(Source: ECI/ABP News/ABP Majha)
Sidhu Moose Wala: ਸਿੱਧੂ ਮੂਸੇਵਾਲਾ 'ਤੇ ਹੋਏ ਹਮਲੇ ਦੀ ਕਹਾਣੀ, ਜਾਣੋ ਉਸ ਦੇ ਦੋਸਤਾਂ ਦੀ ਜੁਬਾਨੀ
ਕੀ ਸਿੱਧੂ ਮੂਸੇਵਾਲਾ ਨੂੰ ਪਿੱਛਾ ਕਰ ਰਹੀਆਂ ਗੱਡੀਆਂ ਦਾ ਪਤਾ ਸੀ ?
ਸਿੱਧੂ ਮੂਸੇਵਾਲਾ ਨੂੰ ਹਮਲੇ ਦਾ ਅੰਦਾਜ਼ਾ ਕਦੋਂ ਹੋਇਆ ?
ਸਿੱਧੂ ਮੂਸੇਵਾਲਾ ਦੇ ਆਖਰੀ ਬੋਲ ਕੀ ਸਨ ?
ਇਹ ਉਹ ਤਮਾਮ ਸਵਾਲ ਹਨ ਜੋ ਹਰ ਕੋਈ ਜਾਨਣਾ ਚਾਹੁੰਦਾ ਹੈ, ਇਨ੍ਹਾਂ ਸਵਾਲਾਂ ਦੇ ਜਵਾਬ 29 ਮਈ ਨੂੰ ਸਿੱਧੂ ਮੂਸੇਵਾਲਾ ਨਾਲ ਥਾਰ ਵਿੱਚ ਬੈਠੇ ਉਨ੍ਹਾਂ ਦੇ ਦੋ ਦੋਸਤ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਹਵਾਲੇ ਤੋਂ ਅਸੀ ਤੁਹਾਨੂੰ ਦੇਵਾਂਗੇ। ਦੱਸ ਦਈਏ ਕਿ ਇਨ੍ਹਾਂ ਨੂੰ ਬਿਆਨ ਕੀਤਾ ਹੈ ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਲ ਹਾਦਸੇ ਵਾਲੇ ਦਿਨ ਉਸਦੇ ਦੋ ਸਾਥੀ ਗੁਰਵਿੰਦਰ ਸਿੰਘ ਮੂਸਾ ਅਤੇ ਗੁਰਪ੍ਰੀਤ ਸਿੰਘ ਮੂਸਾ ਜ਼ਖਮੀ ਹੋਏ ਸੀ। ਸਰਦੂਲਗੜ੍ਹ ਹਲਕੇ ਦੇ ਵਿਧਾਇਕ ਐਡਵੋਕੇਟ ਗੁਰਪ੍ਰਰੀਤ ਸਿੰਘ ਬਣਾਂਵਾਲੀ ਨੇ ਉਨ੍ਹਾਂ ਦਾ ਹਸਪਤਾਲ ਵਿੱਚ ਹਾਲ ਚਾਲ ਜਾਣਿਆ। ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਪਰਿਵਾਰਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਫੈਸਲਾ ਕੀਤਾ ਕਿ ਇਨ੍ਹਾਂ ਦੇ ਇਲਾਜ਼ ਦਾ ਸਾਰਾ ਖਰਚਾ ਪੰਜਾਬ ਸਰਕਾਰ ਦੁਆਰਾ ਕੀਤਾ ਜਾਵੇਗਾ।