪੀੜਤਾਂ ਨੂੰ ਇਨਸਾਫ਼ 'ਚ ਦੇਰੀ ਕਿਉਂ, ਕੀ ਇਨਸਾਫ਼ ਦਾ ਵਾਅਦਾ ਭੁੱਲੇ CM ਮਾਨ ?
ਪਰਲ ਪੀੜਤਾਂ ਨੂੰ ਇਨਸਾਫ਼ 'ਚ ਦੇਰੀ ਕਿਉਂ? 17 ਜੂਨ ਨੂੰ ਸੰਗਰੂਰ ਲੋਕ ਸਭਾ ਹਲਕਾ ਦੇ ਪਿੰਡ ਛਾਜਲੀ 'ਚ ਮੁੱਖਮੰਤਰੀ ਭਗਵੰਤ ਮਾਨ ਨੇ ਪੀੜਤਾਂ ਨੂੰ ਜਲਦ ਇਨਸਾਫ ਦਵਾਉਣ ਦਾ ਭਰੋਸਾ ਤਾ ਸੀ ਪਰ ਅਜੇ ਤੱਕ ਇਸ ਮਾਮਲੇ ਚ ਕਾਰਵਾਈ ਨੂੰ ਲੈਕੇ ਕੋਈ ਕਦਮ ਨਹੀਂ ਚੁੱਕੇ ਗਏ ਹਨ। ਪੰਜਾਬ ਦੇ ਕਰੀਬ 30 ਲੱਖ ਪਰਿਵਾਰ ਆਪਣੀ ਮੇਹਨਤ ਦਾ ਪੈਸਾ ਉਡੀਕ ਰਹੇ ਹਨ। ਪੰਜਾਬ 'ਚ ਹਜ਼ਾਰਾਂ ਏਕੜ ਜ਼ਮੀਨ ਪਰਲ ਗਰੁੱਪ ਦੇ ਨਾਮ ਹੈ। ਮੁੱਖ ਮੰਤਰੀ ਨੇ ਪਰਲ ਗੁੱਪ ਦੀ ਜ਼ਮੀਨ ਐਕੁਆਇਰ ਕਰ ਪੀੜਤਾਂ ਦਾ ਪੈਸਾ ਜਲਦ ਮੋੜਨ ਦਾ ਭਰੋਸਾ ਦਿੱਤਾ ਸੀ ਪਰ 28 ਦਿਨਾਂ ਬਾਅਦ ਵੀ ਇਨਸਾਫ ਨੂੰ ਲੈਕੇ ਕੋਈ ਕਦਮ ਨਹੀਂ ਪੁੱਟਿਆ ਗਿਆ।
ਸਿੱਪੀ ਸਿੱਧੂ ਕਤਲ ਕੇਸ ਵਿੱਚ ਕਲਿਆਣੀ ਸਿੰਘ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ
ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਤੇ ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਕਤਲ ਕੇਸ ਵਿੱਚ ਬੁੱਧਵਾਰ ਨੂੰ ਹਾਈਕੋਰਟ ਦੇ ਜੱਜ ਦੀ ਧੀ ਕਲਿਆਣੀ ਸਿੰਘ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਈ। ਜ਼ਿਲ੍ਹਾ ਅਦਾਲਤ, ਚੰਡੀਗੜ੍ਹ ਸੈਕਟਰ-43 ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਲਿਆਣੀ ਨੂੰ ਜ਼ਮਾਨਤ ਨਹੀਂ ਦਿੱਤੀ ਹੈ।
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਫੋਰੈਂਸਿਕ ਜਾਂਚ
ਪੰਜਾਬੀ ਗਾਇਕ Sidhu Moosewala Murder 'ਚ ਵਰਤੇ ਗਏ ਹਥਿਆਰਾਂ ਦੀ ਫੋਰੈਂਸਿਕ ਜਾਂਚ ਰਿਪੋਰਟ ਆ ਗਈ ਹੈ। ਮੂਸੇਵਾਲਾ ਦੇ ਕਤਲ ਵਿੱਚ ਏ.ਕੇ.47 ਤੋਂ ਇਲਾਵਾ .30 ਬੋਰ ਅਤੇ 9 ਐਮਐਮ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ। ਇਹ ਗੱਲ ਮੂਸੇਵਾਲਾ ਦੀ ਲਾਸ਼ ਅਤੇ ਵਾਰਦਾਤ ਵਾਲੀ ਥਾਂ ਤੋਂ ਮਿਲੀਆਂ ਗੋਲੀਆਂ ਦੀ ਜਾਂਚ ਤੋਂ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਕਤਲ ਵਿੱਚ ਵਰਤਿਆ ਹਥਿਆਰ ਬਰਾਮਦ ਨਹੀਂ ਕੀਤਾ ਹੈ। ਕਤਲ ਤੋਂ ਬਾਅਦ ਹਰਿਆਣਾ ਦਾ ਕੋਈ ਵਿਅਕਤੀ ਸ਼ਾਰਪਸ਼ੂਟਰਾਂ ਤੋਂ ਇਹ ਹਥਿਆਰ ਲੈ ਕੇ ਫ਼ਰਾਰ ਹੋ ਗਿਆ ਸੀ।