Mining News| Farmers ਸਹੀ ? ਜਾਂ ਮਾਈਨਿੰਗ ਵਿਭਾਗ ਦਾ ਐਸਡੀਓ ਸਹੀਖੜੇ ਹੋਏ ਵੱਡੇ ਸਵਾਲ ! | Abp Sanjha
Mining News| Farmers ਸਹੀ ? ਜਾਂ ਮਾਈਨਿੰਗ ਵਿਭਾਗ ਦਾ ਐਸਡੀਓ ਸਹੀਖੜੇ ਹੋਏ ਵੱਡੇ ਸਵਾਲ ! | Abp Sanjha
ਫਿਰੋਜ਼ਪੁਰ ਅੰਦਰ ਮਾਹੌਲ ਉਸ ਸਮੇਂ ਤਣਾਅਪੂਰਣ ਬਣ ਗਿਆ ਜਦੋਂ ਮਾਈਨਿੰਗ ਵਿਭਾਗ ਦਾ ਐਸ ਡੀ ਓ ਪ੍ਰਸਾਸਨ ਨੂੰ ਨਾਲ ਲੈਕੇ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚ ਗਿਆ ਜਿਥੇ ਰੇਤਾ ਚੁੱਕੀ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਮੇਂ ਆਏ ਹੜ੍ਹਾਂ ਦੌਰਾਨ ਉਨ੍ਹਾਂ ਦੇ ਖੇਤਾਂ ਵਿੱਚ 5-5 ਫੁੱਟ ਰੇਤਾ ਭਰ ਗਈ ਸੀ। ਜਿਸਨੂੰ ਚੁੱਕਣ ਲਈ ਉਨ੍ਹਾਂ ਪ੍ਰਸਾਸਨ ਅੱਗੇ ਵੀ ਗੁਹਾਰ ਲਗਾਈ ਸੀ। ਕਿ ਉਨ੍ਹਾਂ ਦੇ ਖੇਤ ਖਾਲੀ ਕੀਤੇ ਜਾਣ ਕਿਉਂਕਿ ਫਸਲ ਲੇਟ ਹੋ ਰਹੀ ਹੈ। ਜਿਸ ਵੱਲ ਪ੍ਰਸਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜਿਸਤੋਂ ਬਾਅਦ ਉਨ੍ਹਾਂ ਨੂੰ ਮਜਬੂਰਨ ਖੁਦ ਖੇਤਾਂ ਵਿਚੋਂ ਰੇਤਾ ਚੁੱਕਣੀ ਪੈ ਰਹੀ ਹੈ। ਪਰ ਇਸ ਦੌਰਾਨ ਮਾਈਨਿੰਗ ਵਿਭਾਗ ਉਥੇ ਪਹੁੰਚ ਗਿਆ ਅਤੇ ਕਿਸਾਨਾਂ ਦੀਆਂ ਟਰਾਲੀਆਂ ਕਬਜੇ ਵਿੱਚ ਲੈ ਲਈਆਂ ਥਾਣਾ ਸਦਰ ਦੇ ਬਾਹਰ ਪਹੁੰਚੇ ਕਿਸਾਨਾਂ ਨੇ ਐਸਡੀਓ ਗੁਰਸਿਮਰਨ ਸਿੰਘ ਗਿੱਲ ਤੇ ਆਰੋਪ ਲਗਾਏ ਕਿ ਐਸਡੀਓ ਸਰਕਾਰੀ ਗੱਡੀ ਵਿੱਚ ਪ੍ਰਾਇਵੇਟ ਬੰਦੇ ਲਿਆਕੇ ਉਨ੍ਹਾਂ ਨਾਲ ਗੁੰਡਾਗਰਦੀ ਕਰ ਰਿਹਾ ਸੀ। ਅਤੇ ਕਿਸਾਨਾਂ ਨਾਲ ਹੱਥੋਪਾਈ ਵੀ ਕੀਤੀ ਗਈ ਹੈ। ਟਰੈਕਟਰਾਂ ਦੀ ਭੰਨਤੋੜ ਕੀਤੀ ਗਈ ਵੀਡੀਓ ਵਿੱਚ ਐਸਡੀਓ ਖੁਦ ਵੀ ਮੰਨ ਰਿਹਾ ਹੈ। ਕਿ ਉਹ ਪ੍ਰਾਈਵੇਟ ਬੰਦੇ ਲੈਕੇ ਗਿਆ ਸੀ। ਕਿਸਾਨਾਂ ਨੇ ਮੰਗ ਕੀਤੀ ਕਿ ਪ੍ਰਸਾਸਨ ਜਾਂ ਤਾਂ ਖੁਦ ਉਨ੍ਹਾਂ ਖੇਤਾਂ ਵਿਚੋਂ ਰੇਤਾ ਚੁੱਕਾ ਦਵੇ ਅਤੇ ਖੇਤ ਖਾਲੀ ਕਰਾਂ ਦਵੇ ਤਾਂ ਜੋ ਉਹ ਫਸਲ ਬੀਜ ਸਕਣ ਪਰ ਇਸ ਤਰ੍ਹਾਂ ਮਾਈਨਿੰਗ ਵਿਭਾਗ ਦਾ ਐਸਡੀਓ ਆਕੇ ਗੁੰਡਾਗਰਦੀ ਨਾ ਕਰੇ।