ਪੜਚੋਲ ਕਰੋ
Punjab 'ਚ ਖਾਲਿਸਤਾਨ ਦੇ ਲੱਗ ਰਹੇ ਪੋਸਟਰ, ਹੁਣ ਇਸ ਜ਼ਿਲ੍ਹੇ 'ਚ ਪੋਸਟਰ ਮਿਲਣ ਨਾਲ ਹੜਕੰਪ
ਗੁਰਦਾਸਪੁਰ: ਪੰਜਾਬ 'ਚ ਸਰਕਾਰੀ ਦਫਤਰਾਂ 'ਤੇ ਖਾਲਿਸਤਾਨ (Khalistan Poster) ਦੇ ਪੋਸਟਰ ਆਮ ਹੋ ਗਏ ਹਨ। ਗੁਰਦਾਸਪੁਰ (Gurdaspur) ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ (Dera baba Nanak) ਵਿੱਚ ਅੱਜ ਸਵੇਰੇ ਐਸਡੀਐਮ ਦਫ਼ਤਰ ਅਤੇ ਬੱਸ ਸਟੈਂਡ ’ਤੇ ਖਾਲਿਸਤਾਨ ਦੇ ਹੱਥ ਲਿਖਤ ਪੋਸਟਰ ਲੱਗੇ ਮਿਲੇ। ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਇਨ੍ਹਾਂ ਪੋਸਟਰਾਂ ਨੂੰ ਹਟਾਇਆ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਪੋਸਟਰ ਕਿਸ ਨੇ ਲਗਾਇਆ ਹੈ।
ਹੋਰ ਵੇਖੋ





















